ਦਸਮੇਸ਼ ਨਗਰ ਤੇ ਰਣਜੀਤ ਐਵੇਨਿਊ ’ ਚ ਸੜਕਾਂ ਤੇ ਡਰੇਨੇਜ ਦਾ ਕੰਮ ਜੰਗੀ ਪੱਧਰ ’ ਤੇ ਸ਼ੁਰੂ : ਲਾਲਪੁਰਾ
ਰੂਪਨਗਰ, 26 ਸਤੰਬਰ (ਯਸ਼ਵੰਤ ਬੱਸੀ)-ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਦੇਣ ਲਈ ਇੰਪਰੂਵਮੈਂਟ ਟਰੱਸਟ ਵਲੋਂ ਦਸਮੇਸ਼ ਨਗਰ ਅਤੇ ਰਣਜੀਤ ਐਵੇਨਿਊ ਵਿਚ ਸੜਕਾਂ ਅਤੇ ਡਰੇਨੇਜ਼ ਪ੍ਰਬੰਧ ਦਾ ਕੰਮ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਸੜਕਾਂ ਦੇ ਨਾਲ ਹੌਦੀਆਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਹੋ ਸਕੇ।
ਰ
ਰਣਜੀਤ ਐਵੇਨਿਊ ਨੂੰ ਦੀ ਨਵੀਂ ਬਣੀ ਇੱਕ ਸੜਕ ਦਾ ਨਿਰੀਖਣ ਕਰ ਰਹੇ ਅਧਿਕਾਰੀ।
27-09-2026
ਰੂਪਨਗਰ, 26 ਸਤੰਬਰ (ਯਸ਼ਵੰਤ ਬੱਸੀ)-ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਦੇਣ ਲਈ ਇੰਪਰੂਵਮੈਂਟ ਟਰੱਸਟ ਵਲੋਂ ਦਸਮੇਸ਼ ਨਗਰ ਅਤੇ ਰਣਜੀਤ ਐਵੇਨਿਊ ਵਿਚ ਸੜਕਾਂ ਅਤੇ ਡਰੇਨੇਜ਼ ਪ੍ਰਬੰਧ ਦਾ ਕੰਮ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਸੜਕਾਂ ਦੇ ਨਾਲ ਹੌਦੀਆਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਹੋ ਸਕੇ। ਇਸ ਤੋਂ ਇਲਾਵਾ ਟਰੱਸਟ ਵਲੋਂ ਪਹਿਲੀ ਵਾਰ ਕਮਿਊਨਿਟੀ ਹਾਲਾਂ ਦੀ ਵਿਆਪਕ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਹਾਲਾਂ ਨੂੰ ਏਅਰ ਕੰਡੀਸ਼ਨਡ ਬਣਾਉਣ ਦੇ ਨਾਲ ਵਾਈਟ ਵਾਸ ਅਤੇ ਹੋਰ ਲੋੜੀਂਦੇ ਕੰਮ ਕਰਵਾਏ ਜਾਣਗੇ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਨੇ ਕਿਹਾ ਕਿ ਟਰੱਸਟ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ।