25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

253 ਅਧਿਆਪਕਾਂ ਦੀਆਂ ਨੌਕਰੀਆਂ ’ ਤੇ ਲਟਕੀ ਤਲਵਾਰ , ਨੰਗਲ ’ ਚ ਸਰਕਾਰ ਵਿਰੁੱਧ ਰੋਸ ਮਾਰਚ 4161 ਮਾਸਟਰ ਕਾਡਰ ਭਰਤੀ ਦੀਆਂ ਸੋਧੀਆਂ ਸੂਚੀਆਂ ਤੋਂ ਪ੍ਰਭਾਵਿਤ ਅਧਿਆਪਕਾਂ ਵਲੋਂ ਨੌਕਰੀਆਂ ਬਹਾਲ ਕਰਨ ਦੀ ਮੰਗ

ਨੰਗਲ, 25 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-4161 ਮਾਸਟਰ ਕਾਡਰ ਭਰਤੀ ਦੀਆਂ ਚੋਣ ਸੂਚੀਆਂ ਮੁੜ ਤਿਆਰ ਕਰਨ ਦੇ ਮਾਮਲੇ ਵਿਚ ਪ੍ਰਭਾਵਿਤ 253 ਅਧਿਆਪਕਾਂ ਨੇ ਅੱਜ ਨੰਗਲ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਆਪਣੀਆਂ ਨੌਕਰੀਆਂ ਬਹਾਲ ਕਰਨ ਅਤੇ ਮਾਮਲੇ ਦਾ ਨਿਆਂਸੰਗਤ ਹੱਲ ਕੱਢਣ ਦੀ ਮੰਗ ਕੀਤੀ।

Ad Position 21
No active advertisement
ਨੰਗਲ ਵਿਚ ਰੋਸ ਮਾਰਚ ਕੱਢ ਕੇ ਨੌਕਰੀਆਂ ਬਹਾਲ ਕਰਨ ਦੀ ਮੰਗ ਕਰਦੇ ਹੋਏ ਪ੍ਰਭਾਵਿਤ ਮਾਸਟਰ ਕਾਡਰ ਅਧਿਆਪਕ। 26-10-2026
ਨੰਗਲ, 25 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-4161 ਮਾਸਟਰ ਕਾਡਰ ਭਰਤੀ ਦੀਆਂ ਚੋਣ ਸੂਚੀਆਂ ਮੁੜ ਤਿਆਰ ਕਰਨ ਦੇ ਮਾਮਲੇ ਵਿਚ ਪ੍ਰਭਾਵਿਤ 253 ਅਧਿਆਪਕਾਂ ਨੇ ਅੱਜ ਨੰਗਲ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਆਪਣੀਆਂ ਨੌਕਰੀਆਂ ਬਹਾਲ ਕਰਨ ਅਤੇ ਮਾਮਲੇ ਦਾ ਨਿਆਂਸੰਗਤ ਹੱਲ ਕੱਢਣ ਦੀ ਮੰਗ ਕੀਤੀ। ਇਨਸਾਫ਼ ਲਈ ਇਹ ਅਧਿਆਪਕ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਪ੍ਰਦਰਸ਼ਨਕਾਰੀ ਅਧਿਆਪਕਾਂ ਅਨੁਸਾਰ ਦਸੰਬਰ 2021 ਵਿਚ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 4161 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਸੀ। ਅਗਸਤ 2022 ਵਿਚ ਪ੍ਰੀਖਿਆ ਹੋਣ ਤੋਂ ਬਾਅਦ ਦਸੰਬਰ ਵਿਚ ਉੱਤਰ ਕੁੰਜੀ ਦੇ ਆਧਾਰ ’ਤੇ ਚੋਣ ਸੂਚੀ ਜਾਰੀ ਕੀਤੀ ਗਈ। ਉੱਤਰ ਕੁੰਜੀ ਵਿਚ ਗ਼ਲਤੀਆਂ ਕਾਰਨ ਮਾਮਲਾ ਹਾਈ ਕੋਰਟ ਪਹੁੰਚਿਆ। ਬਾਅਦ ਵਿਚ ਸੋਧੀ ਉੱਤਰ ਕੁੰਜੀ ਅਨੁਸਾਰ ਮਈ 2023 ਵਿਚ ਨਵੀਂ ਚੋਣ ਸੂਚੀ ਜਾਰੀ ਕਰਕੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ। ਅਧਿਆਪਕਾਂ ਨੇ ਦੱਸਿਆ ਕਿ ਪਰਖ ਕਾਲ ਪੂਰਾ ਹੋਣ ਤੋਂ ਮਹਿਜ਼ ਇੱਕ ਦਿਨ ਪਹਿਲਾਂ ਉਨ੍ਹਾਂ ਵਿਚੋਂ 253 ਨੂੰ ਚੋਣ ਸੂਚੀਆਂ ਮੁੜ ਤਿਆਰ ਕਰਨ ਦੇ ਮਾਮਲੇ ਵਿਚ ਕਾਰਨ ਦੱਸੋ ਨੋਟਿਸ ਭੇਜੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਨਿੱਜੀ ਗ਼ਲਤੀ ਦੇ ਉਨ੍ਹਾਂ ਦੀਆਂ ਨੌਕਰੀਆਂ ਖ਼ਤਰੇ ਵਿਚ ਪਾ ਦਿੱਤੀਆਂ ਗਈਆਂ ਹਨ। ਉਨ੍ਹਾਂ ਮੁਤਾਬਿਕ ਪਿਛਲੇ ਚਾਰ ਮਹੀਨਿਆਂ ਤੋਂ ਸਰਕਾਰ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ, ਪਰ ਮੀਟਿੰਗਾਂ ਦੇ ਭਰੋਸੇ ਮਿਲਣ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਝਾੜੂ ਫ਼ੂਕ ਕੇ ਕੀਤਾ ਮੁਜ਼ਾਹਰਾ , ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਨੰਗਲ - ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਇੱਕ ਨੌਜਵਾਨ ਦੀ ਮੌਤ- ਚਾਰ ਜ਼ਖ਼ਮੀ, ਪੁਲਿਸ ਵ...
Ad Position 24