25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਯਾਦਗਾਰੀ ਹੋ ਨਿੱਬੜਿਆ ਪਿੰਡ ਜਿੰਦਵੜੀ ਵਿਖੇ ਕਰਵਾਇਆ ਇੱਕ ਰੋਜ਼ਾ ਛਿੰਝ ਮੇਲਾ ਸਰਗੀ ਮਾਨ ਦੇ ਗੀਤਾਂ ਤੇ ਝੂਮ ਉੱਠੇ ਦਰਸ਼ਕ

ਢੇਰ, 25 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਤਿਹਾਸਿਕ ਪਿੰਡ ਜਿੰਦਵੜੀ ਵਿਖੇ ਕਰਵਾਇਆ ਗਿਆ ਵਿਸ਼ਾਲ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਇਹ ਛਿੰਝ ਮੇਲਾ ਜਿੰਦਵੜੀ, ਸੈਣੀ ਮਾਜਰਾ, ਜਿੰਦਵੜੀ ਉੱਪਰ ਦੇ ਸਮੂਹ ਪਿੰਡ ਵਾਸੀਆਂ ਵਲੋਂ ਆਪਸੀ ਸਹਿਯੋਗ ਦੇ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 26-10-2026
ਢੇਰ, 25 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਤਿਹਾਸਿਕ ਪਿੰਡ ਜਿੰਦਵੜੀ ਵਿਖੇ ਕਰਵਾਇਆ ਗਿਆ ਵਿਸ਼ਾਲ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਇਹ ਛਿੰਝ ਮੇਲਾ ਜਿੰਦਵੜੀ, ਸੈਣੀ ਮਾਜਰਾ, ਜਿੰਦਵੜੀ ਉੱਪਰ ਦੇ ਸਮੂਹ ਪਿੰਡ ਵਾਸੀਆਂ ਵਲੋਂ ਆਪਸੀ ਸਹਿਯੋਗ ਦੇ ਨਾਲ ਕਰਵਾਇਆ ਗਿਆ। ਜਿਸ ਵਿਚ ਪਹਿਲਾ ਮੁਕਾਬਲਾ ਰਾਜੂ ਰਈਆ ਵਾਲ, ਸਾਹਿਲ ਕੁਹਾਲੀ ਦੇ ਵਿਚਕਾਰ ਹੋਇਆ ਜਿਸ ਵਿਚ ਸਾਹਿਲ ਕਹਾਲੀ ਜੇਤੂ ਰਹੇ ਅਤੇ ਦੂਜਾ ਮੁਕਾਬਲਾ ਦੀਪਕ ਹੱਲਾ ਛੋਟਾ ਗਨੀ ਦੇ ਵਿਚਕਾਰ ਹੋਇਆ ਇਹ ਕੁਸ਼ਤੀ ਬਰਾਬਰ ਵਿਚ ਰਹੀ। ਜੇਤੂ ਰਹਿਣ ਵਾਲਿਆਂ ਨੂੰ 125000 ਪਹਿਲਾ ਇਨਾਮ, ਦੂਜਾ ਇਨਾਮ 80,000 ਦਿੱਤਾ ਗਿਆ ਅਤੇ ਪੰਜ ਸਪੈਸ਼ਲ ਕੁਸ਼ਤੀਆਂ 15 ਹਜ਼ਾਰ ਰੁਪਏ ਦੀਆਂ ਕਰਵਾਈਆਂ ਗਈਆਂ। ਇਸ ਦੌਰਾਨ ਜੇਤੂ ਰਹੇ ਪਹਿਲਵਾਨਾਂ ਨੂੰ ਮੋਟਰ ਸਾਈਕਲਾਂ ਅਤੇ ਸਾਈਕਲਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਬਾਬਾ ਸਤਨਾਮ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਦੌਰਾਨ ਸਮੂਹ ਪਿੰਡ ਵਾਸੀਆਂ ਵਲੋਂ ਕਾਰ ਸੇਵਾ ਦੇ ਲਈ ਬਾਬਾ ਸਤਨਾਮ ਸਿੰਘ ਨੂੰ ਮਾਇਆ ਭੇਟ ਕੀਤੀ ਗਈ। ਬਾਬਾ ਸਤਨਾਮ ਸਿੰਘ ਵਲੋਂ ਇਲਾਕੇ ਅਤੇ ਪਿੰਡ ਵਾਸੀਆਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਇਸ ਦੌਰਾਨ ਸਰਗੀ ਮਾਨ ਦਾ ਖੁੱਲ੍ਹਾ ਅਖਾੜਾ ਵੀ ਲਗਾਇਆ ਗਿਆ ਸਰਗੀ ਮਾਨ ਨੇ ਆਪਣੇ ਗੀਤਾਂ ਦੇ ਨਾਲ ਹਾਜ਼ਰ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸਰਗੀ ਮਾਨ ਦਾ ਇਹ ਅਖਾੜਾ ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਅਤੇ ਪਿੰਡ ਵਾਸੀ ਧੀਰਜ ਰਤਨ ਅਤੇ ਦਿਨੇਸ਼ ਕੁਮਾਰ ਰਾਜੂ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਵਲੋਂ ਕਰਵਾਇਆ ਗਿਆ। ਇਸ ਮੌਕੇ ਪਿੰਡ ਵਿਚ ਕਰਵਾਈ ਜਾਣ ਵਾਲੀ ਅਗਲੀ ਕੁਸ਼ਤੀ ਦੇ ਵਿਚ ਪ੍ਰਸਿੱਧ ਸਮਾਜ ਸੇਵੀ ਸੁਖਦੇਵ ਸਿੰਘ ਸਰਪੰਚ ਖ਼ਾਨਪੁਰ ਅਤੇ ਕੁਲਦੀਪ ਸਿੰਘ ਭੱਠਲ, ਨਵਜੋਤ ਸਿੰਘ ਭੱਠਲ ਵਲੋਂ ਜੇਤੂ ਪਹਿਲਵਾਨ ਨੂੰ ਮੋਟਰਸਾਈਕਲ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਪਿੰਡ ਦਾ ਮਾਹੌਲ ਮੇਲੇ ਵਰਗਾ ਲੱਗਿਆ ਹੋਇਆ ਸੀ। ਜਿਸ ਪ੍ਰਤੀ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਭਾਰੀ ਰੌਣਕ ਵੇਖੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਸੁਮਿਤ ਭਾਰਦਵਾਜ, ਸਰਪੰਚ ਰਿੰਕੂ ਸੈਣੀ ਮਾਜਰਾ, ਸਰਪੰਚ ਅਮਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਨੰਬਰਦਾਰ ਦਲਜੀਤ ਸਿੰਘ, ਸਰਪੰਚ ਸੁਖਦੇਵ ਸਿੰਘ ਖ਼ਾਨਪੁਰ, ਸਮਾਜ ਸੇਵੀ ਹਰਜਿੰਦਰ ਸਿੰਘ ਜੇਈ, ਦਿਲਬਾਗ ਸਿੰਘ ਜ਼ਿਲ੍ਹਾ ਜਿਲੇਦਰ, ਨੰਬਰਦਾਰ ਰਾਮ ਕਿਸ਼ਨ, ਰਣਜੀਤ ਸਿੰਘ ਓਲੰਪੀਅਨ ਆਦੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਪਾਲ ਨੇ ਭਾਰਤ ਨੂੰ 3.9 ਕਰੋੜ ਅਮਰੀਕੀ ਡਾਲਰ ਮੁੱਲ ਦੀ ਬਿਜਲੀ ਬਰਾਮਦ ਕੀਤੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ‘ ਆਪ ’ ਦਾ ਚੋਣ ਨਿਸ਼ਾਨ ਝਾੜੂ ਸਾੜਿਆ
Ad Position 24