ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ 3 ਵਲੰਟੀਅਰਾਂ ਨੇ ਯੁਵਾ - ਸੰਗਮ ਪ੍ਰੋਗਰਾਮ ’ ਚ ਕੀਤੀ ਸ਼ਮੂਲੀਅਤ
ਸ੍ਰੀ ਚਮਕੌਰ ਸਾਹਿਬ, 25 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਐੱਨ. ਐੱਸ.
ਸ੍ਰੀ ਚਮਕੌਰ ਸਾਹਿਬ, 25 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਵਲੋਂ ਭਾਰਤ ਸਰਕਾਰ ਦੇ ਅਦਾਰੇ ਮਨਿਸਟਰੀ ਆਫ਼ ਹਾਇਰ ਐਜੂਕੇਸ਼ਨ ਵਲੋਂ ਗੁਜਰਾਤ ਦੀ ਸੈਂਟਰਲ ਯੂਨੀਵਰਸਿਟੀ ਵਿਚ ‘‘ਯੁਵਾ ਸੰਗਮ’’ ਤਹਿਤ ਕਰਵਾਏ ਸੱਤਰੋਜਾ ਕੈਂਪ ਵਿਚ ਸ਼ਮੂਲੀਅਤ ਕਰਨ ਉਪਰੰਤ ਵਾਪਸ ਪਰਤੀ ਟੀਮ ਨੂੰ ਅੱਜ ਕਾਲਜ ਪ੍ਰਿੰਸੀਪਲ ਡਾ: ਬਲਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਵਲੰਟੀਅਰਾਂ ਨੇ ਕੈਂਪ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਕੈਂਪ ਦੌਰਾਨ ਕਾਲਜ ਦੇ ਗਰੈਜੂਏਸ਼ਨ ਦੇ ਵਿਦਿਆਰਥੀਆਂ ਗੁਰਪ੍ਰੀਤ ਕੌਰ, ਗਗਨਦੀਪ ਕੌਰ ਤੇ ਦਿਲਪ੍ਰੀਤ ਸਿੰਘ ਨੇ ਵੱਖੋ ਵੱਖਰੀਆਂ ਗਤੀਵਿਧੀਆਂ ਸਰਗਰਮੀਆਂ ਵਿਚ ਹਿੱਸਾ ਲਿਆ ਅਤੇ ਭਾਰਤ ਦੇ ਵੱਖੋ-ਵੱਖਰੇ ਪ੍ਰਦੇਸ਼ਾਂ ਤੋਂ ਆਏ ਵਿਦਿਆਰਥੀਆਂ/ ਵਲੰਟੀਅਰਾਂ ਤੋਂ ਉਨ੍ਹਾਂ ਦੇ ਪ੍ਰਦੇਸ਼ਿਕ ਸਭਿਆਚਾਰ ਸੰਸਕ੍ਰਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਡਾ: ਬਲਜੀਤ ਸਿੰਘ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਇਨ੍ਹਾਂ ਤਿੰਨਾਂ ਵਲੰਟੀਅਰਾਂ ਨੇ ਕੈਂਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਗੁਜਰਾਤ ਦੀ ਸੰਸਕ੍ਰਿਤੀ, ਭਾਸ਼ਾ ਅਤੇ ਸਭਿਆਚਾਰਕ ਬਣਤਰ ਨੂੰ ਨੂੜਿਓ ਦੇਖਣ ਦਾ ਮੌਕਾ ਮਿਲਿਆ। ਇਨ੍ਹਾਂ ਵਲੰਟੀਅਰਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਗੁਜਰਾਤ ਦੇ ਰਾਜਪਾਲ ਸ੍ਰੀ ਅਚਾਰਿਆ ਦੇਵ ਵਰਤ, ਮੁੱਖ ਮੰਤਰੀ ਭੁਪਿੰਦਰ ਭਾਈ ਪਟੇਲ ਅਤੇ ਪਦਮ ਅਵਾਰਡ ਪ੍ਰਾਪਤ ਨਲੇਸ਼ ਵਿਨੋਦ ਚੰਦਰ ਮੰਡਲੇਵਾਲਾ (ਔਰਗਨ ਮੈਨ ਆਫ ਇੰਡੀਆ) ਨਾਲ ਮੁਲਾਕਾਤ ਕਰਨ ਦਾ ਵੀ ਮੌਕਾ ਮਿਲਿਆ। ਦੌਰੇ ਦੌਰਾਨ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਸਟੈਚੂ ਆਫ਼ ਯੂਨਿਟੀ, ਵਡੋਦਰਾ ਦਾ ਲਕਸ਼ਮੀ ਵਿਲਾਸ ਪੈਲੇਸ, ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਗਾਂਧੀਨਗਰ ਅਤੇ ਅਮੂਲ ਫ਼ੈਕਟਰੀ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਦਾਰ ਪਟੇਲ ਦੇ ਯੋਗਦਾਨ, ਰਾਜਸੀ ਵਿਰਾਸਤ, ਉੱਚ ਸਿੱਖਿਆ, ਖੋਜ, ਤਕਨਾਲੋਜੀ, ਕਰੀਅਰ ਮੌਕਿਆਂ, ਦੁੱਧ ਪ੍ਰੋਸੈਸਿੰਗ, ਗੁਣਵੱਤਾ ਨਿਯੰਤਰਣ, ਪੈਕੇਜਿੰਗ ਅਤੇ ਸਹਿਕਾਰੀ ਮਾਡਲ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਮਧੂ ਡੁਡਵਾਲ ਨੇ ਦੱਸਿਆ ਕਿ ਇਹ ਕੈਂਪ ਵਲੰਟੀਅਰਾਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ।