28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਪੁਰਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰਾਣਾ ਕੇ. ਪੀ. ਡਾ. ਸੁਭਾਸ਼ ਸ਼ਰਮਾ ਨੇ ਭਰੀ ਹਾਜ਼ਰੀ

ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਵਾਲਮੀਕਿ ਸਤਿਸੰਗ ਧਰਮ ਸਭਾ ਪੁਰਾਣਾ ਗੁਰਦੁਆਰਾ ਵਲੋਂ ਸ੍ਰੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਜਿਸ ਦੇ ਵਿਚ ਸਵੇਰ ਤੋਂ ਹੀ ਸਤਸੰਗ ਕੀਤਾ ਗਿਆ, ਜਿਸ ਦੇ ਵਿਚ ਇਲਾਕੇ ਦੇ ਮਸ਼ਹੂਰ ਗਾਇਕ ਬੰਟੀ ਸ਼ਹਿਜ਼ਾਦਾ, ਕਿੱਟੂ ਨੰਗਲ ਵਲੋਂ ਹਾਜ਼ਰੀ ਭਰੀ ਗਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਮਸ਼ਹੂਰ ਕਲਾਕਾਰ ਸੰਦੀਪ ਭਾਰਦਵਾਜ਼ ਵਲੋਂ ਨਿਭਾਈ ਗਈ।

Ad Position 21
No active advertisement
ਅਜੀਤ ਡੈਸਕ 28-10-2026
ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਵਾਲਮੀਕਿ ਸਤਿਸੰਗ ਧਰਮ ਸਭਾ ਪੁਰਾਣਾ ਗੁਰਦੁਆਰਾ ਵਲੋਂ ਸ੍ਰੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਜਿਸ ਦੇ ਵਿਚ ਸਵੇਰ ਤੋਂ ਹੀ ਸਤਸੰਗ ਕੀਤਾ ਗਿਆ, ਜਿਸ ਦੇ ਵਿਚ ਇਲਾਕੇ ਦੇ ਮਸ਼ਹੂਰ ਗਾਇਕ ਬੰਟੀ ਸ਼ਹਿਜ਼ਾਦਾ, ਕਿੱਟੂ ਨੰਗਲ ਵਲੋਂ ਹਾਜ਼ਰੀ ਭਰੀ ਗਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਮਸ਼ਹੂਰ ਕਲਾਕਾਰ ਸੰਦੀਪ ਭਾਰਦਵਾਜ਼ ਵਲੋਂ ਨਿਭਾਈ ਗਈ। ਸਵੇਰੇ ਹਵਨ ਤੋਂ ਬਾਅਦ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਈ ਜੋ ਕਿ ਪ੍ਰਧਾਨ ਰਕੇਸ਼ ਚੌਧਰੀ ਦੀ ਅਗਵਾਈ ਵਿਚ ਹੋਈ। ਇਸ ਤੋਂ ਇਲਾਵਾ ਸੰਗਤਾਂ ਲਈ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਬਾਅਦ ਦੁਪਿਹਰ ਸ਼ੋਭਾ ਯਾਤਰਾ ਪੁਰਾਣਾ ਗੁਰਦੁਆਰਾ ਤੋ ਸਜਾਈ ਗਈ ਜੋ ਕਿ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਪੁਰਾਣਾ ਗੁਰਦੁਆਰਾ ਪਹੁੰਚੀ । ਇਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਡਾ. ਸੁਭਾਸ਼ ਸ਼ਰਮਾ ਮੀਤ ਪ੍ਰਧਾਨ ਪੰਜਾਬ ਭਾਜਪਾ ਵਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਗਈ ਜਦੋਂ ਕਿ ਸਾ ਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਰਾਤ ਨੂੰ ਸਾਥੀਆਂ ਸਮੇਤ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਓਹਨਾ ਵਲੋਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ । ਉਹਨਾਂ ਨੇ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਮਾਨਵਤਾ ਲਈ ਪ੍ਰੇਰਨਾ ਸਰੋਤ ਹਨ। ਉਹਨਾਂ ਨੇ ਕਿਹਾ ਕਿ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀਆਂ ਹਨ ਅਤੇ ਸਾਨੂੰ ਉਹਨਾਂ ਦੇ ਦਿਖਾਏ ਰਸਤੇ ਤੇ ਚਲਦੇ ਰਹਿਣਾ ਚਾਹੀਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਕੇਸ਼ ਚੌਧਰੀ, ਸੰਜੇ ਕਾਲੂ, ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ, ਰਜਿੰਦਰ ਗਿੱਲ, ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਗੁਪਤਾ, ਹਰਮਿੰਦਰ ਸਿੰਘ ਲੱਕੀ, ਵਿੱਕੀ ਮਹਿਤਾ, ਕੌਂਸਲਰ ਮਨਜੋਤ ਸਿੰਘ, ਡਾ ਅਸ਼ਵਨੀ ਗਿੱਲ, ਸੰਜੀਵ ਸ਼ਰਮਾ, ਹਰਿਮਨਜੀਤ ਪ੍ਰਿੰਸ, ਦਵਿੰਦਰ ਗਾਂਧੀ, ਵਿਵੇਕ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਨੂੰ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਰੂਪਨਗਰ ਦੇ ਵੈੱਲਫੇਅਰ ਬੋਰਡਾਂ ਨੇ ਲੋਕ ਭਲਾਈ ਲਈ ਖਿੱਚੀ ਰਣਨੀਤੀ , ਸਰਕਾਰੀ ਯੋਜਨਾਵਾਂ ਘਰ - ਘਰ ਪਹੁੰਚਾਉਣ ’ ਤੇ ਜ਼ੋਰ ਸੰ...
Ad Position 24