03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਜਤੋਲੀ ’ਚ ਸ੍ਰੀਮਦ ਭਾਗਵਤ ਕਥਾ ਦੌਰਾਨ ਭਗਤੀ ਰੰਗ ਵਰਸਿਆ

ਨੂਰਪੁਰ ਬੇਦੀ, 2 ਅਕਤੂਬਰ (ਵਿੰਦਰਪਾਲ ਝਾਂਡੀਆਂ)-ਸ਼ਿਵਾਲਿਕ ਦੀ ਘੋਰ ਰਮਣੀਕ ਖੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਥਿੱਤ ਸ੍ਰੀ ਮੋਰੇ ਬਾਂਕੇ ਬਿਹਾਰੀ ਕ੍ਰਿਸ਼ਨ ਮੰਦਰ, ਪਿੰਡ ਜਤੋਲੀ ਵਿਖੇ ਆਚਾਰੀਆ ਨੀਲ ਕੰਠ ਮਹਾਰਾਜ ਦੀ ਯੋਗ ਅਗਵਾਈ ਹੇਠ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਦਾ ਆਯੋਜਨ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਕਥਾ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਪ੍ਰਭੂ ਭਗਤੀ ਦਾ ਆਨੰਦ ਮਾਣਿਆ।

Ad Position 21
No active advertisement
ਅਜੀਤ ਡੈਸਕ 03-10-2026
ਨੂਰਪੁਰ ਬੇਦੀ, 2 ਅਕਤੂਬਰ (ਵਿੰਦਰਪਾਲ ਝਾਂਡੀਆਂ)-ਸ਼ਿਵਾਲਿਕ ਦੀ ਘੋਰ ਰਮਣੀਕ ਖੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਥਿੱਤ ਸ੍ਰੀ ਮੋਰੇ ਬਾਂਕੇ ਬਿਹਾਰੀ ਕ੍ਰਿਸ਼ਨ ਮੰਦਰ, ਪਿੰਡ ਜਤੋਲੀ ਵਿਖੇ ਆਚਾਰੀਆ ਨੀਲ ਕੰਠ ਮਹਾਰਾਜ ਦੀ ਯੋਗ ਅਗਵਾਈ ਹੇਠ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਦਾ ਆਯੋਜਨ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਕਥਾ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਪ੍ਰਭੂ ਭਗਤੀ ਦਾ ਆਨੰਦ ਮਾਣਿਆ। ਕਥਾ ਦੌਰਾਨ ਆਚਾਰੀਆ ਨੀਲ ਕੰਠ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਪਾਵਨ ਲੀਲਾਵਾਂ ਦਾ ਵਰਣਨ ਕਰਦਿਆਂ ਸੰਗਤਾਂ ਨੂੰ ਨਿਰੰਤਰ ਪ੍ਰਭੂ ਦੇ ਚਰਨਾਂ ਨਾਲ ਜੁੜਨ, ਨਾਮ ਸਿਮਰਨ, ਸਤਿਸੰਗ, ਜਪ, ਤਪ ਅਤੇ ਪਾਠ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਪ੍ਰਵਚਨਾਂ ਦੌਰਾਨ ਪੂਰਾ ਧਾਰਮਿਕ ਵਾਤਾਵਰਨ ਭਗਤੀ ਰਸ ਵਿਚ ਰੰਗਿਆ ਨਜ਼ਰ ਆਇਆ ਅਤੇ ਸੰਗਤਾਂ ਨੇ ਸ਼ਰਧਾ ਨਾਲ ਕਥਾ ਦਾ ਸਰਵਣ ਕੀਤਾ। ਇਸ ਧਾਰਮਿਕ ਸਮਾਗਮ ਵਿਚ ਪੰਜਾਬ ਸਾਂਝੀਵਾਲਤਾ ਦਲ ਵਲੋਂ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੌਰਵ ਰਾਣਾ ਵੀ ਸਾਥੀਆਂ ਸਮੇਤ ਨਤਮਸਤਕ ਹੋਏ। ਮੰਚ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੌਰਵ ਰਾਣਾ ਨੇ ਕਿਹਾ ਕਿ ਕਲਯੁਗ ਵਿਚ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਅੰਮ੍ਰਿਤ ਸਮਾਨ ਹੈ। ਉਨ੍ਹਾਂ ਕਿਹਾ ਕਿ ਭਾਗਵਤ ਕਥਾ ਮਨੁੱਖ ਨੂੰ ਦਵੇਸ਼, ਹਉਮੈ ਅਤੇ ਵਿਕਾਰਾਂ ਤੋਂ ਦੂਰ ਕਰਕੇ ਪ੍ਰਭੂ ਭਗਤੀ ਅਤੇ ਸੱਚ ਦੇ ਮਾਰਗ ਨਾਲ ਜੋੜਨ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਸੈਣੀ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ ਵੀ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ। ਆਚਾਰੀਆ ਨੀਲ ਕੰਠ ਮਹਾਰਾਜ ਅਤੇ ਧਾਰਮਿਕ ਸਮਾਗਮ ਦੇ ਮੁੱਖ ਪ੍ਰਬੰਧਕਾਂ ਸੋਹਣ ਲਾਲ ਨੰਬਰਦਾਰ, ਲੇਖ ਰਾਮ, ਯਸ਼ਪਾਲ ਚੌਧਰੀ, ਰੋਸ਼ਨ ਲਾਲ ਏ.ਐਸ.ਆਈ, ਭਜਨ ਚੰਦ ਸੋਢੀ, ਦਿਲਬਾਗ ਰਾਏ, ਚੌਧਰੀ ਪਵਨ ਚੌਹਾਨ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਕੇਸ਼ ਢੰਡ, ਡਾ. ਅਨੂਪਮ ਢੰਡ, ਡਾ. ਮਹਿੰਦਰ ਪਾਲ, ਚੌਧਰੀ ਦੇਵ ਰਾਜ, ਬਨਾਰਸੀ ਦਾਸ, ਬਲਜੀਤ ਧੀਮਾਨ ਕ੍ਰਿਸ਼ਨ ਕੁਮਾਰ, ਬਲਵੀਰ ਖਾਨ ਆਦਿ ਸਮੇਤ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਰਚੇ ਦੇ ਆਗੂਆਂ ਵਲੋਂ ਗ਼ਰੀਬਾਂ ਨੂੰ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ’ਚ ਮਿਲਾਵਟ ਦੇ ਲਗਾਏ ਦੋਸ਼, ਮਾਰਕਫੈੱਡ ਦੀ ਲੈਬ ਟੀ... ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਤਹਿਤ ਪਿੰਡਾਂ ਵਿਚ ਕੀਤੀਆਂ ਜਾਗਰੂਕਤਾ ਮੀਟਿੰਗਾਂ ਪਿੰਡ ਪੱਧਰ ’ਤੇ
Ad Position 24