ਪਾਵਰ ਕਾਲੋਨੀ ਫੁੱਟਬਾਲ ਕਲੱਬ ਦਾ ਸਾਲਾਨਾ ਟੂਰਨਾਮੈਂਟ 9 ਤੋਂ 11 ਅਕਤੂਬਰ ਤੱਕ 16 ਟੀਮਾਂ ਲੈਣਗੀਆਂ ਭਾਗ, ਜੇਤੂ ਨੂੰ 41 ਹਜ਼ਾਰ ਅਤੇ ਉਪ ਜੇਤੂ ਨੂੰ 31 ਹਜ਼ਾਰ ਰੁਪਏ ਦਾ ਇਨਾਮ
ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਸਾਲਾਨਾ ਫੁੱਟਬਾਲ ਟੂਰਨਾਮੈਂਟ 9, 10 ਅਤੇ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਦਿਆਂ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ ਅਤੇ ਪ੍ਰਧਾਨ ਇੰਜ.
ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਸਾਲਾਨਾ ਫੁੱਟਬਾਲ ਟੂਰਨਾਮੈਂਟ 9, 10 ਅਤੇ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਦਿਆਂ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ ਅਤੇ ਪ੍ਰਧਾਨ ਇੰਜ. ਮਨਮੋਹਣ ਸਿੰਘ ਨੇ ਦੱਸਿਆ ਕਿ ਇੱਕ ਪਿੰਡ ਓਪਨ ਟੂਰਨਾਮੈਂਟ ਵਿਚ 16 ਟੀਮਾਂ ਦੀ ਐਂਟਰੀ ਫਾਈਨਲ ਹੋ ਚੁੱਕੀ ਹੈ, ਜਦਕਿ ਚਾਰ ਜੂਨੀਅਰ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੀਨੀਅਰ ਵਰਗ ਦੀ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 31 ਹਜ਼ਾਰ ਰੁਪਏ ਨਕਦ ਇਨਾਮ ਤੋਂ ਇਲਾਵਾ ਦਿਲਕਸ਼ ਟਰਾਫੀਆਂ ਦਿੱਤੀਆਂ ਜਾਣਗੀਆਂ। ਜੂਨੀਅਰ ਵਰਗ ਦੀ ਜੇਤੂ ਟੀਮ ਨੂੰ 5,100 ਰੁਪਏ ਅਤੇ ਉਪ ਜੇਤੂ ਨੂੰ 4,100 ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਕਲੱਬ ਦੇ ਜਨਰਲ ਸਕੱਤਰ ਇੰਜ. ਜਸਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਉੱਤਮ ਗੋਲਕੀਪਰ, ਉੱਤਮ ਖਿਡਾਰੀ, ਉੱਤਮ ਰੱਖਿਅਕ ਅਤੇ ਉੱਤਮ ਮਿਡਫੀਲਡਰ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਕੁਆਲੀਫਾਈਡ ਰੈਫਰੀ ਮੈਚ ਕਰਵਾਉਣਗੇ ਅਤੇ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕਾਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ। ਟੀਮ ਮੈਨੇਜਰ ਸਵਰਨ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਔਰਤਾਂ ਦੀ ਮਿਊਜ਼ੀਕਲ ਚੇਅਰ ਰੇਸ, ਨਿੰਬੂ ਦੌੜ, ਬੱਚਿਆਂ ਦੀ 50 ਮੀਟਰ ਦੌੜ ਅਤੇ ਹੋਰ ਫਨ ਗੇਮਾਂ ਵੀ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ 4 ਅਕਤੂਬਰ ਨੂੰ ਸਵੇਰੇ 6:30 ਵਜੇ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਲਈ ਫਨ ਵਾਕ ਕਰਵਾਈ ਜਾਵੇਗੀ। ਇਸ ਦੀ ਐਂਟਰੀ 2 ਅਕਤੂਬਰ ਤੱਕ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ ਕੋਲ ਜਮ੍ਹਾ ਕਰਵਾਈ ਜਾ ਸਕਦੀ ਹੈ। ਇਸ ਮੌਕੇ ਡਾ. ਪਰਮਿੰਦਰ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਪ੍ਰਿੰਸੀਪਲ ਰਣਜੀਤ ਸਿੰਘ ਸੰਧੂ, ਅਮਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ ਭਲਿਆਣ, ਚਰਨਦੀਪ ਸਿੰਘ ਸੋਨੂੰ, ਜਸਬੀਰ ਸਿੰਘ ਚਨਾਲੋਂ, ਕੋਚ ਗੁਰਤੇਜ ਨੰਨ੍ਹਾ, ਰਾਜੇਸ਼ ਕੁਮਾਰ ਲੱਕੀ, ਅਜੇ ਸ਼ਰਮਾ ਸਾਸਾ, ਅਮਿਤ ਭੂਟੀਆ, ਟੀਮ ਕੈਪਟਨ ਮਨਜੋਤ ਸਿੰਘ ਅਤੇ ਸੀਨੀਅਰ ਖਿਡਾਰੀ ਹਾਜ਼ਰ ਸਨ।