ਖ਼ਾਲਸਾ ਸਕੂਲ ਦੇ ਇੰਟਰ ਹਾਊਸ ਹਿੰਦੀ ਮੇਲੇ ’ ਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅੱਵਲ
ਰੂਪਨਗਰ, 3 ਅਕਤੂਬਰ (ਯਸ਼ਵੰਤ ਬੱਸੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਤੀਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਇੰਟਰ ਹਾਊਸ ਹਿੰਦੀ ਮੇਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਵੱਖ ਵੱਖ ਮਾਡਲ ਅਤੇ ਚਾਰਟ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਅਤੇ ਉਹਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਰੂਪਨਗਰ, 3 ਅਕਤੂਬਰ (ਯਸ਼ਵੰਤ ਬੱਸੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਤੀਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਇੰਟਰ ਹਾਊਸ ਹਿੰਦੀ ਮੇਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਵੱਖ ਵੱਖ ਮਾਡਲ ਅਤੇ ਚਾਰਟ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਅਤੇ ਉਹਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਜੱਜਾਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤੇ। ਤੀਸਰੀ ਜਮਾਤ ਵਿਚ ਰਾਧਿਕਾ ਤੇ ਅਮਾਇਰਾ ਨੇ ਪਹਿਲਾ ਸਥਾਨ, ਮੀਨਾਕਸ਼ੀ ਤੇ ਸਾਕਸ਼ੀ ਨੇ ਦੂਜਾ ਸਥਾਨ ਅਤੇ ਅੰਨੁਸ਼ਕਾ ਤੇ ਸ਼ਾਹਿਦ ਖਾਤੂਨ ਨੇ ਤੀਜਾ ਸਥਾਨ ਹਾਸਿਲ ਕੀਤਾ। ਚੌਥੀ ਜਮਾਤ ਵਿਚ ਨਰਗਿਸ ਤੇ ਅਨੂਸ਼ ਨੇ ਪਹਿਲਾ ਸਥਾਨ, ਆਰੀਅਨ ਤੇ ਜੈਸਮੀਨ ਕੌਰ ਨੇ ਦੂਜਾ ਸਥਾਨ ਅਤੇ ਦਿਵੇਸ਼ ਤੇ ਆਸ਼ੀਸ਼ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜਵੀਂ ਜਮਾਤ ਵਿਚ ਮੁਹੰਮਦ ਜਾਵੇਦ ਤੇ ਕ੍ਰਿਤੀਕਾ ਨੇ ਪਹਿਲਾਂ ਸਥਾਨ, ਗੁਰਵਿੰਦਰ ਸਿੰਘ ਤੇ ਕੋਮਲ ਨੇ ਦੂਜਾ ਸਥਾਨ ਅਤੇ ਮੁਹੰਮਦ ਆਹੀਲ ਤੇ ਹਰਸਿਮਰਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਛੇਵੀਂ ਜਮਾਤ ਵਿਚ ਏਕਨੂਰ ਕੌਰ ਤੇ ਭਾਵਨਾ ਨੇ ਪਹਿਲਾ ਸਥਾਨ, ਕੋਮਲ ਰਾਇਕਵਾਰ ਤੇ ਆਰੂਹੀ ਨੇ ਦੂਜਾ ਸਥਾਨ ਅਤੇ ਸਹਿਜਪ੍ਰੀਤ ਕੌਰ ਤੇ ਗੁਰਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੱਤਵੀਂ ਜਮਾਤ ਵਿਚ ਮਨੀ ਸਿੰਘ ਤੇ ਰੌਣਕ ਨੇ ਪਹਿਲਾ ਸਥਾਨ, ਅੰਸ਼ੂ ਤੇ ਪੂਰਨਿਮਾ ਨੇ ਦੂਜਾ ਸਥਾਨ ਅਤੇ ਜੈਸਮੀਨ ਕੌਰ ਤੇ ਤਮੰਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੱਠਵੀਂ ਜਮਾਤ ਵਿਚ ਜੰਨਤਪ੍ਰੀਤ ਕੌਰ ਤੇ ਅਭਿਜੋਤ ਸਿੰਘ ਨੇ ਪਹਿਲਾ ਸਥਾਨ, ਮੰਨਤ ਤੇ ਪਰਵਿੰਦਰ ਕੌਰ ਨੇ ਦੂਜਾ ਸਥਾਨ ਅਤੇ ਸਵਰਦੀਪ ਕੌਰ ਤੇ ਰਣਬੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਨੌਵੀਂ ਜਮਾਤ ਵਿਚ ਰਵਨੀਤ ਤੇ ਕਿਰਨ ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ ਤੇ ਰਮਨ ਨੇ ਦੂਜਾ ਸਥਾਨ, ਸਹਿਜਪ੍ਰੀਤ ਕੌਰ ਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਵਿਚ ਕ੍ਰਿਸ਼ ਗੁਪਤਾ ਤੇ ਅਨਮੋਲ ਸੈਣੀ ਨੇ ਪਹਿਲਾ ਸਥਾਨ, ਅਮਨਜੋਤ ਕੌਰ ਤੇ ਸਿਮਰਨ ਨੇ ਦੂਜਾ ਸਥਾਨ, ਰੀਤੂ ਤੇ ਸਲੋਨੀ ਨੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਨੇ ਤੀਜਾ ਹਾਸਲ ਕੀਤਾ। ਇਸ ਮੁਕਾਬਲੇ ਵਿਚ ਰਾਜ ਰਾਣੀ ਅਤੇ ਨੀਲਮ ਨੇ ਜੱਜਾਂ ਦੀ ਭੂਮਿਕਾ ਨਿਭਾਈ। ਜੱਜਾਂ ਵਲੋਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ। ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਜੱਜ ਸਾਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਨਵਤੇਜ ਸਿੰਘ, ਹਰਜੀਤ ਕੌਰ, ਮਨਦੀਪ ਕੌਰ, ਡਿੰਪੀ ਸਿੰਘ, ਨਿਸ਼ਾ ਰਾਣੀ ਸਮੇਤ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।