25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਨੰਗਲ ’ ਚ ਸਜੀ ਭਗਵਾਨ ਵਾਲਮੀਕਿ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਮਨਮੋਹਕ ਧਾਰਮਿਕ ਝਾਕੀਆਂ ਨੇ ਮੋਹਿਆ ਸੰਗਤ ਦਾ ਮਨ

ਨੰਗਲ, 25 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਸਭਾ ਨੰਗਲ ਵਲੋਂ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਅੱਜ ਨੰਗਲ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਵਿਚ ਸ਼ਾਮਲ ਮਨਮੋਹਕ ਧਾਰਮਿਕ ਝਾਕੀਆਂ ਨੇ ਸੰਗਤ ਦਾ ਮਨ ਮੋਹ ਲਿਆ।

Ad Position 21
No active advertisement
ਅਜੀਤ ਡੈਸਕ 26-10-2026
ਨੰਗਲ, 25 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਸਭਾ ਨੰਗਲ ਵਲੋਂ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਅੱਜ ਨੰਗਲ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਵਿਚ ਸ਼ਾਮਲ ਮਨਮੋਹਕ ਧਾਰਮਿਕ ਝਾਕੀਆਂ ਨੇ ਸੰਗਤ ਦਾ ਮਨ ਮੋਹ ਲਿਆ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸ਼ਮੂਲੀਅਤ ਕਰਦਿਆਂ ਭਗਵਾਨ ਵਾਲਮੀਕਿ ਮਹਾਰਾਜ ਅੱਗੇ ਮੱਥਾ ਟੇਕਿਆ। ਸ਼ੋਭਾ ਯਾਤਰਾ ਦੌਰਾਨ ਭਗਵਾਨ ਵਾਲਮੀਕਿ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰਦੇ ਭਜਨਾਂ ਅਤੇ ਧਾਰਮਿਕ ਜੈਕਾਰਿਆਂ ਨਾਲ ਵਾਤਾਵਰਨ ਭਗਤੀ ਮਈ ਹੋ ਗਿਆ। ਸੰਗਤਾਂ ਨੇ ਭਜਨ ਗਾਉਂਦਿਆਂ ਅਤੇ ਸ਼ਰਧਾ ਭਾਵਨਾ ਨਾਲ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ। ਸੁੰਦਰ ਢੰਗ ਨਾਲ ਸਜਾਈਆਂ ਗਈਆਂ ਝਾਕੀਆਂ ਨੇ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਈ ਅਤੇ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 26 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 8 ਵਜੇ ਹਵਨ ਅਤੇ ਝੰਡਾ ਰਸਮਾਂ ਦਾ ਕੀਤੀ ਜਾਵੇਗੀ, ਉਪਰੰਤ ਦੁਪਹਿਰ 12 ਵਜੇ ਭਗਵਾਨ ਬਾਰ੍ਹਵੀਂ ਮਹਾਰਾਜ ਦਾ ਗੁਣਗਣ ਹੋਵੇਗਾ ਤੇ ਸਾਢੇ 12 ਵਜੇ ਸੰਗਤਾਂ ਲਈ ਵਿਸ਼ਾਲ ਭੰਡਾਰਾ ਵਰਤਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਇਸ ਭੰਡਾਰੇ ਅਤੇ ਧਾਰਮਿਕ ਸਮਾਗਮ ਪਿੱਛੋਂ ਹੁਮਾ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਭਾਜਪਾ ਮੀਤ ਪ੍ਰਧਾਨ ਰਾਜੇਸ਼ ਚੌਧਰੀ, ਐਡਵੋਕੇਟ ਰਾਕੇਸ਼ ਮੜਕਨ, ਸਤਬੀਰ ਰਾਣਾ, ਗੋਵਰਧਨ ਸੋਨੀ, ਨਰੇਸ਼ ਚਾਵਲਾ, ਸੁਸ਼ੀਲ ਚੋਪੜਾ, ਤਿਲਕ ਰਾਜ ਲੱਕੀ, ਸੰਜੀਵ ਸ਼ਰਮਾ, ਤਿਲਕ ਰਾਜ ਬਾਲੀ, ਵਿਨੋਦ ਸ਼ਰਮਾ, ਵਿਸ਼ਵਨਾਥ ਮੱਟੂ, ਬਿਸ਼ਨੂ ਪ੍ਰਭਾਕਰ, ਬਰਿੰਦਰ ਮੱਟੂ, ਮਦਨ ਲਾਲ ਸਿੱਧੂ, ਗਗਨ ਸਿੱਧੂ ਅਤੇ ਸ਼੍ਰੀਮਤੀ ਆਰਤੀ ਮੱਟੂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਗਰਲ ਟਰੈਕਿੰਗ ਐਕਸਪਡੀਸ਼ਨ ਲਈ ਸ . ਸ . ਸ . ਸ ਧਮਾਣਾ ਦੀ ਕੈਡਿਟ ਮਹਿਕਪ੍ਰੀਤ ਅਜਮੇਰ ( ਰਾਜਸਥਾਨ ) ਲਈ ਹੋਈ ਰਵਾ... ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਸ਼ੁਰੂ , ਗੌਰਵ ਰਾਣਾ ਨੇ ਕਰਵਾਈ ਆ...
Ad Position 24