ਰੋਟਰੀ ਕਲੱਬ ਰੂਪਨਗਰ ਵਲੋਂ 15 ਸਰਕਾਰੀ ਸਕੂਲਾਂ ਦੀਆਂ 51 ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਰੂਪਨਗਰ, 1 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਆਰ. ਵੀ.
ਰੂਪਨਗਰ, 1 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਆਰ.ਵੀ.ਟੀ.ਸੀ. ਰੂਪਨਗਰ ਵਿਖੇ 15 ਸਰਕਾਰੀ ਸਕੂਲਾਂ ਦੀਆਂ ਯੋਗ ਵਿਦਿਆਰਥਣਾਂ ਨੂੰ 51 ਸਾਈਕਲਾਂ ਵੰਡਣ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਜੈਕਟ ਦਾ ਉਦੇਸ਼ ਵਿਦਿਆਰਥਣਾਂ ਨੂੰ ਸਕੂਲ ਆਉਣ-ਜਾਣ ਵਿਚ ਸਹੂਲਤ ਦੇਣ ਦੇ ਨਾਲ ਉਨ੍ਹਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਮਹਿਲਾ ਸ਼ਕਤੀਕਰਨ ਨੂੰ ਮਜ਼ਬੂਤ ਕਰਨਾ ਸੀ। ਸਮਾਗਮ ਵਿਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ । ਪੀਡੀਜੀ ਡਾ. ਆਰ.ਐਸ. ਪਰਮਾਰ, ਪੀਡੀਜੀ ਡਾ. ਚੇਤਨ ਅਗਰਵਾਲ ਅਤੇ ਅਸਿਸਟੈਂਟ ਗਵਰਨਰ ਡਾ. ਨਮਰਿਤਾ ਪਰਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਗਗਨ ਸੈਣੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰੋਟਰੀ ਵਲੋਂ ਮਹਿਲਾ ਸਸ਼ਕਤੀਕਰਨ ਅਤੇ ਬੱਚੀਆਂ ਦੀ ਸਿੱਖਿਆ ਨੂੰ ਹਮੇਸ਼ਾ ਮਹੱਤਵ ਦਿੱਤਾ ਜਾਂਦਾ ਹੈ। ਪੀਡੀਜੀ ਡਾ. ਚੇਤਨ ਅਗਰਵਾਲ ਨੇ ਰੋਟਰੀ ਕਲੱਬ ਰੂਪਨਗਰ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸਥਾਈ ਅਤੇ ਲੋਕ ਭਲਾਈ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਅਸਿਸਟੈਂਟ ਗਵਰਨਰ ਡਾ. ਨਮਰਿਤਾ ਪਰਮਾਰ ਨੇ ਬੱਚਿਆਂ ਨੂੰ ਲੜਕਿਆਂ ਅਤੇ ਲੜਕੀਆਂ ਨਾਲ ਬਰਾਬਰ ਵਿਵਹਾਰ ਕਰਨ ਅਤੇ ਲੜਕਿਆਂ ਨੂੰ ਲੜਕੀਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ। ਪੀਡੀਜੀ ਡਾ. ਆਰ.ਐਸ. ਪਰਮਾਰ ਨੇ ਵਿਦਿਆਰਥਣਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ, ਮਾਪਿਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਭਵਿੱਖ ਵਿਚ ਸਫਲ ਹੋ ਕੇ ਸਮਾਜ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਵਿਧਾਇਕ ਦਿਨੇਸ਼ ਚੱਢਾ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਿਆ ਅਤੇ ਭਲਾਈ ਲਈ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਕਾਰਜ ਮਹੱਤਵਪੂਰਨ ਹਨ। ਉਨ੍ਹਾਂ ਰੋਟਰੀ ਕਲੱਬ ਨੂੰ ਭਵਿੱਖ ਦੇ ਸਮਾਜ ਭਲਾਈ ਪ੍ਰੋਜੈਕਟਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸਾਈਕਲਾਂ ਮਿਲਣ ਨਾਲ ਵਿਦਿਆਰਥਣਾਂ ਦੇ ਚਿਹਰੇ ਖਿੜ ਉੱਠੇ ਅਤੇ ਮੁਸਕਰਾਉਂਦੀਆਂ ਸਾਈਕਲ ਲੈ ਕੇ ਰਵਾਨਾ ਹੋਈਆਂ । ਸਟੇਜ ਦਾ ਸੰਚਾਲਨ ਐਮਓਸੀ ਪੀਪੀ ਰੋਟੇਰੀਅਨ ਗੁਰਪ੍ਰੀਤ ਸਿੰਘ ਨੇ ਕੀਤੀ। ਰੋਟਰੀ ਕਲੱਬ ਦੇ ਸਕੱਤਰ ਰੋਟੇਰੀਅਨ ਅਸ਼ੋਕ ਚੱਢਾ ਨੇ ਮਹਿਮਾਨਾਂ, ਅਧਿਆਪਕਾਂ, ਮਾਪਿਆਂ, ਵਿਦਿਆਰਥਣਾਂ ਅਤੇ ਰੋਟੇਰੀਅਨ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੀਪੀ ਡਾ. ਭੀਮ ਸੈਨ, ਪੀਪੀ ਡਾ. ਊਸ਼ਾ ਭਾਟੀਆ, ਪੀਪੀ ਜੇ.ਕੇ. ਭਾਟੀਆ, ਆਈਪੀਪੀ ਸੁਧੀਰ ਸ਼ਰਮਾ, ਪੀਪੀ ਅਮਰ ਰਾਜ ਸੈਣੀ, ਪੀਪੀ ਗੁਰਪ੍ਰੀਤ ਸਿੰਘ, ਡਾ. ਅੰਕੁਰ ਵਾਹੀ, ਵਿਜੇ ਕੱਕੜ, ਪ੍ਰਮੋਦ ਸ਼ਰਮਾ, ਸੰਦੀਪ ਤਨੇਜਾ, ਨੀਤਾ ਚੱਢਾ, ਵਿਕਰਮ ਭਨੋਟ, ਰੋਟਰੀ ਕਲੱਬ ਸਕੱਤਰ ਅਸ਼ੋਕ ਚੱਢਾ, ਪ੍ਰਧਾਨ ਗਗਨ ਸੈਣੀ ਸਮੇਤ ਹੋਰ ਰੋਟੇਰੀਅਨ ਹਾਜ਼ਰ ਸਨ।