22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅੰਡਰ ਪਾਸ ਰੁਕਵਾਉਣ ਵਾਲੇ ਅੱਜ ਵਪਾਰੀਆਂ ਦੇ ਹੰਝੂ ਪੂੰਝਣ ਦਾ ਦਿਖਾਵਾ ਕਿਉਂ ਕਰ ਰਹੇ ਹਨ?- ਰਾਣਾ ਕੇ. ਪੀ. ਕੇਂਦਰ ਤੇ ਪੰਜਾਬ ਦੀਆਂ ਸੱਤਾਧਾਰੀ ਧਿਰਾਂ ’ ਤੇ ਰਲ ਕੇ ਅੰਡਰ ਪਾਸ ਦਾ ਕੰਮ ਰੁਕਵਾਉਣ ਦੇ ਇਲਜਾਮ

ਨੰਗਲ, 21 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਨੰਗਲ ਸ਼ਹਿਰ ਨੂੰ ਉਜਾੜਨ ਤੋਂ ਬਚਾਉਣ ਅਤੇ ਇਸ ਦੇ ਵਪਾਰ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਰੇਲਵੇ ਫਾਟਕਾਂ ਨੇੜੇ ਅੰਡਰਪਾਸ ਦੀ ਉਸਾਰੀ ਬੇਹੱਦ ਜ਼ਰੂਰੀ ਹੈ, ਪਰ ਅਫ਼ਸੋਸ ਕਿ ਜਿਹੜੇ ਲੋਕਾਂ ਨੇ ਉਸ ਵੇਲੇ ਦਰੀਆਂ ਵੀਸ਼ਾ ਕੇ ਧਰਨੇ ਲਾ ਕੇ ਇਸ ਕੰਮ ਵਿਚ ਅੜਿੱਕਾ ਪਾਇਆ, ਉਹੀ ਅੱਜ ਵਪਾਰੀਆਂ ਦੇ ਹੰਝੂ ਪੂੰਝਣ ਦਾ ਦਿਖਾਵਾ ਕਰਦਿਆਂ ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਇਹ ਤਿੱਖਾ ਸਿਆਸੀ ਹਮਲਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.

Ad Position 21
No active advertisement
ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੰਗਲ ਵਿਖੇ ਗੱਲਬਾਤ ਕਰਦੇ ਹੋਏ। 22-10-2026
ਨੰਗਲ, 21 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਨੰਗਲ ਸ਼ਹਿਰ ਨੂੰ ਉਜਾੜਨ ਤੋਂ ਬਚਾਉਣ ਅਤੇ ਇਸ ਦੇ ਵਪਾਰ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਰੇਲਵੇ ਫਾਟਕਾਂ ਨੇੜੇ ਅੰਡਰਪਾਸ ਦੀ ਉਸਾਰੀ ਬੇਹੱਦ ਜ਼ਰੂਰੀ ਹੈ, ਪਰ ਅਫ਼ਸੋਸ ਕਿ ਜਿਹੜੇ ਲੋਕਾਂ ਨੇ ਉਸ ਵੇਲੇ ਦਰੀਆਂ ਵੀਸ਼ਾ ਕੇ ਧਰਨੇ ਲਾ ਕੇ ਇਸ ਕੰਮ ਵਿਚ ਅੜਿੱਕਾ ਪਾਇਆ, ਉਹੀ ਅੱਜ ਵਪਾਰੀਆਂ ਦੇ ਹੰਝੂ ਪੂੰਝਣ ਦਾ ਦਿਖਾਵਾ ਕਰਦਿਆਂ ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਇਹ ਤਿੱਖਾ ਸਿਆਸੀ ਹਮਲਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਰਦਿਆਂ ਕਿਹਾ ਕਿ ਸ਼ਹਿਰ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਲੋਕਾਂ ਸਾਹਮਣੇ ਆਪਣੀ ਭੂਮਿਕਾ ਦਾ ਜਵਾਬ ਲਾਜ਼ਮੀ ਦੇਣਾ ਚਾਹੀਦਾ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਸਪਸ਼ਟ ਕਰ ਚੁੱਕੇ ਹਨ ਕਿ ਕੁੱਝ ਦੁਕਾਨਦਾਰਾਂ ਦੇ ਹਿਤਾਂ ਦੀ ਰਾਖੀ ਦੇ ਨਾਂ ’ਤੇ ਸਮੁੱਚੇ ਸ਼ਹਿਰ ਨੂੰ ਉਜਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹ ਅੱਜ ਵੀ ਆਪਣੇ ਇਸ ਸਟੈਂਡ ’ਤੇ ਕਾਇਮ ਹਨ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਉਸ ਸਮੇਂ ਆਮ ਆਦਮੀ ਪਾਰਟੀ ਅਤੇ ਭਾਜਪਾ ਨਾਲ ਸਬੰਧਤ ਆਗੂਆਂ ਨੇ ਹੀ ਹੋਰਨਾਂ ਲੋਕਾਂ ਨਾਲ ਮਿਲ ਕੇ ਧਰਨੇ ਲਾਏ ਅਤੇ ਅੰਡਰਪਾਸ ਦੇ ਕੰਮ ਨੂੰ ਰੁਕਵਾਉਣ ਵਿਚ ਮੋਹਰੀ ਭੂਮਿਕਾ ਨਿਭਾਈ। ਹੁਣ ਉਹ ਕਿਹੜੇ ਮੂੰਹ ਨਾਲ ਵਪਾਰੀਆਂ ਕੋਲ ਜਾ ਕੇ ਹਮਦਰਦੀ ਜਤਾ ਰਹੇ ਹਨ? ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਤੋਂ ਵੱਡੀ ਗਿਣਤੀ ਵਿਚ ਲੋਕ ਖ਼ਰੀਦਦਾਰੀ ਲਈ ਨੰਗਲ ਆਉਂਦੇ ਸਨ। ਪਰ ਰੇਲਵੇ ਫਾਟਕਾਂ ’ਤੇ ਲੰਬੇ ਸਮੇਂ ਤੱਕ ਉਡੀਕ ਕਰਨ ਦੀ ਮਜਬੂਰੀ ਅਤੇ ਆਵਾਜਾਈ ਦੀ ਖੱਜਲ-ਖੁਆਰੀ ਨੇ ਲੋਕਾਂ ਨੂੰ ਨੰਗਲ ਦੀਆਂ ਮਾਰਕੀਟਾਂ ਤੋਂ ਦੂਰ ਕਰ ਦਿੱਤਾ ਹੈ। ਇਸ ਦਾ ਸਿੱਧਾ ਅਸਰ ਸ਼ਹਿਰ ਦੇ ਵਪਾਰੀਆਂ ਦੇ ਕਾਰੋਬਾਰ ’ਤੇ ਪੈ ਰਿਹਾ ਹੈ। ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਕੇਂਦਰ ਵਿਚ ਸੱਤਾ ’ਤੇ ਕਾਬਜ਼ ਧਿਰ ਨਾਲ ਸਬੰਧਤ ਕੁਝ ਸਥਾਨਕ ਆਗੂ ਆਪਣੇ ਸਿਆਸੀ ਹਿੱਤਾਂ ਕਾਰਨ ਨੰਗਲ ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਨੰਗਲ ਦੀ ਭੂਗੋਲਿਕ ਬਣਤਰ ਅਤੇ ਭਾਖੜਾ ਬਿਆਸ ਪ੍ਰਬੰਧ ਬੋਰਡ ਤੇ ਨਵਾਂ ਨੰਗਲ ਨਾਲ ਜੁੜੇ ਕੇਂਦਰੀ ਅਦਾਰਿਆਂ ਦੀ ਭੂਮਿਕਾ ਨੂੰ ਦੇਖਦਿਆਂ ਵਿਕਾਸ ਲਈ ਸਾਰੀਆਂ ਧਿਰਾਂ ਨੂੰ ਸਾਂਝੀ ਪਹੁੰਚ ਅਪਣਾਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਨੰਗਲ ਦੇ ਦੁਕਾਨਦਾਰਾਂ ਨੇ ਅੰਡਰਪਾਸ ਦੀ ਮੰਗ ਨੂੰ ਲੈ ਕੇ ਸੰਘਰਸ਼ ਕਮੇਟੀ ਦਾ ਗਠਨ ਕੀਤਾ ਹੈ ਅਤੇ ਹਾਲ ਹੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਅੰਦੋਲਨ ਤੇਜ਼ ਕਰਨ ਦਾ ਐਲਾਨ ਵੀ ਕੀਤਾ ਸੀ। ਇਸ ਮੌਕੇ ਰਾਕੇਸ਼ ਨਈਅਰ, ਸੰਜੇ ਸਾਹਨੀ, ਲਖਵੀਰ ਲੱਕੀ, ਆਰ.ਕੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਦੀ ਪਹਿਲ: ਔਰਤਾਂ ਨੂੰ ਸਿਖਾਏ ਜਾਨਾਂ ਬਚਾਉਣ ਦੇ ਗੁਰ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਭਰਪੂਰ ਧਰਨਾ
Ad Position 24