08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰਾਂ ਦੀ ਚੋਣ ਹੋਈ

ਨੂਰਪੁਰ ਬੇਦੀ, 7 ਅਕਤੂਬਰ (ਹਰਦੀਪ ਸਿੰਘ ਢੀਂਡਸਾ)- 1972 ਤੋਂ ਸਮਾਜਿਕ, ਧਾਰਮਿਕ ਅਤੇ ਅਕਾਦਮਿਕ ਖੇਤਰ ਵਿਚ ਕਾਰਜ ਕਰ ਰਹੀ ਸਵੈ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਵਲੋਂ ਨੂਰਪੁਰ ਬੇਦੀ ਖੇਤਰ ਵਿਚ ਜਥੇਬੰਦੀ ਦੇ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਸੇਵਾਵਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜ਼ੋਨਲ ਸਕੱਤਰ ਮਨਦੀਪ ਸਿੰਘ ਅਨੰਦਪੁਰੀ ਵਲੋਂ ਨੂਰਪੁਰ ਬੇਦੀ ਖੇਤਰ ਦੇ ਵਲੰਟੀਅਰਾਂ ਵਿਚੋਂ ਵੱਖ-ਵੱਖ ਸੇਵਾਵਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 08-10-2026
ਨੂਰਪੁਰ ਬੇਦੀ, 7 ਅਕਤੂਬਰ (ਹਰਦੀਪ ਸਿੰਘ ਢੀਂਡਸਾ)- 1972 ਤੋਂ ਸਮਾਜਿਕ, ਧਾਰਮਿਕ ਅਤੇ ਅਕਾਦਮਿਕ ਖੇਤਰ ਵਿਚ ਕਾਰਜ ਕਰ ਰਹੀ ਸਵੈ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਵਲੋਂ ਨੂਰਪੁਰ ਬੇਦੀ ਖੇਤਰ ਵਿਚ ਜਥੇਬੰਦੀ ਦੇ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਸੇਵਾਵਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜ਼ੋਨਲ ਸਕੱਤਰ ਮਨਦੀਪ ਸਿੰਘ ਅਨੰਦਪੁਰੀ ਵਲੋਂ ਨੂਰਪੁਰ ਬੇਦੀ ਖੇਤਰ ਦੇ ਵਲੰਟੀਅਰਾਂ ਵਿਚੋਂ ਵੱਖ-ਵੱਖ ਸੇਵਾਵਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਸੀ। ਇਸ ਸਬੰਧੀ 7 ਅਕਤੂਬਰ 2026 ਨੂੰ ਗੁਰਦੁਆਰਾ ਬਾਣਗੜ੍ਹ ਸਾਹਿਬ, ਜੇਤੇਵਾਲ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਦੌਰਾਨ ਵੀਰ ਕੰਵਲਜੀਤ ਸਿੰਘ ਗੰਗੂਵਾਲ ਵਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਇਸ ਮੌਕੇ ਸੁਰਿੰਦਰ ਸਿੰਘ ਗੱਦੀ ਵਾਲ ਨੂੰ ਖੇਤਰੀ ਨਿਗਰਾਨ, ਦਿਆਲ ਸਿੰਘ ਮੁਕਾਰੀ ਨੂੰ ਖੇਤਰੀ ਪ੍ਰਧਾਨ, ਦਲਵਿੰਦਰ ਸਿੰਘ ਸਮੀਰੋਵਾਲ ਨੂੰ ਖੇਤਰੀ ਸਕੱਤਰ, ਕਿਸ਼ੋਰ ਸਿੰਘ ਸਰਥਲੀ ਨੂੰ ਐਡੀਸ਼ਨਲ ਸਕੱਤਰ ਅਕਾਦਮਿਕ, ਦਲਵੀਰ ਸਿੰਘ ਢਾਹੇ ਨੂੰ ਸਮਾਜਿਕ ਸਕੱਤਰ, ਪ੍ਰਭਜੋਤ ਕੌਰ ਮੋਠਾਪੁਰ ਨੂੰ ਵਿੱਤ ਸਕੱਤਰ, ਰਾਜਵਿੰਦਰ ਕੌਰ ਨੂੰ ਇਸਤਰੀ ਕੌਂਸਲ ਸਕੱਤਰ, ਵਰਿਆਮ ਸਿੰਘ ਮੋਠਾਪੁਰ ਨੂੰ ਵਿਸ਼ੇਸ਼ ਮੁਹਿੰਮ ਸਕੱਤਰ ਅਤੇ ਗਗਨਦੀਪ ਸਿੰਘ ਕਲਵਾਂ ਨੂੰ ਵਿਦਿਆਰਥੀ ਕੌਂਸਲ ਮੈਂਬਰ ਦੀ ਸੇਵਾ ਸੌਂਪੀ ਗਈ ਇਹਨਾਂ ਤੋਂ ਇਲਾਵਾ ਸਾਬਕਾ ਫ਼ੌਜੀ ਸੁਰਿੰਦਰ ਸਿੰਘ ਰਾਏ ਪੁਰ, ਸੁਰਿੰਦਰ ਸਿੰਘ ਛੱਜਾ ਤੇ ਪਰਮਜੀਤ ਸਿੰਘ ਅਬਿਆਣਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਵੀਰ ਕੰਵਲਜੀਤ ਸਿੰਘ ਗੰਗੂਵਾਲ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧ-ਚੜ੍ਹ ਕੇ ਜਥੇਬੰਦੀ ਦੇ ਕਾਰਜਾਂ ਵਿਚ ਹਿੱਸਾ ਲੈਣ ਅਤੇ ਨੂਰਪੁਰ ਬੇਦੀ ਖੇਤਰ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਵਿਦਿਅਕ, ਸਮਾਜਿਕ ਅਤੇ ਨੈਤਿਕ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਸਰਗਰਮੀ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਬੀਕਾਪੁਰ ਤੇ ਲਖਵਿੰਦਰ ਸਿੰਘ ਸੇਖ਼ਪੁਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24