25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਲਾਕ ਕਾਂਗਰਸ ਕਮੇਟੀ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਝਾੜੂ ਫ਼ੂਕ ਕੇ ਕੀਤਾ ਮੁਜ਼ਾਹਰਾ , ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਸ੍ਰੀ ਚਮਕੌਰ ਸਾਹਿਬ, 25 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਘੋੜੇ ਵਾਲੇ ਚੌਂਕ ਵਿਚ ਅੱਜ ਬਾਅਦ ਦੁਪਹਿਰ ਬਲਾਕ ਕਾਂਗਰਸ ਕਮੇਟੀ ਵਲੋਂ ਹਲਕਾ ਦੇ ਮੁੱਖ ਬੁਲਾਰੇ ਤਾਰਾ ਚੰਦ ਜੰਡ ਸਾਹਿਬ ਦੀ ਅਗਵਾਈ ਹੇਠ ਐਕਸ਼ਨ ਕਮੇਟੀ ਦੇ ਸੱਦੇ ’ਤੇ ਝਾੜੂ ਫ਼ੂਕ ਪ੍ਰਦਰਸ਼ਨ ਕੀਤਾ ਅਤੇ ਆਪ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ । ਇਸ ਮੌਕੇ ਤਾਰਾ ਚੰਦ, ਵਾਈਸ ਚੇਅਰਮੈਨ ਜਸਵੀਰ ਸਿੰਘ ਕੰਗ, ਕਰਨ ਕੰਧੋਲਾ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਕੌਂਸਲਰ ਕਿਰਪਾਲ ਸਿੰਘ ਗਿੱਲ ਆਦਿ ਆਗੂਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨੇ ਉਹ ਲੜਾਈ ਲੜੀ ਜੋ ਲੜਾਈ ਸਰਕਾਰ ਨੂੰ ਲੜਨੀ ਚਾਹੀਦੀ ਸੀ, ਪਰਵਿੰਦਰ ਸਿੰਘ ਇਹ ਲੜਾਈ ਲੜਦਿਆਂ ਸ਼ਹੀਦ ਹੋ ਗਿਆ, ਉਸ ਦੇ ਅਧੂਰੇ ਸੁਪਨਿਆਂ ਦੀ ਲੜਾਈ ਹੁਣ ਕਾਂਗਰਸ ਪਾਰਟੀ ਪੂਰੇ ਕਰੇਗੀ।

Ad Position 21
No active advertisement
ਅਜੀਤ ਡੈਸਕ 26-10-2026
ਸ੍ਰੀ ਚਮਕੌਰ ਸਾਹਿਬ, 25 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਘੋੜੇ ਵਾਲੇ ਚੌਂਕ ਵਿਚ ਅੱਜ ਬਾਅਦ ਦੁਪਹਿਰ ਬਲਾਕ ਕਾਂਗਰਸ ਕਮੇਟੀ ਵਲੋਂ ਹਲਕਾ ਦੇ ਮੁੱਖ ਬੁਲਾਰੇ ਤਾਰਾ ਚੰਦ ਜੰਡ ਸਾਹਿਬ ਦੀ ਅਗਵਾਈ ਹੇਠ ਐਕਸ਼ਨ ਕਮੇਟੀ ਦੇ ਸੱਦੇ ’ਤੇ ਝਾੜੂ ਫ਼ੂਕ ਪ੍ਰਦਰਸ਼ਨ ਕੀਤਾ ਅਤੇ ਆਪ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ । ਇਸ ਮੌਕੇ ਤਾਰਾ ਚੰਦ, ਵਾਈਸ ਚੇਅਰਮੈਨ ਜਸਵੀਰ ਸਿੰਘ ਕੰਗ, ਕਰਨ ਕੰਧੋਲਾ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਕੌਂਸਲਰ ਕਿਰਪਾਲ ਸਿੰਘ ਗਿੱਲ ਆਦਿ ਆਗੂਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨੇ ਉਹ ਲੜਾਈ ਲੜੀ ਜੋ ਲੜਾਈ ਸਰਕਾਰ ਨੂੰ ਲੜਨੀ ਚਾਹੀਦੀ ਸੀ, ਪਰਵਿੰਦਰ ਸਿੰਘ ਇਹ ਲੜਾਈ ਲੜਦਿਆਂ ਸ਼ਹੀਦ ਹੋ ਗਿਆ, ਉਸ ਦੇ ਅਧੂਰੇ ਸੁਪਨਿਆਂ ਦੀ ਲੜਾਈ ਹੁਣ ਕਾਂਗਰਸ ਪਾਰਟੀ ਪੂਰੇ ਕਰੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਇਸ ਮੌਕੇ ਕਾਂਗਰਸੀਆਂ ਨੇ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਨੂੰ ਪਰਵਿੰਦਰ ਸਿੰਘ ਝੋਟੇ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਅਸਤੀਫ਼ੇ ਦੀ ਮੰਗ ਕੀਤੀ ਅਤੇ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਕਾਂਗਰਸ ਪਾਰਟੀ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਕੌਂਸਲਰ ਜੱਸਾ ਮਾਣੇਮਾਮਾਜਰਾ, ਸਾਬਕਾ ਕੌਂਸਲਰ ਲਾਭ ਸਿੰਘ, ਹਰਦਿਆਲ ਸਿੰਘ ਸੰਧੂ ਸਲੇਮਪੁਰ, ਬਿੱਟੂ ਮਕੜੋਨਾ, ਕਮਲ ਮਹਿਤੋਤ, ਗੁਰਚਰਨ ਸਿੰਘ ਮਾਣੇਮਾਜਰਾ, ਰਾਹੁਲ ਸ੍ਰੀ ਚਮਕੌਰ ਸਾਹਿਬ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਹੱਕ ’ ਚ ਰੋਪੜ ਵਿਖੇ ‘ ਆਪ ’ ਦਾ ਝਾੜੂ ਫੂਕਿਆ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਮੁੱਖ ਮੰਤਰੀ... ਅਗਲੀ ਖ਼ਬਰ 253 ਅਧਿਆਪਕਾਂ ਦੀਆਂ ਨੌਕਰੀਆਂ ’ ਤੇ ਲਟਕੀ ਤਲਵਾਰ , ਨੰਗਲ ’ ਚ ਸਰਕਾਰ ਵਿਰੁੱਧ ਰੋਸ ਮਾਰਚ 4161 ਮਾਸਟਰ ਕਾਡਰ ਭਰਤੀ ਦੀਆਂ...
Ad Position 24