07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਰਹੂਮ ਆਗੂਆਂ ਦੀਆਂ ਬਰਸੀਆਂ ਮੌਕੇ ਸਰਕਾਰ ਦੀਆਂ ਨੀਤੀਆਂ ’ ਤੇ ਨਿਸ਼ਾਨਾ ਗੁਰਬਖ਼ਸ਼ ਸਿੰਘ ਮੁੱਲਾਂ ਅਤੇ ਜਗਜੀਤ ਸਿੰਘ ਪਟਵਾਰੀ ਨੂੰ ਸ਼ਰਧਾਂਜਲੀਆਂ ਭੇਟ

ਰੂਪਨਗਰ, 6 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਗੋਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਬ੍ਰਾਂਚ ਰੂਪਨਗਰ ਵਲੋਂ ਮਰਹੂਮ ਆਗੂ ਕਾਮਰੇਡ ਗੁਰਬਖ਼ਸ਼ ਸਿੰਘ ਮੁੱਲਾਂ ਦੀ ਛੇਵੀਂ ਅਤੇ ਕਾਮਰੇਡ ਜਗਜੀਤ ਸਿੰਘ ਪਟਵਾਰੀ ਦੀ ਨੌਵੀਂ ਬਰਸੀ ਮਨਾਈ ਗਈ। ਸਮਾਗਮ ਵਿਚ ਵੱਖ-ਵੱਖ ਡੀਪੂਆਂ ਦੇ ਮੁਲਾਜ਼ਮਾਂ, ਰਿਟਾਇਰਡ ਕਰਮਚਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਕੇ ਦੋਵੇਂ ਮਰਹੂਮ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Ad Position 21
No active advertisement
ਮਰਹੂਮ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੁਮਾਇੰਦੇ। 07-10-2026
ਰੂਪਨਗਰ, 6 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਗੋਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਬ੍ਰਾਂਚ ਰੂਪਨਗਰ ਵਲੋਂ ਮਰਹੂਮ ਆਗੂ ਕਾਮਰੇਡ ਗੁਰਬਖ਼ਸ਼ ਸਿੰਘ ਮੁੱਲਾਂ ਦੀ ਛੇਵੀਂ ਅਤੇ ਕਾਮਰੇਡ ਜਗਜੀਤ ਸਿੰਘ ਪਟਵਾਰੀ ਦੀ ਨੌਵੀਂ ਬਰਸੀ ਮਨਾਈ ਗਈ। ਸਮਾਗਮ ਵਿਚ ਵੱਖ-ਵੱਖ ਡੀਪੂਆਂ ਦੇ ਮੁਲਾਜ਼ਮਾਂ, ਰਿਟਾਇਰਡ ਕਰਮਚਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਕੇ ਦੋਵੇਂ ਮਰਹੂਮ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਦੇਸ਼ ਅਤੇ ਕੌਮਾਂਤਰੀ ਪੱਧਰ ’ਤੇ ਮਜ਼ਦੂਰ ਵਰਗ ਦੀ ਲੁੱਟ ਜਾਰੀ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਨੀਤੀਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੰਮ ਦੇ ਘੰਟਿਆਂ ਵਿਚ ਤਬਦੀਲੀ ਸਮੇਤ ਵੱਖ-ਵੱਖ ਨੀਤੀਆਂ ਰਾਹੀਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕ ਪ੍ਰਭਾਵਿਤ ਕੀਤੇ ਜਾ ਰਹੇ ਹਨ। ਪੰਜਾਬ ਏਟਕ ਦੇ ਪ੍ਰਧਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਬੰਤ ਬਰਾੜ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਦੇ ਉਲਟ ਸੂਬੇ ਵਿਚ ਅਮਨ-ਕਾਨੂੰਨ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦੇ ਗੰਭੀਰ ਬਣੇ ਹੋਏ ਹਨ। ਕਾਮਰੇਡ ਗੁਰਜੰਟ ਕੋਕਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਅੰਤਿਮ ਪੜਾਅ ਵੱਲ ਵਧ ਰਹੀ ਹੈ, ਪਰ ਪੰਜਾਬ ਰੋਡਵੇਜ਼ ਵਿਚ ਨਵੀਆਂ ਬੱਸਾਂ ਸ਼ਾਮਲ ਕਰਨ ਦੀ ਬਜਾਏ ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਫ਼ਤ ਬੱਸ ਸਫ਼ਰ ਸਹੂਲਤ ਦੀ ਰੋਡਵੇਜ਼ ਅਤੇ ਪਨਬੱਸ ਵਲੋਂ ਸਰਕਾਰ ਤੋਂ ਬਕਾਇਆ ਰਾਸ਼ੀ 1000 ਕਰੋੜ ਰੁਪਏ ਤੋਂ ਵੱਧ ਹੋ ਚੁੱਕੀ ਹੈ। ਉਨ੍ਹਾਂ ਵਰਕਸ਼ਾਪਾਂ ਦੀ ਮੁਰੰਮਤ ਲਈ ਬਜਟ ਵਿਚ ਰੱਖੇ ਫੰਡ ਵਾਪਸ ਲੈਣ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਨਾ ਕਰਨ ਦੇ ਮੁੱਦੇ ਵੀ ਉਠਾਏ। ਸਟੇਜ ਦੀ ਕਾਰਵਾਈ ਬਲਵਿੰਦਰ ਸਿੰਘ ਸੰਧੂ ਰੋਪੜ ਨੇ ਨਿਭਾਈ। ਯੂਨੀਅਨ ਬ੍ਰਾਂਚ ਰੂਪਨਗਰ ਦੇ ਪ੍ਰਧਾਨ ਜਗਤਾਰ ਸਿੰਘ ਨੇ ਸਮਾਗਮ ਵਿਚ ਪਹੁੰਚੀਆਂ ਵੱਖ-ਵੱਖ ਜਥੇਬੰਦੀਆਂ ਅਤੇ ਰਿਟਾਇਰਡ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਿੰਦਰ ਸਿੰਘ, ਹਰਜਿੰਦਰ ਸਿੰਘ, ਰਾਜ ਕੁਮਾਰ ਤਿਵਾੜੀ, ਰਾਧੇ ਸ਼ਿਆਮ ਅਤੇ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਦੇ ਆਗੂਆਂ ਸਮੇਤ ਹੋਰ ਆਗੂ ਹਾਜ਼ਰ ਸਨ। ਯੂਨੀਅਨ ਦੇ ਅਹੁਦੇਦਾਰ ਰਜਿੰਦਰ ਸਿੰਘ ਗੋਨੀ (ਸੈਕਟਰ), ਰਜਿੰਦਰ ਸਿੰਘ ਮਾਹਲਾ (ਸੀਨੀਅਰ ਮੀਤ ਪ੍ਰਧਾਨ), ਸਤਵਿੰਦਰ ਸਿੰਘ (ਕੈਸ਼ੀਅਰ) ਅਤੇ ਹਰਸਿਮਰਨ ਸਿੰਘ (ਸਹਾਇਕ ਕੈਸ਼ੀਅਰ) ਨੇ ਵੀ ਮਰਹੂਮ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨੰਗਲ- ਭਾਖੜਾ ਡੈਮ ਖ਼ਸਤਾ ਹਾਲਤ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ। (ਸੱਜੇ) ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਕਰਵਾਇਆ... ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਤੋਂ ਸ਼ੁਰੂ ਦੇਸ਼ ਭਰ ਤੋਂ ਅਧਿਆਪਕ...
Ad Position 24