25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨੂਰਪੁਰ ਬੇਦੀ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਸ਼ੁਰੂ , ਗੌਰਵ ਰਾਣਾ ਨੇ ਕਰਵਾਈ ਆਰੰਭਤਾ

ਨੂਰਪੁਰ ਬੇਦੀ, 25 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਨੂਰਪੁਰ ਬੇਦੀ ਦੇ ਵਾਲਮੀਕਿ ਮੰਦਰ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਸਮਾਗਮ ਦੀ ਸ਼ੁਰੂਆਤ ਪੰਜਾਬ ਮੋਰਚਾ ਦੇ ਕਨਵੀਨਰ ਅਤੇ ਹਲਕਾ ਰੂਪਨਗਰ ਤੋਂ ਪੰਜਾਬ ਸਾਂਝੀਵਾਲਤਾ ਦਲ ਦੇ ਵਿਧਾਨ ਸਭਾ ਉਮੀਦਵਾਰ ਗੌਰਵ ਰਾਣਾ ਵਲੋਂ ਨਤਮਸਤਕ ਹੋ ਕੇ ਸ੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕਰਵਾਉਣ ਨਾਲ ਹੋਈ।

Ad Position 21
No active advertisement
ਨੂਰਪੁਰ ਬੇਦੀ ਦੇ ਵਾਲਮੀਕਿ ਮੰਦਰ ਵਿਖੇ ਗੌਰਵ ਰਾਣਾ ਨੂੰ ਸਨਮਾਨਿਤ ਕਰਦੇ ਹੋਏ ਸਭਾ ਦੇ ਮੈਂਬਰ। ਤਸਵੀਰ: ਰਾਜੇਸ਼ ਚੌਧਰੀ 26-10-2026
ਨੂਰਪੁਰ ਬੇਦੀ, 25 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਨੂਰਪੁਰ ਬੇਦੀ ਦੇ ਵਾਲਮੀਕਿ ਮੰਦਰ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਸਮਾਗਮ ਦੀ ਸ਼ੁਰੂਆਤ ਪੰਜਾਬ ਮੋਰਚਾ ਦੇ ਕਨਵੀਨਰ ਅਤੇ ਹਲਕਾ ਰੂਪਨਗਰ ਤੋਂ ਪੰਜਾਬ ਸਾਂਝੀਵਾਲਤਾ ਦਲ ਦੇ ਵਿਧਾਨ ਸਭਾ ਉਮੀਦਵਾਰ ਗੌਰਵ ਰਾਣਾ ਵਲੋਂ ਨਤਮਸਤਕ ਹੋ ਕੇ ਸ੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕਰਵਾਉਣ ਨਾਲ ਹੋਈ। ਇਸ ਮੌਕੇ ਸਮੂਹ ਨੌਜਵਾਨ ਵਾਲਮੀਕਿ ਸਭਾ, ਨੂਰਪੁਰ ਬੇਦੀ ਦੇ ਮੈਂਬਰਾਂ ਵਲੋਂ ਗੌਰਵ ਰਾਣਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੌਰਵ ਰਾਣਾ ਨੇ ਭਗਵਾਨ ਮਹਾਂਰਿਸ਼ੀ ਵਾਲਮੀਕੀ ਜੀ ਦੇ ਚਰਨਾਂ ਵਿਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਉਪਰੰਤ ਸਭਾ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਗੌਰਵ ਰਾਣਾ ਨੇ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਜੀ ਦਾ ਜੀਵਨ ਅਤੇ ਉਨ੍ਹਾਂ ਵਲੋਂ ਰਚੀ ਗਈ ਰਾਮਾਇਣ ਸਮੁੱਚੀ ਮਨੁੱਖਤਾ ਨੂੰ ਸਚਾਈ, ਨਿਆਂ, ਦਇਆ, ਸਮਾਨਤਾ ਅਤੇ ਸੇਵਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਮਹਾਨ ਰਹਿਬਰਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਮਾਜ ਵਿਚ ਪਿਆਰ, ਏਕਤਾ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜੀਵਨ ਕੁਮਾਰ, ਜੇ.ਈ. ਸੁਰਿੰਦਰ ਕੁਮਾਰ ਨੀਟੂ, ਜਸਵਿੰਦਰ ਕੁਮਾਰ, ਸੋਨੀ, ਹਰੀਸ਼ ਕੁਮਾਰ ਸੋਨੂ, ਰਾਮਦਾਸ, ਮਨੀ ਕੁਮਾਰ, ਪ੍ਰਿੰ ਅਨਿਲ ਕੁਮਾਰ, ਪ੍ਰਿੰਸ ਕੁਮਾਰ, ਕੌਸ਼ਲ ਕੁਮਾਰ, ਮਨੀਸ਼ ਕੁਮਾਰ, ਜੈਪਾਲ, ਜਸ਼ਨ ਕੁਮਾਰ, ਦੀਪਕ ਕੁਮਾਰ, ਮੋਹਿਤ ਕੁਮਾਰ, ਸਾਗਰ ਕੁਮਾਰ, ਲੱਕੀ, ਸਤੀਸ਼ ਕੁਮਾਰ, ਨਿਤਿਨ, ਅਸ਼ਨੀ ਕੁਮਾਰ, ਜੌਗਿੰਦਰ ਕੁਮਾਰ, ਬਲਵੀਰ ਖਾਨ, ਕ੍ਰਿਸ਼ਨ ਕੁਮਾਰ, ਰਮਨ ਕੁਮਾਰ ਅਤੇ ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ, ਬਜ਼ੁਰਗ ਅਤੇ ਨੌਜਵਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਨੰਗਲ ’ ਚ ਸਜੀ ਭਗਵਾਨ ਵਾਲਮੀਕਿ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਮਨਮੋਹਕ ਧਾਰਮਿਕ... ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਤਰਕਸ਼ੀਲ ਸੁਸਾਇਟੀ ਵਲੋਂ ਰੋਪੜ ’ ਚ ਰੋਸ ਪ੍ਰਦਰਸ਼ਨ
Ad Position 24