12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸ੍ਰੀ ਚਮਕੌਰ ਸਾਹਿਬ ਵਿਖੇ ਦੁਕਾਨ ’ ਚ ਲੱਗੀ ਅੱਗ , ਦੋ ਵਾਹਨ ਸੜੇ

ਸ੍ਰੀ ਚਮਕੌਰ ਸਾਹਿਬ, 11 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਸਾਹਮਣੇ ਨਵੇਂ ਤੇ ਪੁਰਾਣੇ ਦੋ ਪਹੀਆ ਵਾਹਨ ਵੇਚਣ ਵਾਲੇ ਪੰਜਾਬ ਆਟੋ ਡੀਜ਼ਲ ਦੁਕਾਨ ’ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਅੱਗ ਲੱਗ ਗਈ, ਜਿਸ ਦਾ ਨੇੜਲੇ ਦੁਕਾਨਦਾਰਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਸ਼ਟਰ ਦਾ ਜਿੰਦਰਾ ਤੋੜ ਕੇ ਅੰਦਰ ਖੜੇ ਕਈ ਨਵੇਂ ਤੇ ਪੁਰਾਣੇ ਵਾਹਨਾਂ ਨੂੰ ਤੁਰੰਤ ਬਾਹਰ ਕੱਢਿਆ, ਇਸ ਦੇ ਬਾਵਜੂਦ ਇੱਕ ਮੋਟਰ ਸਾਈਕਲ ਅਤੇ ਸਕੂਟਰੀ ਅੱਗ ਨਾਲ ਪੂਰੀ ਤਰਾਂ ਨੁਕਸਾਨੇ ਗਏ, ਜਦਕਿ ਕੁਝ ਹੋਰ ਵਾਹਨਾਂ ਨੂੰ ਵੀ ਸੇਕ ਲੱਗਣ ਕਾਰਨ ਵਾਹਨਾਂ ਦਾ ਰੰਗ ਖ਼ਰਾਬ ਪ੍ਰਭਾਵਿਤ ਹੋਇਆ ਹੈ। ਦੁਕਾਨ ਮਾਲਕ ਸਤਨਾਮ ਸਿੰਘ ਫ਼ਤਿਹਪੁਰ ਬੇਟ ਨੇ ਦੱਸਿਆ ਕਿ ਇਹ ਅੱਗ ਇਨਵਰਟਰ ‘ਚ ਪਏ ਨੁਕਸ ਕਾਰਨ ਲੱਗੀ ਹੈ, ਜਿਸ ਕਾਰਨ ਬੈਟਰੀ ਅਤੇ ਇਨਵਰਟਰ ਵੀ ਬੁਰੀ ਤਰਾਂ ਸੜ ਗਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸ੍ਰੀ ਚਮਕੌਰ ਸਾਹਿਬ, 11 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਸਾਹਮਣੇ ਨਵੇਂ ਤੇ ਪੁਰਾਣੇ ਦੋ ਪਹੀਆ ਵਾਹਨ ਵੇਚਣ ਵਾਲੇ ਪੰਜਾਬ ਆਟੋ ਡੀਜ਼ਲ ਦੁਕਾਨ ’ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਅੱਗ ਲੱਗ ਗਈ, ਜਿਸ ਦਾ ਨੇੜਲੇ ਦੁਕਾਨਦਾਰਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਸ਼ਟਰ ਦਾ ਜਿੰਦਰਾ ਤੋੜ ਕੇ ਅੰਦਰ ਖੜੇ ਕਈ ਨਵੇਂ ਤੇ ਪੁਰਾਣੇ ਵਾਹਨਾਂ ਨੂੰ ਤੁਰੰਤ ਬਾਹਰ ਕੱਢਿਆ, ਇਸ ਦੇ ਬਾਵਜੂਦ ਇੱਕ ਮੋਟਰ ਸਾਈਕਲ ਅਤੇ ਸਕੂਟਰੀ ਅੱਗ ਨਾਲ ਪੂਰੀ ਤਰਾਂ ਨੁਕਸਾਨੇ ਗਏ, ਜਦਕਿ ਕੁਝ ਹੋਰ ਵਾਹਨਾਂ ਨੂੰ ਵੀ ਸੇਕ ਲੱਗਣ ਕਾਰਨ ਵਾਹਨਾਂ ਦਾ ਰੰਗ ਖ਼ਰਾਬ ਪ੍ਰਭਾਵਿਤ ਹੋਇਆ ਹੈ। ਦੁਕਾਨ ਮਾਲਕ ਸਤਨਾਮ ਸਿੰਘ ਫ਼ਤਿਹਪੁਰ ਬੇਟ ਨੇ ਦੱਸਿਆ ਕਿ ਇਹ ਅੱਗ ਇਨਵਰਟਰ ‘ਚ ਪਏ ਨੁਕਸ ਕਾਰਨ ਲੱਗੀ ਹੈ, ਜਿਸ ਕਾਰਨ ਬੈਟਰੀ ਅਤੇ ਇਨਵਰਟਰ ਵੀ ਬੁਰੀ ਤਰਾਂ ਸੜ ਗਏ ਹਨ। ਇਸ ਅੱਗ ਨੂੰ ਬੁਝਾਉਣ ਲਈ ਦੁਕਾਨਦਾਰਾਂ ਨਾਲ ਲੰਘਦੇ ਲੋਕਾਂ ਅਤੇ ਮੌਕੇ ‘ਤੇ ਬੁਲਾਈ ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੀ ਅੱਗ ਬੁਝਾਉਣ ਵਾਲੀ ਗੱਡੀ ਨੇ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ। ਸਤਨਾਮ ਸਿੰਘ ਨੇ ਦੱਸਿਆ ਕਿ ਜੇਕਰ ਨਜ਼ਦੀਕੀ ਦੁਕਾਨਦਾਰ ਦੁਕਾਨ ’ਚੋਂ ਵਾਹਨ ਬਾਹਰ ਨਾ ਕੱਢਦੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਕਿਉਂਕਿ ਅੰਦਰ ਨਵੀਆਂ ਇਲੈੱਕਟ੍ਰਾਨਿਕ ਸਕੂਟਰੀਆਂ ਖੜ੍ਹੀਆਂ ਸਨ। ਇਸ ਅੱਗ ਨਾਲ ਦੋ ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚਨੌਲੀ ਵਿਖੇ ਵਿਸ਼ਾਲ ਛਿੰਝ ਮੇਲਾ 25 ਅਤੇ 26 ਨੂੰ ਝੰਡੀ ਦੀ ਕੁਸ਼ਤੀ ਦਿਨੇਸ਼ ਗੁਲੀਆ ਅਤੇ ਨਿਸ਼ਾਤ ਵੀਰ ਵਿਚਕਾਰ ਹੋਵੇਗੀ ਅਗਲੀ ਖ਼ਬਰ ਬੇਅਦਬੀ ਦੇ ਵਿਰੋਧ ’ਚ ਵਾਲਮੀਕਿ ਭਾਈਚਾਰੇ ਵਲੋਂ ਭੰਡਾਰੀ ਪੁਲ ’ਤੇ ਚੱਕਾ ਜਾਮ * ਟ੍ਰੈਫਿਕ ਵਿਵਸਥਾ ਵਿਗੜਣ ਨਾਲ ਲੋਕਾਂ ਨੂ...
Ad Position 24