09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰਾਸ਼ਟਰੀ ਖੇਡਾਂ ਸੰਬੰਧੀ ਹੈਂਡਬਾਲ 14 ਸਾਲਾ ਮੁੰਡਿਆਂ ਦੀ ਟੀਮ ਲਈ ਖਿਡਾਰੀਆਂ ਕੀਤੀ ਚੋਣ

ਚੰਡੀਗੜ੍ਹ, 8 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ) -70ਵੀਆਂ ਰਾਸ਼ਟਰੀ ਸਕੂਲ ਖੇਡਾਂ 2026 - 27 ਲਈ ਚੰਡੀਗੜ੍ਹ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚੋਂ 19 ਖਿਡਾਰੀਆਂ ਦੀ ਹੈਂਡਬਾਲ ਟੀਮ ਲਈ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚ 16 ਮੁੱਖ ਖਿਡਾਰੀ ਅਤੇ 3 ਰਾਖਵੇਂ ਖਿਡਾਰੀ ਸ਼ਾਮਿਲ ਹਨ। ਸਕੂਲ ਸਿੱਖਿਆ ਵਿਭਾਗ ਦੇ ਖੇਡ ਵਿੰਗ ਵਲੋਂ ਹੈਂਡਬਾਲ ਖੇਡ ਲਈ ਉਮਰ ਵਰਗ 14 (ਮੁੰਡੇ) ਟੀਮ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ 30 ਬੀ ਦੇ 6 ਖਿਡਾਰੀਆਂ ਜੈ ਧੀਮਾਨ, ਆਯੁਸ਼ ਸਿੰਘ, ਕਮਲਪ੍ਰੀਤ ਸਿੰਘ, ਅਨਮੋਲ ਸਿੰਘ, ਰਿਸ਼ਭ ਜਾਇਸਵਾਲ ਅਤੇ ਹਾਰਦਿਕ ਦੀ ਚੋਣ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 09-10-2026
ਚੰਡੀਗੜ੍ਹ, 8 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ) -70ਵੀਆਂ ਰਾਸ਼ਟਰੀ ਸਕੂਲ ਖੇਡਾਂ 2026 - 27 ਲਈ ਚੰਡੀਗੜ੍ਹ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚੋਂ 19 ਖਿਡਾਰੀਆਂ ਦੀ ਹੈਂਡਬਾਲ ਟੀਮ ਲਈ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚ 16 ਮੁੱਖ ਖਿਡਾਰੀ ਅਤੇ 3 ਰਾਖਵੇਂ ਖਿਡਾਰੀ ਸ਼ਾਮਿਲ ਹਨ। ਸਕੂਲ ਸਿੱਖਿਆ ਵਿਭਾਗ ਦੇ ਖੇਡ ਵਿੰਗ ਵਲੋਂ ਹੈਂਡਬਾਲ ਖੇਡ ਲਈ ਉਮਰ ਵਰਗ 14 (ਮੁੰਡੇ) ਟੀਮ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ 30 ਬੀ ਦੇ 6 ਖਿਡਾਰੀਆਂ ਜੈ ਧੀਮਾਨ, ਆਯੁਸ਼ ਸਿੰਘ, ਕਮਲਪ੍ਰੀਤ ਸਿੰਘ, ਅਨਮੋਲ ਸਿੰਘ, ਰਿਸ਼ਭ ਜਾਇਸਵਾਲ ਅਤੇ ਹਾਰਦਿਕ ਦੀ ਚੋਣ ਕੀਤੀ ਗਈ ਹੈ। ਜਦੋਂ ਕਿ ਵੱਖ ਵੱਖ ਸਰਕਾਰੀ ਮਾਡਲ ਸਕੂਲਾਂ ਤੋਂ 8 ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ’ਚ ਖਿਡਾਰੀ ਸਾਰਥਕ, ਅਦਿੱਤਿਆ, ਅਨਮੋਲ ਸਿੰਘ, ਅਮਨਦੀਪ ਕੁਮਾਰ ਅਤੇ ਫੈਜ਼ਲ ਖਾਨ ਮੁੱਖ ਖਿਡਾਰੀ ਅਤੇ ਅੰਸ਼ੂਮਨ ਸਿੰਘ ਰਾਵਤ, ਪਿਊਸ਼ ਕੁਮਾਰ ਅਤੇ ਕਰਨ ਰਾਖਵੇਂ ਖਿਡਾਰੀਆਂ ਵਜੋਂ ਸ਼ਾਮਲ ਹਨ। ਇਸੇ ਤਰ੍ਹਾਂ ਟ੍ਰਿਬਿਊਨ ਮਾਡਲ ਸਕੂਲ 29 ਦੇ ਦੋ ਖਿਡਾਰੀ ਰਿਆਂਸ ਅਤੇ ਅੰਸ਼ ਯਾਦਵ, ਅੰਕੁਰ ਮਾਡਲ ਸਕੂਲ 14 ਦੇ ਆਰਵ ਭਟਨਾਗਰ, ਮਾਨਵ ਮੰਗਲ ਸਕੂਲ 21 ਦੇ ਯਸ਼ਵਿਨ ਵਰਮਾ ਸਮੇਤ ਡੀ.ਏ.ਵੀ ਸਕੂਲ 8 ਦੇ ਮੰਨਣ ਟੀਮ ਵਿਚ ਸ਼ਾਮਿਲ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ 2026 ਨਾਲ ਸੰਬੰਧਿਤ ਗਿਣਤੀਕਾਰ ਅਤੇ ਸੁਪਰਵਾਈਜ਼ਰਾਂ ਦੀ ਟਰੇਨਿੰਗ ਅਗਲੀ ਖ਼ਬਰ ਨਸ਼ਿਆਂ ਦਾ ਖ਼ਾਤਮਾ ਸਾਂਝੀ ਜ਼ਿੰਮੇਵਾਰੀ , ਸਿਰਫ਼ ਗਿ੍ਫ਼ਤਾਰੀਆਂ ਵਧਾਉਣਾ ਮਕਸਦ ਨਹੀਂ - ਰਾਜਪਾਲ ਕਟਾਰੀਆ
Ad Position 24