ਨੰਗਲ ’ਚ ਜਲਦੀ ਹੀ ਬਣੇਗਾ ਗਲਾਸ ਬ੍ਰਿਜ- ਹਰਜੋਤ ਸਿੰਘ ਬੈਂਸ
ਨੰਗਲ, 29 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-‘‘ਨੰਗਲ ’ਚ ਛੇਤੀ ਹੀ ਗਲਾਸ ਬ੍ਰਿਜ ਬਣੇਗਾ ਤੇ ਇਸ ਨਾਲ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ’’ ਇਹ ਵਿਚਾਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਵਾਰਡ ਨੰਬਰ ਇੱਕ ’ਚ ਉੱਘੇ ਖੇਡ ਪਰਮੋਟਰ ਦਿਲਬਾਗ ਸਿੰਘ ਚੰਦੇਲ ਦੇ ਗ੍ਰਹਿ ਵਿਖੇ ਪਹੁੰਚੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੈਂ ਗਲਾਸ ਬ੍ਰਿਜ ਬਾਰੇ ਰੋਜ਼ ਰਿਪੋਰਟ ਲੈ ਰਿਹਾ ਹਾਂ।
ਨੰਗਲ, 29 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-‘‘ਨੰਗਲ ’ਚ ਛੇਤੀ ਹੀ ਗਲਾਸ ਬ੍ਰਿਜ ਬਣੇਗਾ ਤੇ ਇਸ ਨਾਲ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ’’ ਇਹ ਵਿਚਾਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਵਾਰਡ ਨੰਬਰ ਇੱਕ ’ਚ ਉੱਘੇ ਖੇਡ ਪਰਮੋਟਰ ਦਿਲਬਾਗ ਸਿੰਘ ਚੰਦੇਲ ਦੇ ਗ੍ਰਹਿ ਵਿਖੇ ਪਹੁੰਚੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੈਂ ਗਲਾਸ ਬ੍ਰਿਜ ਬਾਰੇ ਰੋਜ਼ ਰਿਪੋਰਟ ਲੈ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਨੰਗਲ ਦੇ ਵੱਖ-ਵੱਖ ਹਿੱਸਿਆਂ ’ਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਦੇ ਯੋਗ ਨਤੀਜੇ ਵੀ ਸਾਹਮਣੇ ਆ ਰਹੇ ਹਨ। ਮਿਤੀ 30 ਨਵੰਬਰ ਤੱਕ ਨੰਗਲ ’ਚ ਕਈ ਮਹੱਤਵਪੂਰਨ ਕੰਮ ਹੋਣਗੇ। ਜਿੱਥੋਂ ਤੱਕ “ਯੁੱਧ ਨਸ਼ਿਆਂ ਵਿਰੁੱਧ ਦਾ ਸਵਾਲ ਹੈ ਇਸ ਸਰਕਾਰੀ ਪ੍ਰੋਗਰਾਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਐਸ.ਡੀ.ਐਮ. ਨੰਗਲ ਸਚਿਨ ਪਾਠਕ, ਤਹਿਸੀਲਦਾਰ ਸੁਮਿਤ ਸਿੰਘ ਢਿੱਲੋਂ, ਠਾਕੁਰ ਕੇਹਰ ਸਿੰਘ ਰਘੂਵੰਸ਼ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਹਿਤੇਸ਼ ਸ਼ਰਮਾ ਸੰਯੋਜਕ ਸਰਕਾਰੀ ਪ੍ਰੋਗਰਾਮ ‘ਯੁੱਧ ਨਸ਼ਿਆਂ ਵਿਰੁੱਧ’, ਚੇਅਰਮੈਨ ਸੁਮਿਤ ਅਗਨੀ ਸੰਦਲ, ਸਮਾਜ ਸੇਵਕ ਹੈਪੀ ਰੰਧਾਵਾ, ਨਰਿੰਦਰਜੀਤ ਸਿੰਘ ਨਿੰਧੀ ਨਿੱਧੜਕ, ਰਾਣਾ ਅਸ਼ਵਨੀ ਪਿੰਡ ਦਬੇਟਾ ਆਦਿ ਹਾਜ਼ਰ ਸਨ।