02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰੂਪਨਗਰ ਸ਼ਹਿਰ ’ ਚ ਬਜ਼ੁਰਗਾਂ ਦਾ ਆਪਣਾ ਘਰ ਸੀਨੀਅਰ ਸਿਟੀਜ਼ਨਜ ਲਈ ਮਹਾਨ ਦੇਣ :- ਵਿਧਾਇਕ ਚੱਢਾ

ਰੂਪਨਗਰ, 1 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-‘ਆਪਣਾ ਘਰ’ ਦਾ 21ਵਾਂ ਸਥਾਪਨਾ ਦਿਵਸ ’ਤੇ ਸਥਾਪਕ ਲੇਟ ਲੇਖ ਰਾਜ ਮੁੰਡਰਾ ਦਾ 105ਵਾਂ ਜਨਮ ਦਿਨ ਅੱਜ ਪਹਿਲੀ ਅਕਤੂਬਰ ਨੂੰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਪਹੁੰਚੇ।

Ad Position 21
No active advertisement
ਅਜੀਤ ਡੈਸਕ 02-10-2026
ਰੂਪਨਗਰ, 1 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-‘ਆਪਣਾ ਘਰ’ ਦਾ 21ਵਾਂ ਸਥਾਪਨਾ ਦਿਵਸ ’ਤੇ ਸਥਾਪਕ ਲੇਟ ਲੇਖ ਰਾਜ ਮੁੰਡਰਾ ਦਾ 105ਵਾਂ ਜਨਮ ਦਿਨ ਅੱਜ ਪਹਿਲੀ ਅਕਤੂਬਰ ਨੂੰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਪਹੁੰਚੇ। ਉਨ੍ਹਾਂ ਇਸ ਮੌਕੇ ’ਤੇ ਬੋਲਦਿਆਂ ਕਿਹਾ ਕਿ ਰੂਪਨਗਰ ਸ਼ਹਿਰ ਅੰਦਰ ਬਜ਼ੁਰਗਾ ਦਾ ਇਹ ਆਪਣਾ ਘਰ ਸਥਾਪਕ ਕਰਕੇ ਸਵਰਗੀਆ ਲੇਖ ਰਾਜ ਮੁੰਡਰਾ ਦੀ ਸੀਨੀਅਰ ਸਿਟੀਜ਼ਨਜ਼ ਲਈ ਇੱਕ ਮਹਾਨ ਦੇਣ ਹੈ। ਟਰੱਸਟ ਇਸ ਲਈ ਵਧਾਈ ਦਾ ਪਾਤਰ ਹੈ। ਇਸ ਘਰ ’ਚ ਹਰ ਤਰਾਂ ਦੀਆ ਸੁਖ ਸੁਵਿਧਾਵਾਂ ਬਜ਼ੁਰਗਾ ਲਈ ਅਨੰਦਮਈ ਜੀਵਨ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਸੰਸਥਾ ਨੂੰ ਇਸ ਘਰ ਦੇ ਵਿਕਾਸ ਲਈ ਮੁੰਡਰਾ ਜੀ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਵੱਧ ਤੋਂ ਵੱਧ ਮਦਦ ਕਰਨ ਦਾ ਐਲਾਨ ਕੀਤਾ। ਇਸ ਮੌਕੇ ’ਤੇ ਬੋਲਦਿਆਂ ਨਗਰ ਕੌਂਸਲ ਦੇ ਪ੍ਰਧਾਨ ਇੰਦਰ ਪਾਲ ਸਿੰਘ ਰਾਜੂ ਸਤਿਆਲ ਦੇ ਸਮਾਜ ਦੇ ਬਜ਼ੁਰਗਾ ਪ੍ਰਤੀ ਉਸਾਰੂ ਸੋਚ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਨਗਰ ਕੌਂਸਲ ਵਲੋਂ ਇਸ ਘਰ ਲਈ ਪਾਣੀ ਤੇ ਸੀਵਰੇਜ ਬਿਲ ਮਾਫ਼ ਕਰਨ ਦੀ ਘੋਸ਼ਣਾ ਕੀਤੀ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪੈਟਰਨ ਡਾ. ਆਰ. ਐੱਸ. ਪਰਮਾਰ ਨੇ ਮੁੰਡਰਾ ਵਲੋਂ ਸਮਾਜ ਪ੍ਰਤੀ ਕੀਤੇ ਭਲਾਈ ਕੰਮਾਂ ਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਪ੍ਰਸੰਸਾ ਕੀਤੀ। ਜ਼ਿਲ੍ਹਾ ਬਾਰ ਕੌਂਸਲ ਦੇ ਪ੍ਰਧਾਨ ਰਾਜਿੰਦਰ ਰਾਜੂ ਐਡਵੋਕੇਟ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਸਵਰਗੀ ਮੁੰਡਰਾ ਦੀ ਸਮਾਜ ਨੂੰ ਦੇਣ ਬਾਰੇ ਟਰੱਸਟੀ ਬਲਬੀਰ ਸਿੰਘ ਸੈਣੀ, ਟਰੱਸਟੀ ਰਵਿੰਦਰ ਸਿੰਘ ਮੁੰਡਰਾ ਐਡਵੋਕੇਟ ਤੋਂ ਇਲਾਵਾ ਗੁਰਚਰਨ ਸਿੰਘ ਬਿੰਦਰਾ, ਸੈਣੀ ਭਵਨ ਸੀਨੀਅਰ ਮੀਤ ਪ੍ਰਧਾਨ ਗੁਰਮੁਖ ਸਿੰਘ ਸੈਣੀ ਵਲੋਂ ਵਿਸਥਾਰਪੂਰਬਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ’ਤੇ ਟਰੱਸਟੀ ਬਹਾਦਰਜੀਤ ਸਿੰਘ, ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ, ਪ੍ਰਧਾਨ ਰਾਜਿੰਦਰ ਸਿੰਘ ਨਨੂਆ, ਰਾਮ ਸਿੰਘ ਸੈਣੀ, ਇੰਜ. ਹਰਜੀਤ ਸਿੰਘ ਸੈਣੀ, ਰਾਜਿੰਦਰ ਸਿੰਘ ਗਿਰਨ, ਮੈਂਬਰ ਦੀਦਾਰ ਸਿੰਘ ਤੋਂ ਇਲਾਵਾ ਸਤਪਾਲ ਸ਼ਰਮਾ, ਕੇ. ਐਲ. ਕਪੂਰ, ਇੰਨਰਵੀਲ ਕਲੱਬ ਦੇ ਪ੍ਰਧਾਨ ਕੁਸਮ ਸ਼ਰਮਾ ਤੇ ਸਮੂਹ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਸੀਨੀਅਰ ਸਿਟੀਜ਼ਨਜ਼, ਬੈਂਕਾ ਦੇ ਸੇਵਾਮੁਕਤ ਮੁਲਾਜ਼ਮ ਤੇ ਆਪਣਾ ਘਰ ਦੇ ਪ੍ਰੇਮੀ ਹਾਜ਼ਰ ਸਨ। ਸਮਾਰੋਹ ਦੌਰਾਨ ਜ਼ਿਲ੍ਹਾ ਯੂਥ ਕੁਆਰਡੀਨੇਟਰ ਮਨੀਸ਼ ਪਾਲ ਨੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਤੇ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ ਅਤੇ ਸਿਹਤ ਵਿਭਾਗ ਵਲੋਂ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆਂ ਗਿਆ। ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਅਪਣਾ ਘਰ ਵਿਖੇ ਮੈਡੀਕਲ ਚੈੱਕਅੱਪ ਕੈਂਪ - ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਮੌਕੇ ਸਿਹਤ ਵਿਭਾਗ ਰੂਪਨਗਰ ਵੱਲੋਂ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਓਲਡ ਏਜ ਹੋਮ “ਅਪਣਾ ਘਰ” ਵਿਖੇ ਵਿਸ਼ੇਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਡਾ., ਪੁਨੀਤ ਸੈਣੀ ਵਲੋਂ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਸਿਹਤ ਸਬੰਧੀ ਸਲਾਹ ਦਿੱਤੀ ਗਈ ਤੇ ਸਿਹਤ ਸਬੰਧੀ ਜਾਚ ਕੀਤੀ ਗਈ।ਇਸ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਰਵਿੰਦਰ ਸਿੰਘ ਅਤੇ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਰੀਤੂ ਤੋ ਇਲਾਵਾ ਸਿਹਤ ਵਿਭਾਗ ਤੋਂ ਸਟਾਫ਼ ਨਰਸ ਹਰਪ੍ਰੀਤ ਕੌਰ ਅਤੇ ਹੋਰ ਪੈਰਾਮੈਡੀਕਲ ਸਟਾਫ਼ ਹਾਜ਼ਰ ਸੀ
Ad Position 22
No active advertisement
ਪਿਛਲੀ ਖ਼ਬਰ ਮਿੱਟੀ ਦੀ ਭਰੀ ਟਰਾਲੀ ਨੇ 10 ਵਰ੍ਹਿਆਂ ਦੇ ਬੱਚੇ ਨੂੰ ਮਾਰੀ ਟੱਕਰ , ਬੱਚੇ ਦੀ ਹੋਈ ਮੌਤ ਅਗਲੀ ਖ਼ਬਰ ਨੂਰਪੁਰਬੇਦੀ - ਗੜ੍ਹਸ਼ੰਕਰ ਮੁੱਖ ਮਾਰਗ ਤੋਂ ਸਿੰਘਪੁਰ ਨੂੰ ਜਾਣ ਵਾਲੀ ਸੜਕ ਦਾ ਕੰਮ ਹੋਇਆ ਮੁਕੰਮਲ ਸੜਕ ਦੇ ਨਵੀਨੀਕਰਨ ਨਾਲ...
Ad Position 24