25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਮਾਜ ਸੇਵੀ ਕਮਲ ਚੌਹਾਨ ਟੇਢੇਵਾਲ ਓ.ਬੀ.ਸੀ.ਵਿੰਗ ਰੂਪਨਗਰ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ

ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਕਮਲ ਚੌਹਾਨ ਟੇਢੇਵਾਲ ਨੂੰ ਓ. ਬੀ.

Ad Position 21
No active advertisement
ਦਿੱਲੀ ਦੇ ਇੰਦਰਾ ਭਵਨ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਮੌਕੇ ਕਮਲ ਚੌਹਾਨ ਟੇਢੇਵਾਲ ਨੂੰ ਸਨਮਾਨਿਤ ਕਰ ਰਹੇ ਕੌਮੀ ਆਗੂ। 25-10-2026
ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਕਮਲ ਚੌਹਾਨ ਟੇਢੇਵਾਲ ਨੂੰ ਓ.ਬੀ.ਸੀ. ਵਿੰਗ ਕਾਂਗਰਸ ਕਮੇਟੀ ਦਾ ਰੂਪਨਗਰ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ ਇੰਦਰਾ ਭਵਨ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਇਸ ਮੌਕੇ ਓ.ਬੀ.ਸੀ. ਕਾਂਗਰਸ ਦੇ ਕੌਮੀ ਪ੍ਰਧਾਨ ਡਾ. ਅਨਿਲ ਜੈਹਿੰਦ ਦੇ ਮਾਰਗਦਰਸ਼ਨ ਹੇਠ ਮੈਂਬਰਸ਼ਿਪ ਦੀ ਪ੍ਰਕਿਰਿਆ ਮੁਕੰਮਲ ਹੋਈ। ਸਮਾਗਮ ਵਿਚ ਰਾਜ ਸਭਾ ਮੈਂਬਰ ਕਰਮਵੀਰ ਸਿੰਘ ਬੌਧ ਅਤੇ ਓ.ਬੀ.ਸੀ. ਕਾਂਗਰਸ ਦੇ ਪੰਜਾਬ ਇੰਚਾਰਜ ਤੇ ਕੌਮੀ ਮੀਤ ਪ੍ਰਧਾਨ ਕੰਵਰਦੀਪ ਸੈਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕਮਲ ਚੌਹਾਨ ਟੇਢੇਵਾਲ ਨੇ ਪਾਰਟੀ ਦੀ ਮੈਂਬਰਸ਼ਿਪ ਮਿਲਣ ਅਤੇ ਜ਼ਿਲ੍ਹਾ ਪੱਧਰੀ ਜ਼ਿੰਮੇਵਾਰੀ ਸੌਂਪੇ ਜਾਣ ’ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਅਨੁਸਾਰ ਸਮਾਜਿਕ ਨਿਆਂ, ਬਰਾਬਰ ਮੌਕਿਆਂ ਅਤੇ ਪਛੜੇ ਵਰਗਾਂ ਦੇ ਹੱਕਾਂ ਨਾਲ ਸਬੰਧਤ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਵਚਨਬੱਧ ਰਹਿਣਗੇ। ਉਨ੍ਹਾਂ ਦੀ ਨਿਯੁਕਤੀ ਨੂੰ ਰੂਪਨਗਰ ਜ਼ਿਲ੍ਹੇ ਵਿਚ ਓ.ਬੀ.ਸੀ. ਵਰਗ ਨਾਲ ਸਬੰਧਤ ਲੋਕਾਂ ਦੇ ਮੁੱਦਿਆਂ ਨੂੰ ਉਭਾਰਨ ਅਤੇ ਸਮਾਜ ਸੇਵੀ ਕਾਰਜਾਂ ਨੂੰ ਸਿਆਸੀ ਪੱਧਰ ’ਤੇ ਮਜ਼ਬੂਤ ਕਰਨ ਦੇ ਸੰਦਰਭ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਮਲ ਚੌਹਾਨ ਟੇਢੇਵਾਲ ਲੰਬੇ ਸਮੇਂ ਤੋਂ ਹਲਕਾ ਰੂਪਨਗਰ ਵਿਚ ਨੌਜਵਾਨ ਖਿਡਾਰੀਆਂ ਨੂੰ ਪਿੰਡ ਪੱਧਰ ਅਤੇ ਸ਼ਹਿਰਾਂ ਵਿਚ ਖੇਡਾਂ ਦਾ ਸਮਾਨ ਭੇਟ ਕਰ ਰਹੇ ਹਨ ਤਾਂ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਖੇਡਾਂ ਨਾਲ ਜੁੜਨ। ਕਮਲ ਚੌਹਾਨ ਹਲਕਾ ਰੂਪ ਨਗਰ ਤੋਂ ਕਾਂਗਰਸ ਕਮੇਟੀ ਦੀ ਟਿਕਟ ਦੇ ਵੀ ਦਾਅਵੇਦਾਰ ਮੰਨੇ ਜਾ ਰਹੇ ਹਨ। ਕਮਲ ਚੌਹਾਨ ਦਾ ਗੁੱਜਰ ਬਰਾਦਰੀ ਵਿਚ ਵੀ ਚੰਗਾ ਅਸਰ ਸੂਖ ਦੱਸਿਆ ਜਾਂਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਪੰਜ ਸਾਲਾ ਵੈਲਨਟੀਨਾ ਮਿਹਰ ਤੂਰ ਨੇ ਆਸਟ੍ਰੇਲੀਆ ’ਚ ਜਿੱਤੇ ਚਾਰ ਤਗਮੇ ਅਗਲੀ ਖ਼ਬਰ ਇਨਸਾਨੀਅਤ ਦੀ ਮਿਸਾਲ : 15 ਦਿਨਾਂ ਤੋਂ ਵਿੱਛੜੇ ਬਜ਼ੁਰਗ ਨੂੰ ਸਰਵਿੰਗ ਹੈਂਡਸ ਵੈੱਲਫੇਅਰ ਸੁਸਾਇਟੀ ਨੇ ਪਰਿਵਾਰ ਨਾਲ ਮਿਲਾਇਆ
Ad Position 24