25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬ੍ਰਿਟਿਸ਼ ਕੋਲੰਬੀਆ ਸਕੂਲ ਨੇ ਐਜੂਕੇਸ਼ਨ ਵਰਲਡ ਇੰਡੀਆ ਸਕੂਲ ਗ੍ਰੈਂਡ ਜਿਊਰੀ ਰੈਂਕਿੰਗਜ਼ ’ ਚ ਪੰਜਾਬ ’ ਚੋਂ ਹਾਸਿਲ ਕੀਤਾ ਪਹਿਲਾ ਸਥਾਨ ਕਰੀਅਰ ਅਤੇ ਭਵਿੱਖੀ ਮਾਰਗ ਦਰਸ਼ਨ ਦੇ ਖੇਤਰ ਵਿਚ ਪੂਰੇ ਭਾਰਤ ਵਿਚ ਮਿਲਿਆ ਛੇਵਾਂ ਸਥਾਨ

ਨੂਰਪੁਰ ਬੇਦੀ, 25 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਦੇ ਸਿੱਖਿਆ ਜਗਤ ਲਈ ਮਾਣਮੱਤੀ ਪ੍ਰਾਪਤੀ ਦਰਜ ਕਰਦਿਆਂ, ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਵਿਚ ਸਥਿਤ ਬ੍ਰਿਟਿਸ਼ ਕੋਲੰਬੀਆ ਸਕੂਲ ਨੇ ਵੱਕਾਰੀ ਐਜੂਕੇਸ਼ਨ ਵਰਲਡ ਇੰਡੀਆ ਸਕੂਲ ਗ੍ਰੈਂਡ ਜਿਊਰੀ ਰੈਂਕਿੰਗਜ਼ 2026–27 ਵਿਚ ‘ਕਰੀਅਰ ਐਂਡ ਫਿਊਚਰ ਪਾਥਵੇਜ਼ ਇੰਪਾਵਰਮੈਂਟ’ ਸ਼੍ਰੇਣੀ ਅਧੀਨ ਪੂਰੇ ਭਾਰਤ ਵਿਚ ਛੇਵਾਂ ਅਤੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ਇਸ ਮਾਣਮੱਤੇ ਸਨਮਾਨ ਸਮਾਰੋਹ ਦਾ ਆਯੋਜਨ ਐਜੂਕੇਸ਼ਨ ਵਰਲਡ ਇੰਡੀਆ ਵਲੋਂ ਬੀਤੀ 23 ਅਕਤੂਬਰ ਨੂੰ ਨਵੀਂ ਦਿੱਲੀ ਏਅਰੋਸਿਟੀ ਵਿਖੇ ਸਥਿਤ ਹੋਟਲ ਪੁਲਮੈਨ ਵਿਖੇ ਕੀਤਾ ਗਿਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਸਕੂਲ ਦੀ ਸੰਸਥਾਪਕ ਪ੍ਰਬੰਧ ਨਿਰਦੇਸ਼ਕ-ਕਮ-ਪ੍ਰਿੰਸੀਪਲ ਮਿਸ ਪੂਜਾ ਪੁਰੀ ਨੇ ਸਕੂਲ ਵਲੋਂ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ।

Ad Position 21
No active advertisement
ਬ੍ਰਿਟਿਸ਼ ਕੋਲੰਬੀਆ ਸਕੂਲ ਦੀ ਪ੍ਰਿੰਸੀਪਲ ਪੂਜਾ ਪੁਰੀ ਐਵਾਰਡ ਨਾਲ। 26-10-2026
ਨੂਰਪੁਰ ਬੇਦੀ, 25 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਦੇ ਸਿੱਖਿਆ ਜਗਤ ਲਈ ਮਾਣਮੱਤੀ ਪ੍ਰਾਪਤੀ ਦਰਜ ਕਰਦਿਆਂ, ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਵਿਚ ਸਥਿਤ ਬ੍ਰਿਟਿਸ਼ ਕੋਲੰਬੀਆ ਸਕੂਲ ਨੇ ਵੱਕਾਰੀ ਐਜੂਕੇਸ਼ਨ ਵਰਲਡ ਇੰਡੀਆ ਸਕੂਲ ਗ੍ਰੈਂਡ ਜਿਊਰੀ ਰੈਂਕਿੰਗਜ਼ 2026–27 ਵਿਚ ‘ਕਰੀਅਰ ਐਂਡ ਫਿਊਚਰ ਪਾਥਵੇਜ਼ ਇੰਪਾਵਰਮੈਂਟ’ ਸ਼੍ਰੇਣੀ ਅਧੀਨ ਪੂਰੇ ਭਾਰਤ ਵਿਚ ਛੇਵਾਂ ਅਤੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ਇਸ ਮਾਣਮੱਤੇ ਸਨਮਾਨ ਸਮਾਰੋਹ ਦਾ ਆਯੋਜਨ ਐਜੂਕੇਸ਼ਨ ਵਰਲਡ ਇੰਡੀਆ ਵਲੋਂ ਬੀਤੀ 23 ਅਕਤੂਬਰ ਨੂੰ ਨਵੀਂ ਦਿੱਲੀ ਏਅਰੋਸਿਟੀ ਵਿਖੇ ਸਥਿਤ ਹੋਟਲ ਪੁਲਮੈਨ ਵਿਖੇ ਕੀਤਾ ਗਿਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਸਕੂਲ ਦੀ ਸੰਸਥਾਪਕ ਪ੍ਰਬੰਧ ਨਿਰਦੇਸ਼ਕ-ਕਮ-ਪ੍ਰਿੰਸੀਪਲ ਮਿਸ ਪੂਜਾ ਪੁਰੀ ਨੇ ਸਕੂਲ ਵਲੋਂ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ। ਇਹ ਸਨਮਾਨ ਪੰਜਾਬ ਵਿਚ ਗੁਣਵੱਤਾ ਪੂਰਨ ਅਤੇ ਭਵਿੱਖਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਦੀ ਵਧਦੀ ਪਛਾਣ ਨੂੰ ਵੀ ਦਰਸਾਉਂਦਾ ਹੈ। ਸਕੂਲ ਦੀ ਇਸ ਸ਼ਾਨਦਾਰ ਪ੍ਰਾਪਤੀ ਪਿੱਛੇ ਪ੍ਰਿੰਸੀਪਲ ਮਿਸ ਪੂਜਾ ਪੁਰੀ ਦੀ ਦੂਰਅੰਦੇਸ਼ੀ ਸੋਚ, ਅਣਥੱਕ ਮਿਹਨਤ, ਅਟੁੱਟ ਲਗਨ ਅਤੇ ਸਿੱਖਿਆ ਪ੍ਰਤੀ ਡੂੰਘਾ ਸਮਰਪਣ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਸਕੂਲ ਨੇ ਇੱਕ ਅਜਿਹਾ ਸਿੱਖਿਅਕ ਵਾਤਾਵਰਣ ਸਿਰਜਣ ਦਾ ਉਪਰਾਲਾ ਕੀਤਾ ਹੈ, ਜਿੱਥੇ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨ, ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਜੀਵਨ ਦੇ ਅਗਲੇ ਪੜਾਵਾਂ ਲਈ ਉਨ੍ਹਾਂ ਨੂੰ ਸਮਰੱਥ ਬਣਾਉਣ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।ਮਿਸ ਪੁਰੀ ਦਾ ਕਹਿਣਾ ਹੈ ਕਿ ਹਰ ਬੱਚੇ ਵਿਚ ਵਿਲੱਖਣ ਸਮਰੱਥਾ ਅਤੇ ਅਸੀਮ ਸੰਭਾਵਨਾਵਾਂ ਮੌਜੂਦ ਹਨ। ਸਹੀ ਮਾਰਗ ਦਰਸ਼ਨ, ਢੁਕਵੇਂ ਮੌਕਿਆਂ ਅਤੇ ਪ੍ਰੇਰਨਾਦਾਇਕ ਵਾਤਾਵਰਣ ਰਾਹੀਂ ਇਨ੍ਹਾਂ ਸੰਭਾਵਨਾਵਾਂ ਨੂੰ ਸਫਲਤਾ ਵਿਚ ਬਦਲਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਐਜੂਕੇਸ਼ਨ ਵਰਲਡ ਭਾਰਤ ਦਾ ਇੱਕ ਪ੍ਰਮੁੱਖ ਸਿੱਖਿਆ-ਕੇਂਦ੍ਰਿਤ ਮੀਡੀਆ ਮੰਚ ਹੈ, ਜੋ ਸਕੂਲੀ ਸਿੱਖਿਆ, ਸਿੱਖਿਅਕ ਨਵੀਨਤਾ ਵਾਂ, ਅਧਿਆਪਨ-ਵਿਧੀਆਂ, ਸਕੂਲ ਪ੍ਰਬੰਧਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨਾਲ ਸਬੰਧਿਤ ਵਿਸ਼ਿਆਂ ਨੂੰ ਉਜਾਗਰ ਕਰਦਾ ਹੈ । ਇਸ ਮਾਣਮੱਤੇ ਸਨਮਾਨ ਦੇ ਮੌਕੇ ’ਤੇ ਸਕੂਲ ਪ੍ਰਬੰਧਨ ਨੇ ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ, ਗ਼ੈਰ-ਅਧਿਆਪਨ ਅਮਲੇ ਅਤੇ ਸਮੁੱਚੇ ਬ੍ਰਿਟਿਸ਼ ਕੋਲੰਬੀਆ ਸਕੂਲ ਪਰਿਵਾਰ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਯੁਵਕ ਸੇਵਾਵਾਂ ਕਲੱਬ ਸੈਂਫਲਪੁਰ ਨੇ 6 ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ 3 ਵਲੰਟੀਅਰਾਂ ਨੇ ਯੁਵਾ - ਸੰਗਮ ਪ੍ਰੋਗਰਾਮ ’ ਚ ਕੀਤੀ ਸ਼ਮੂਲੀਅਤ
Ad Position 24