ਮੀਟਿੰਗ ਉਪਰੰਤ ਜਾਣਕਾਰੀ ਦੇ ਰਹੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ ।
ਅਨਾਜ ਮੰਡੀ ਰੂਪਨਗਰ ਆੜ੍ਹਤੀ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ
ਰੂਪਨਗਰ, 6 ਅਕਤੂਬਰ (ਸਤਨਾਮ ਸਿੰਘ ਸੱਤੀ)-ਅਨਾਜ ਮੰਡੀ ਰੂਪਨਗਰ ਦੇ ਸਮੂਹ ਆੜ੍ਹਤੀਆਂ ਦੀ ਮੀਟਿੰਗ ਪ੍ਰਧਾਨ ਸਵਤੰਤਰ ਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆੜ੍ਹਤੀਆਂ ਵਲੋਂ ਅਰੁਣ ਚੌਧਰੀ ਨੂੰ ਆੜ੍ਹਤੀ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ ਕੀਤਾ ਗਿਆ।
ਰੂਪਨਗਰ, 6 ਅਕਤੂਬਰ (ਸਤਨਾਮ ਸਿੰਘ ਸੱਤੀ)-ਅਨਾਜ ਮੰਡੀ ਰੂਪਨਗਰ ਦੇ ਸਮੂਹ ਆੜ੍ਹਤੀਆਂ ਦੀ ਮੀਟਿੰਗ ਪ੍ਰਧਾਨ ਸਵਤੰਤਰ ਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆੜ੍ਹਤੀਆਂ ਵਲੋਂ ਅਰੁਣ ਚੌਧਰੀ ਨੂੰ ਆੜ੍ਹਤੀ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ ਕੀਤਾ ਗਿਆ। ਯੂਨੀਅਨ ਵਲੋਂ ਜਾਰੀ ਜਾਣਕਾਰੀ ਅਨੁਸਾਰ ਅਰੁਣ ਚੌਧਰੀ ਨੂੰ ਪਿਛਲੇ ਕਣਕ ਸੀਜ਼ਨ ਦੌਰਾਨ ਆੜ੍ਹਤੀਆਂ ਵਲੋਂ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਸੀ। ਆੜ੍ਹਤੀਆਂ ਦਾ ਦੋਸ਼ ਹੈ ਕਿ ਉਹ ਯੂਨੀਅਨ ਵਲੋਂ ਲਏ ਗਏ ਫ਼ੈਸਲਿਆਂ ਦੇ ਉਲਟ ਚੱਲ ਰਹੇ ਸਨ ਅਤੇ ਆੜ੍ਹਤੀਆਂ ਦੇ ਹੱਕ ਵਿਚ ਨਹੀਂ ਖੜ੍ਹੇ ਹੋਏ। ਇਸ ਕਾਰਨ ਸਮੂਹ ਆੜ੍ਹਤੀਆਂ ਵਲੋਂ ਮਤਾ ਪਾਸ ਕਰਕੇ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੇ ਨਾਲ ਯੂਨੀਅਨ ਤੋਂ ਵੀ ਬਾਹਰ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਵਜੋਂ ਸਵਤੰਤਰ ਪਾਲ ਪਹਿਲਾਂ ਦੀ ਤਰ੍ਹਾਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਯੂਨੀਅਨ ਅਵਤਾਰ ਸਿੰਘ ਕੌਂਸਲਰ, ਬਲਦੇਵ ਸਿੰਘ ਗਿੱਲ, ਧਰਮਿੰਦਰ ਕੁਮਾਰ ਬੰਟੀ, ਲਵਲੀ ਆੜ੍ਹਤੀ, ਲਲਿਤ ਜੈਨ, ਗੌਰਵ ਕੋਹਲੀ, ਨਿਰਮਲ ਸਿੰਘ ਨਿੰਮਾ, ਚਰਨਜੀਤ ਸਿੰਘ ਤੰਬੜ, ਸੰਨੀ ਜੈਨ, ਹਰਵਿੰਦਰ ਸਿੰਘ ਕਮਾਲਪੁਰ, ਅਸ਼ੋਕ ਬੱਤਰਾ, ਨਰਿੰਦਰ ਸਿੰਘ ਕੰਗ, ਉਦਿਤ ਕੱਕੜ, ਵਿਵੇਕ ਛੱਤਵਾਲ, ਸਤਪਾਲ ਸਿੰਘ ਨੰਬਰਦਾਰ, ਗੁਰਦੇਵ ਸਿੰਘ, ਹੀਰਾ ਤੰਬੜ, ਅਸ਼ੀਸ਼ ਖੰਨਾ ਅਤੇ ਹੋਰ ਆੜ੍ਹਤੀ ਹਾਜ਼ਰ ਸਨ।