17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

15 ਸਾਲਾਂ ਤੋਂ ਮਾਈਨਿੰਗ ਦਾ ਕਾਰੋਬਾਰ ਜਾਰੀ, ਹੁਣ ਚੰਨੀ ਦੀ ਛਾਪੇਮਾਰੀ ਸਿਆਸੀ ਡਰਾਮੇਬਾਜ਼ੀ ਤਾਂ ਨਹੀਂ? - ਗੌਰਵ ਰਾਣਾ

ਰੂਪਨਗਰ, ਕਾਨਪੁਰ ਖੂਹੀ, 16 ਅਕਤੂਬਰ (ਸਤਨਾਮ ਸਿੰਘ ਸੱਤੀ/ਗੁਰਵੀਰ ਸਿੰਘ ਵਾਲੀਆ)-ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿਚ ਰੇਤ ਦੀ ਮਾਈਨਿੰਗ ਦਾ ਮੁੱਦਾ ਪਿਛਲੇ ਲਗਭਗ 15 ਸਾਲਾਂ ਤੋਂ ਵਿਵਾਦਾਂ ਵਿਚ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਹੋਵੇ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ—ਵੱਖ-ਵੱਖ ਸਮਿਆਂ ਦੌਰਾਨ ਮਾਈਨਿੰਗ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ।

Ad Position 21
No active advertisement
ਅਜੀਤ ਡੈਸਕ 17-10-2026
ਰੂਪਨਗਰ, ਕਾਨਪੁਰ ਖੂਹੀ, 16 ਅਕਤੂਬਰ (ਸਤਨਾਮ ਸਿੰਘ ਸੱਤੀ/ਗੁਰਵੀਰ ਸਿੰਘ ਵਾਲੀਆ)-ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿਚ ਰੇਤ ਦੀ ਮਾਈਨਿੰਗ ਦਾ ਮੁੱਦਾ ਪਿਛਲੇ ਲਗਭਗ 15 ਸਾਲਾਂ ਤੋਂ ਵਿਵਾਦਾਂ ਵਿਚ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਹੋਵੇ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ—ਵੱਖ-ਵੱਖ ਸਮਿਆਂ ਦੌਰਾਨ ਮਾਈਨਿੰਗ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ। ਅਜਿਹੇ ਵਿਚ ਇਸ ਮੁੱਦੇ ’ਤੇ ਕਿਸੇ ਇੱਕ ਪਾਰਟੀ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰਨ ਦੀ ਬਜਾਏ ਸਾਰੀਆਂ ਸਰਕਾਰਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ, ਜਿਨਾਂ ਦੇ ਕਾਰਜਕਾਲ ਵਿਚ ਰੇਤ ਨਾਮਕ ਇਸ ਚਿੱਟੇ ਸੋਨੇ ਦਾ ਕਾਲਾ ਕਾਰੋਬਾਰ ਸ਼ਰੇਆਮ ਚੱਲਦਾ ਰਿਹਾ ਹੈ। ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ ਨੇ ਸੈਦਪੁਰ ਇਲਾਕੇ ਵਿਚ ਬੀਤੀ ਰਾਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸੀ ਆਗੂਆਂ ਵਲੋਂ ਮਾਈਨਿੰਗ ਵਾਲੀ ਥਾਂ ’ਤੇ ਪਹੁੰਚਣ ਨੂੰ ਸਿਆਸੀ ਦਿਖਾਵਾ ਕਰਾਰ ਦਿੰਦਿਆਂ ਸਵਾਲ ਉਠਾਇਆ ਕਿ ਜੇਕਰ ਇਲਾਕੇ ਵਿਚ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਮਾਈਨਿੰਗ ਹੋਣ ਦੇ ਦੋਸ਼ ਲੱਗਦੇ ਰਹੇ ਹਨ ਤਾਂ ਸੱਤਾ ਵਿਚ ਰਹਿੰਦਿਆਂ ਇਸ ਨੂੰ ਰੋਕਣ ਲਈ ਕੀ ਕੀਤਾ ਗਿਆ? ਅਤੇ ਪਿਛਲੇ ਸਾਢੇ ਚਾਰ ਸਾਲ ਤੋਂ ਇਹ ਆਗੂ ਕਿੱਥੇ ਸਨ। ਉਨ੍ਹਾਂ ਕਿਹਾ ਕਿ ਅੱਜ ਮਾਈਨਿੰਗ ਵਿਰੁੱਧ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਆਪਣੇ ਪਿਛਲੇ ਕਾਰਜਕਾਲ ਦੌਰਾਨ ਹੋਈ ਕਾਰਵਾਈ ਬਾਰੇ ਵੀ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਸੈਦਪੁਰ ਵਿਚ ਮਾਈਨਿੰਗ ਦੇ ਮੁੱਦੇ ’ਤੇ ਸਾਰੀਆਂ ਧਿਰਾਂ ਘੇਰੇ ’ਚ ਸੈਦਪੁਰ ਇਲਾਕੇ ਵਿਚ ਪੋਕਲੇਨ ਮਸ਼ੀਨਾਂ ਰਾਹੀਂ ਡੂੰਘੀ ਖੁਦਾਈ ਅਤੇ ਰਾਤ ਸਮੇਂ ਟਿੱਪਰਾਂ ਰਾਹੀਂ ਰੇਤ ਦੀ ਢੋਆ-ਢੁਆਈ ਹੋਣ ਬਾਰੇ ਦੋਸ਼ ਸਾਹਮਣੇ ਆਉਂਦੇ ਰਹੇ ਹਨ। ਜੇਕਰ ਇਹ ਕੰਮ ਬਿਨਾਂ ਮਨਜ਼ੂਰੀ ਜਾਂ ਨਿਰਧਾਰਤ ਹੱਦਾਂ ਤੋਂ ਬਾਹਰ ਹੋ ਰਿਹਾ ਹੈ ਤਾਂ ਇਹ ਮਾਈਨਿੰਗ ਵਿਭਾਗ ਦੇ ਨਾਲ-ਨਾਲ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਦੀ ਨਿਗਰਾਨੀ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਗੌਰਵ ਰਾਣਾ ਅਨੁਸਾਰ, ਮਾਈਨਿੰਗ ਦੇ ਮਾਮਲੇ ਵਿਚ ਮੌਜੂਦਾ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਨਹੀਂ ਵੱਟ ਸਕਦੀ। ਮਾਈਨਿੰਗ ਵਾਲੀ ਥਾਂ ਨਾਲ ਜੁੜੇ ਵਿਅਕਤੀਆਂ ਦੇ ਸਿਆਸੀ ਸਬੰਧਾਂ ’ਤੇ ਵੀ ਚਰਚਾ ਚੰਨੀ ਦੀ ਛਾਪੇਮਾਰੀ ਦੌਰਾਨ ਜਿਸ ਥਾਂ ’ਤੇ ਖੁਦਾਈ ਲਈ ਪੋਕਲੇਨ ਮਸ਼ੀਨਾਂ ਅਤੇ ਹੋਰ ਸਾਧਨ ਵਰਤੇ ਜਾਣ ਦੀ ਗੱਲ ਸਾਹਮਣੇ ਆਈ, ਉਸ ਨਾਲ ਜੁੜੇ ਇੱਕ ਵਿਅਕਤੀ ਦੇ ਸਿਆਸੀ ਸਬੰਧਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਥਾਂ ਤੇ ਚੰਨੀ ਵੱਲੋਂ ਛਾਪਾ ਮਾਰਿਆ ਗਿਆ ਉਸ ਥਾਂ ’ਤੇ ਜਿਸ ਵਿਅਕਤੀ ਦਾ ਦੀਆਂ ਪੋਕ ਲੇਨ ਅਤੇ ਹੋਰ ਸਮਾਨ ਦੱਸਿਆ ਜਾਂਦਾ ਹੈ, ਉਹ ਵਿਅਕਤੀ ਤਾਂ ਪਹਿਲਾਂ ਛਾਪਾ ਮਾਰਨ ਵਾਲੇ ਇੱਕ ਕਾਂਗਰਸੀ ਆਗੂ ਦੇ ਨਾਲ ਝੰਡਾ ਚੁੱਕੀ ਫਿਰਦਾ ਰਿਹਾ ਹੈ ਜਦਕਿ ਹੁਣ ਉਸ ਦੀ ਮੌਜੂਦਾ ਸਰਕਾਰ ਦੇ ਇੱਕ ਵਿਧਾਇਕ ਨਾਲ ਨੇੜਤਾ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਚੰਨੀ ਦੇ ਮੁੱਖ ਮੰਤਰੀ ਰਹਿਣ ਸਮੇਂ ਵੀ ਉੱਠੇ ਸਨ ਸਵਾਲ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰਹਿਣ ਸਮੇਂ ਰੂਪਨਗਰ ਹੈੱਡਵਰਕਸ ਨੇੜੇ ਸਤਲੁਜ ਦਰਿਆ ਵਿੱਚੋਂ ਗਾਰ ਕੱਢਣ ਦੇ ਠੇਕਿਆਂ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ ਹਨ। ਦੋਸ਼ ਲਗਦੇ ਰਹੇ ਕਿ ਗਾਰ ਕੱਢਣ ਲਈ ਨਿਰਧਾਰਤ ਖੇਤਰਾਂ ਦੀ ਆੜ ਵਿਚ ਹੋਰ ਥਾਵਾਂ ਤੋਂ ਕੀਮਤੀ ਰੇਤ ਅਤੇ ਬਜਰੀ ਕੱਢੀ ਗਈ। ਇਨ੍ਹਾਂ ਦੋਸ਼ਾਂ ਦੀ ਸੱਚਾਈ ਸਬੰਧਿਤ ਰਿਕਾਰਡ ਅਤੇ ਤੱਥਾਂ ਦੇ ਆਧਾਰ ’ਤੇ ਹੀ ਪਰਖੀ ਜਾ ਸਕਦੀ ਹੈ। ਗੌਰਵ ਰਾਣਾ ਦਾ ਕਹਿਣਾ ਹੈ ਕਿ ਜਿਹੜੇ ਆਗੂ ਅੱਜ ਮਾਈਨਿੰਗ ਦੇ ਮੁੱਦੇ ’ਤੇ ਸਵਾਲ ਉਠਾ ਰਹੇ ਹਨ, ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਉੱਠੇ ਸਵਾਲਾਂ ਦੇ ਜਵਾਬ ਵੀ ਦੇਣੇ ਚਾਹੀਦੇ ਹਨ। 2027 ਦੀਆਂ ਚੋਣਾਂ ਲਈ ਲਿਖਤੀ ਏਜੰਡੇ ਨਾਲ ਮੈਦਾਨ ਵਿਚ ਉਤਰੇਗਾ ਪੰਜਾਬ ਮੋਰਚਾ ਗੌਰਵ ਰਾਣਾ ਨੇ ਕਿਹਾ ਕਿ ਪੰਜਾਬ ਮੋਰਚਾ ਮਾਈਨਿੰਗ ਸਮੇਤ ਲੋਕਾਂ ਦੇ ਮੁੱਦਿਆਂ ਨੂੰ ਲਗਾਤਾਰ ਉਠਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਲੋਕਾਂ ਦੇ ਮੁੱਦਿਆਂ ’ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਮੋਰਚਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਿਖਤੀ ਏਜੰਡੇ ਅਤੇ ਜ਼ਮੀਨੀ ਕੰਮ ਦੇ ਆਧਾਰ ’ਤੇ ਲੋਕਾਂ ਵਿਚ ਜਾਵੇਗਾ। ਉਨ੍ਹਾਂ ਕਿਹਾ ਕਿ ਰੂਪਨਗਰ ਵਿਚ ਮਾਈਨਿੰਗ ਦਾ ਮੁੱਦਾ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। 16 ਆਰਪੀਆਰ14 ਤਸਵੀਰ ਗੌਰਵ ਰਾਣਾ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿਚ ਬੇਲਾ ਕਾਲਜ ਦੇ ਖਿਡਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਮੁੰਨੇ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪੰਚਾਇਤ ਨੂੰ ਦਿੱਤੀ 5 ਲੱਖ ਰੁਪਏ ਦੀ ਗ੍ਰਾਂਟ ਲੋ...
Ad Position 24