ਖਰੜ ਦੀ ਮੰਡੀ ਵਿਚ ਲਿਫ਼ਟਿੰਗ ਤੇ ਬਾਰਦਾਨੇ ਦੀ ਘਾਟ-ਚਾਵਲਾ
ਖਰੜ, 1 ਨਵੰਬਰ (ਜੰਡਪੁਰੀ)-ਕਾਂਗਰਸ ਦੇ ਆਗੂ ਤੇ ਗਊ ਸੇਵਾ ਸੰਮਤੀ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਵਲੋਂ ਖਰੜ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਹੈ। ਇਸ ਸੰਬੰਧੀ ਚਾਵਲਾ ਨੇ ਦੱਸਿਆ ਕਿ ਖਰਦੀ ਅਨਾਜ ਮੰਡੀ ਵਿਚ ਲਿਫ਼ਟਿੰਗ ਤੇ ਵਾਰਦਾਨੇ ਦੀ ਘਾਟ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰੜ ਦੀ ਅਨਾਜ ਮੰਡੀ ਵਿਚ ਲਿਫ਼ਟਿੰਗ ਤੇ ਵਾਰਦਾਨੇ ਦੀ ਸਮੱਸਿਆ ਦਾ ਸੁਧਾਰ ਕੀਤਾ ਜਾਵੇ।
ਅਜੀਤ ਡੈਸਕ
02-11-2026