02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਟੱਪਰੀਆਂ-ਅਮਰ ਸਿੰਘ ’ਚ ਕਰਵਾਇਆ ਪਹਿਲਾ ਗੁਰਮਤਿ ਸਮਾਗਮ

ਬੇਲਾ, 1 ਨਵੰਬਰ (ਮਨਜੀਤ ਸਿੰਘ ਸੈਣੀ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਟੱਪਰੀਆਂ-ਅਮਰ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਐਨ. ਆਰ.

Ad Position 21
No active advertisement
ਅਜੀਤ ਡੈਸਕ 02-11-2026
ਬੇਲਾ, 1 ਨਵੰਬਰ (ਮਨਜੀਤ ਸਿੰਘ ਸੈਣੀ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਟੱਪਰੀਆਂ-ਅਮਰ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਐਨ. ਆਰ. ਆਈ. ਵੀਰਾਂ ਅਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਾਇਆ। ਪਹਿਲੇ ਗੁਰਮਤਿ ਸਮਾਗਮ ਵਿਚ ਬਾਬਾ ਪਰਮਜੀਤ ਸਿੰਘ ਟਿੱਢਾ ਸਾਹਿਬ, ਬੀਬੀ ਦਲੇਰ ਕੌਰ ਦਾ ਢਾਡੀ ਜਥਾ, ਭਾਈ ਬਲਵੀਰ ਸਿੰਘ ਪਾਰਸ, ਸੁਖਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਭਾਈ ਇਕਨਾਮ ਸਿੰਘ ਕਥਾਵਾਚਕ ਗੁਰਦੁਆਰਾ ਚਰਨ ਕੰਵਲ ਸਾਹਿਬ ਸ੍ਰੀ ਮਾਛੀਵਾੜਾ ਸਾਹਿਬ, ਭਾਈ ਜਸਵਿੰਦਰ ਸਿੰਘ ਸ੍ਰੀ ਮਾਛੀਵਾੜਾ ਸਾਹਿਬ ਆਦਿ ਜਥਿਆਂ ਨੇ ਗੁਰੂ ਇਤਿਹਾਸ, ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਦੇ ਪ੍ਰਬੰਧਕਾਂ ਵਲੋਂ ਆਏ ਕੀਰਤਨੀ ਜਥਿਆਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਬਾਣੀ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ। ਇਸ ਮਹਾਨ ਸਮਾਗਮ ਨੂੰ ਨੇਪੜੇ ਚਾੜ੍ਹਨ ’ਚ ਪ੍ਰਧਾਨ ਰਤਨ ਸਿੰਘ, ਕੈਪਟਨ ਚਰਨ ਸਿੰਘ ਸੈਕਟਰੀ, ਸੰਕਰ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ, ਸਰਪੰਚ ਸੱਜਣ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਯੂ. ਕੇ., ਆਤਮਾ ਸਿੰਘ ਯੂ. ਕੇ., ਮੱਖਣ ਸਿੰਘ ਯੂ. ਐੱਸ. ਏ., ਸੁਰਿੰਦਰ ਸਿੰਘ ਸਪੇਨ, ਗਿਆਨ ਸਿੰਘ ਸੀਨੀਅਰ ਸਿਟੀਜ਼ਨ ਕੈਨੇਡਾ, ਬਾਬਾ ਹਰਜੀਤ ਸਿੰਘ ਛੌੜੀਆਂ, ਹੈੱਡ ਗ੍ਰੰਥੀ ਭਾਈ ਗੁਲਜ਼ਾਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਹਰੀ ਸਿੰਘ ਰਾਮਪੁਰ, ਭਾਈ ਦਰਸ਼ਨ ਸਿੰਘ ਤੇ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
Ad Position 22
No active advertisement
ਪਿਛਲੀ ਖ਼ਬਰ ਫਸਾਡ ਰੌਸ਼ਨੀਆਂ ’ਚ ਰਾਤ ਸਮੇਂ ਆਈਕਾਨਿਕ ਜਾਪਦੇ ਸ਼ਹਿਰ ਦੇ ਜੁੜਵਾ ਪੁਲ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਵਲੋਂ ਚੀਮਾ ਪਾਰਕ ਵਿਚੋਂ ਨਾਜਾਇਜ਼ ਕਬਜ਼ੇ ਹਟਾ ਕੇ ਸਾਫ਼ ਸਫ਼ਾਈ ਦਾ ਕੰਮ ਸ਼ੁਰੂ
Ad Position 24