02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੋਰਿੰਡਾ ਵਿਖੇ ਬਾਬਾ ਬਾਲਕ ਨਾਥ ਜੀ ਦਾ 11ਵਾਂ ਜਾਗਰਣ ਕਰਵਾਇਆ

ਮੋਰਿੰਡਾ, 1 ਨਵੰਬਰ (ਪ੍ਰਿਤਪਾਲ ਸਿੰਘ)-ਬਖ਼ਸ਼ੀਸ਼ ਪੌਣਾਹਾਰੀ ਦੀ ਸੋਸ਼ਲ ਵੈੱਲਫੇਅਰ ਕਲੱਬ (ਰਜਿ.) ਮੋਰਿੰਡਾ ਵਲੋਂ ਸਿੱਧ ਬਾਬਾ ਬਾਲਕ ਨਾਥ ਜੀ ਦਾ 11ਵਾਂ ਵਿਸ਼ਾਲ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 02-11-2026
ਮੋਰਿੰਡਾ, 1 ਨਵੰਬਰ (ਪ੍ਰਿਤਪਾਲ ਸਿੰਘ)-ਬਖ਼ਸ਼ੀਸ਼ ਪੌਣਾਹਾਰੀ ਦੀ ਸੋਸ਼ਲ ਵੈੱਲਫੇਅਰ ਕਲੱਬ (ਰਜਿ.) ਮੋਰਿੰਡਾ ਵਲੋਂ ਸਿੱਧ ਬਾਬਾ ਬਾਲਕ ਨਾਥ ਜੀ ਦਾ 11ਵਾਂ ਵਿਸ਼ਾਲ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਬਾਬਾ ਜੀ ਦਾ ਸ਼ਾਨਦਾਰ ਦਰਬਾਰ ਸਜਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਇਸ ਸਬੰਧੀ ਮੁੱਖ ਸੇਵਾਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੀ ਸ਼ੁਰੂਆਤ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿਚ ਆਰਤੀ ਨਾਲ ਹੋਈ। ਇਸ ਤੋਂ ਬਾਅਦ ਵਿਧੀਵਤ ਹਵਨ ਕਰਵਾਇਆ ਗਿਆ ਅਤੇ ਬਾਬਾ ਦੀ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਮਹਿਦੂਦਾਂ ਵਾਲਿਆਂ ਨੇ ਭਜਨ-ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉੱਥੇ ਹੀ ਸੱਤਾ ਮੰਡਲੀ ਅਤੇ ਪਾਰਟੀ ਵਲੋਂ ਬਾਬਾ ਬਾਲਕ ਨਾਥ ਜੀ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਨਾਲ ਜੋੜਿਆ ਗਿਆ। ਇਸ ਮੌਕੇ ਡੁੱਗੂ ਭਗਤ, ਸੁਖਪ੍ਰੀਤ ਕੌਰ, ਮਹੰਤ ਬਾਲਸੰਡਾ, ਕੁਲਵਿੰਦਰ ਦੇਵੀ, ਮਹਿਕ ਮਹੰਤ ਮੋਰਿੰਡਾ, ਮਹੰਤ ਪਰਮਜੀਤ ਮੋਰਿੰਡਾ , ਬਾਈ ਜੀ ਟੰਡਾਰੀ ਵਾਲੇ, ਮਾਤਾ ਆਸ਼ਾਪੂਰਨੀ ਜੀ, ਮਨਜੀਤ ਸਿੰਘ, ਬਾਬਾ ਗੁਰਮੀਤ ਸਿੰਘ, ਪਰਮਜੀਤ ਸਿੰਘ, ਬੀਬੀ ਗਗਨ, ਬੀਬੀ ਸ਼ਬਨਮ ਅਤੇ ਬੀਬੀ ਜਸਵੀਰ ਕੌਰ ਕੀਰਤਪੁਰ ਸਾਹਿਬ ਵਾਲਿਆਂ ਸਮੇਤ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਬਾਬਾ ਜੀ ਦਾ ਭੰਡਾਰਾਂ ਅਤੁੱਟ ਵਰਤਿਆ।
Ad Position 22
No active advertisement
ਪਿਛਲੀ ਖ਼ਬਰ ਗਿਲੇ-ਸ਼ਿਕਵੇ ਭੁੱਲੋ, ਲੋਕਾਂ ਵਿਚ ਜਾਓ’; ਰਾਜੇਸ਼ ਚੌਧਰੀ ਨੇ ਭਾਜਪਾ ਵਰਕਰਾਂ ਨੂੰ ਦਿੱਤਾ ਸੁਨੇਹਾ ਸੰਗਠਨ ਮਜ਼ਬੂਤੀ ਲਈ ਘਰ -... ਅਗਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਨੇ ਸ਼ੇਖ਼ਾਂ ਮੁਹੱਲੇ ’ਚ ਭਗਵਤੀ ਜਾਗਰਣ ਦੌਰਾਨ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ
Ad Position 24