27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਜਟਵਾਹੜ ਤੇ ਗਰੇਵਾਲ ’ ਚ ਹੋਇਆ ਵਿਸ਼ਾਲ ਕੁਸ਼ਤੀ ਦੰਗਲ , ਚੀਨੂ ਰਾਏਵਾਲ ਨੇ ਜਿੱਤੀ ਝੰਡੀ ਦੀ ਕੁਸ਼ਤੀ

ਨੂਰਪੁਰ ਬੇਦੀ, 26 ਸਤੰਬਰ (ਹਰਦੀਪ ਸਿੰਘ ਢੀਂਡਸਾ)-ਗ੍ਰਾਮ ਪੰਚਾਇਤ ਪਿੰਡ ਜਟਵਾਹੜ੍ਹ ਅਤੇ ਗਰੇਵਾਲ ਵਲੋਂ ਸਾਂਝੇ ਤੌਰ ’ਤੇ ਪਿੰਡ ਜਟਵਾਹੜ੍ਹ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਪਿੰਡ ਦੇ ਖੇਡ ਮੈਦਾਨ ਵਿਚ ਲੱਗੇ ਇਸ ਦੰਗਲ ਨੇ ਪੁਰਾਤਨ ਪੰਜਾਬੀ ਖੇਡ ਵਿਰਾਸਤ ਦੀ ਉਹ ਤਸਵੀਰ ਪੇਸ਼ ਕੀਤੀ, ਜਿਸ ਵਿਚ ਮਿੱਟੀ ਦੀ ਮਹਿਕ, ਪਹਿਲਵਾਨਾਂ ਦੀਆਂ ਲਲਕਾਰਾਂ ਅਤੇ ਦਰਸ਼ਕਾਂ ਦੀਆਂ ਤਾੜੀਆਂ ਨੇ ਮਾਹੌਲ ਨੂੰ ਰੌਣਕਾਂ ਨਾਲ ਭਰ ਦਿੱਤਾ।

Ad Position 21
No active advertisement
ਅਜੀਤ ਡੈਸਕ 27-09-2026
ਨੂਰਪੁਰ ਬੇਦੀ, 26 ਸਤੰਬਰ (ਹਰਦੀਪ ਸਿੰਘ ਢੀਂਡਸਾ)-ਗ੍ਰਾਮ ਪੰਚਾਇਤ ਪਿੰਡ ਜਟਵਾਹੜ੍ਹ ਅਤੇ ਗਰੇਵਾਲ ਵਲੋਂ ਸਾਂਝੇ ਤੌਰ ’ਤੇ ਪਿੰਡ ਜਟਵਾਹੜ੍ਹ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਪਿੰਡ ਦੇ ਖੇਡ ਮੈਦਾਨ ਵਿਚ ਲੱਗੇ ਇਸ ਦੰਗਲ ਨੇ ਪੁਰਾਤਨ ਪੰਜਾਬੀ ਖੇਡ ਵਿਰਾਸਤ ਦੀ ਉਹ ਤਸਵੀਰ ਪੇਸ਼ ਕੀਤੀ, ਜਿਸ ਵਿਚ ਮਿੱਟੀ ਦੀ ਮਹਿਕ, ਪਹਿਲਵਾਨਾਂ ਦੀਆਂ ਲਲਕਾਰਾਂ ਅਤੇ ਦਰਸ਼ਕਾਂ ਦੀਆਂ ਤਾੜੀਆਂ ਨੇ ਮਾਹੌਲ ਨੂੰ ਰੌਣਕਾਂ ਨਾਲ ਭਰ ਦਿੱਤਾ। ਦੰਗਲ ਵਿਚ ਵੱਖ-ਵੱਖ ਅਖਾੜਿਆਂ ਤੋਂ ਨਾਮੀ ਪਹਿਲਵਾਨਾਂ ਨੇ ਸ਼ਿਰਕਤ ਕਰਦਿਆਂ ਆਪਣੇ ਜੌਹਰ ਦਿਖਾਏ। ਦੰਗਲ ਦੌਰਾਨ ਸਭ ਤੋਂ ਵੱਧ ਖਿੱਚ ਦਾ ਕੇਂਦਰ ਝੰਡੀ ਦੀ ਕੁਸ਼ਤੀ ਰਹੀ, ਜੋ ਚੀਨੂ ਰਾਏਵਾਲ ਅਤੇ ਆਸ਼ੀਸ਼ ਹੁੱਡਾ ਵਿਚਕਾਰ ਹੋਈ। ਦੋਵਾਂ ਪਹਿਲਵਾਨਾਂ ਨੇ ਪੂਰੇ ਦਮ-ਖਮ ਨਾਲ ਮੁਕਾਬਲਾ ਕੀਤਾ, ਜਿਸ ਵਿਚ ਚੀਨੂ ਰਾਏਵਾਲ ਨੇ ਜਿੱਤ ਦਰਜ ਕਰਦਿਆਂ ਝੰਡੀ ਦੀ ਕੁਸ਼ਤੀ ਆਪਣੇ ਨਾਮ ਕੀਤੀ। ਜੇਤੂ ਪਹਿਲਵਾਨ ਚੀਨੂ ਰਾਏਵਾਲ ਨੂੰ ਪ੍ਰਬੰਧਕਾਂ ਵਲੋਂ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਵਿਚ ਕੁਸ਼ਤੀ ਵਰਗੀਆਂ ਰਵਾਇਤੀ ਖੇਡਾਂ ਦੀ ਡੂੰਘੀ ਜੜ੍ਹ ਹੈ ਅਤੇ ਅਜਿਹੇ ਦੰਗਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਮਿਹਨਤ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਪਿੰਡ ਵਾਸੀਆਂ ਅਤੇ ਪ੍ਰਬੰਧਕਾਂ ਵਲੋਂ ਵਿਧਾਇਕ ਦਿਨੇਸ਼ ਚੱਢਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨੇ ਦੰਗਲ ਦੇ ਸਫਲ ਪ੍ਰਬੰਧ ਲਈ ਗ੍ਰਾਮ ਪੰਚਾਇਤਾਂ ਅਤੇ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਰਪੰਚ ਬਲਵੀਰ ਸਿੰਘ ਜਟਵਾਹੜ੍ਹ, ਸਰਪੰਚ ਦਿਲਾਵਰ ਸਿੰਘ ਗਰੇਵਾਲ, ਪਿਆਰਾ ਲਾਲ ਸਾਬਕਾ ਸਰਪੰਚ, ਪਲਵਿੰਦਰ ਸਿੰਘ ਭਿੰਦਾ ਬੂਥ ਇੰਚਾਰਜ, ਪ੍ਰਸ਼ੋਤਮ ਲਾਲ, ਸੋਨੀ ਬੈਂਸ, ਦੀਪ ਬੈਂਸ, ਲਾਡੀ ਬੈਂਸ, ਲਾਲੀ ਗਰੇਵਾਲ, ਨਿੰਦੀ ਗਰੇਵਾਲ, ਸੁਖਦੇਵ ਬੈਂਸ, ਬਿੰਦੀ ਬੈਂਸ, ਪੰਚਾਇਤ ਮੈਂਬਰ ਰਾਮ ਸਿੰਘ ਨਾਮਾ, ਸੁਰਜੀਤ ਸਿੰਘ ਬੈਂਸ, ਜਰਨੈਲ ਸਿੰਘ ਬੈਂਸ, ਕੁਲਵੰਤ ਸਿੰਘ ਅਤੇ ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਖਤਗੜ੍ਹ ਜ਼ੋਨ ਦੀ ਅਥਲੈਟਿਕਸ ਮੀਟ ਦੌਰਾਨ ਪਹਿਲੇ ਦਿਨ ਕੁੜੀਆਂ ਨੇ ਦਿਖਾਏ ਜੌਹਰ ਅਗਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਦੇ ਹੱਕਾਂ ਨਾਲ ਹੋਰ ਖਿਲਵਾੜ ਬੰਦ ਕਰੇ ਸਰਕਾਰ , ਨਿਯੁਕਤੀ ਪੱਤਰ ਜਾਰੀ ਕਰੇ : ਵਿਨੋਦ
Ad Position 24