09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡੇਢ ਦਹਾਕੇ ਦੀ ਅਣਦੇਖੀ ਮਗਰੋਂ ਵਾਰਡ ਨੰਬਰ 10 ਦੇ ਵਿਕਾਸ ਨੂੰ ਮਿਲਿਆ ਹੁਲਾਰਾ ਗਲੀਆਂ-ਨਾਲੀਆਂ ਲਈ ਸਾਢੇ ਤਿੰਨ ਕਰੋੜ, 20 ਸਾਲਾਂ ਤੋਂ ਮੁਸੀਬਤ ਬਣੇ ਗੰਦੇ ਨਾਲੇ ਦੇ ਨਵੀਨੀਕਰਨ ਦਾ ਐਲਾਨ

ਨੰਗਲ, 8 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਲੰਮੇ ਸਮੇਂ ਤੋਂ ਵਿਕਾਸ ਦੀ ਉਡੀਕ ਕਰ ਰਹੇ ਵਾਰਡ ਨੰਬਰ 10 ਦੇ ਵਾਸੀਆਂ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਦੌਰਾ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਇਆ ਹੈ। ਸਫ਼ਾਈ ਅਭਿਆਨ ਦੌਰਾਨ ਬੈਂਸ ਵਲੋਂ ਵਾਰਡ ਦੀ ਗਲੀ-ਗਲੀ ਵਿਚ ਖ਼ੁਦ ਪਹੁੰਚ ਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਕਾਸ ਕਾਰਜਾਂ ਨੂੰ ਨਵਾਂ ਹੁਲਾਰਾ ਮਿਲਣ ਦੀ ਉਮੀਦ ਜਾਗੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨੰਗਲ, 8 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਲੰਮੇ ਸਮੇਂ ਤੋਂ ਵਿਕਾਸ ਦੀ ਉਡੀਕ ਕਰ ਰਹੇ ਵਾਰਡ ਨੰਬਰ 10 ਦੇ ਵਾਸੀਆਂ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਦੌਰਾ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਇਆ ਹੈ। ਸਫ਼ਾਈ ਅਭਿਆਨ ਦੌਰਾਨ ਬੈਂਸ ਵਲੋਂ ਵਾਰਡ ਦੀ ਗਲੀ-ਗਲੀ ਵਿਚ ਖ਼ੁਦ ਪਹੁੰਚ ਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਕਾਸ ਕਾਰਜਾਂ ਨੂੰ ਨਵਾਂ ਹੁਲਾਰਾ ਮਿਲਣ ਦੀ ਉਮੀਦ ਜਾਗੀ ਹੈ। ਨਗਰ ਕੌਂਸਲ ਨੰਗਲ ਦੀ ਚੇਅਰਮੈਨ ਕਿਰਨ ਗੁਪਤਾ ਅਤੇ ਵਾਰਡ ਵਾਸੀਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੀਬ 15 ਸਾਲਾਂ ਤੋਂ ਵਿਕਾਸ ਪੱਖੋਂ ਅਣਦੇਖੀ ਰਹੇ ਵਾਰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਖਸਤਾ ਹਾਲਤ ਲੋਕਾਂ ਲਈ ਲਗਾਤਾਰ ਪ੍ਰੇਸ਼ਾਨੀ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਬੈਂਸ ਨੇ ਮੌਕੇ ‘ਤੇ ਹਾਲਾਤ ਦੇਖ ਕੇ ਨਾ ਸਿਰਫ਼ ਅਫ਼ਸੋਸ ਪ੍ਰਗਟ ਕੀਤਾ, ਸਗੋਂ ਗਲੀਆਂ-ਨਾਲੀਆਂ ਨੂੰ ਨਵਾਂ ਬਣਾਉਣ ਲਈ ਕਰੀਬ ਸਾਢੇ ਤਿੰਨ ਕਰੋੜ ਰੁਪਏ ਖ਼ਰਚਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਖ਼ਵਾਜਾ ਮੰਦਰ ਰੋਡ ‘ਤੇ ਨਵੀਂ ਸੜਕ ਦਾ ਕੰਮ, ਪੇਵਰ ਲਗਾਉਣ ਅਤੇ ਜਾਲੀ ਲਗਾਉਣ ਸਮੇਤ ਕਈ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਲਗਭਗ 20 ਸਾਲਾਂ ਤੋਂ ਰਾਜ ਨਗਰ ਵਾਸੀਆਂ ਲਈ ਮੁਸੀਬਤ ਦਾ ਘਰ ਬਣੇ ਸ਼ਹਿਰ ਦੇ ਵੱਡੇ ਗੰਦੇ ਨਾਲੇ ਨੂੰ ਨਵਾਂ ਬਣਾਉਣ ਦਾ ਐਲਾਨ ਵੀ ਵੱਡੀ ਰਾਹਤ ਵਾਲਾ ਕਦਮ ਹੈ। ਕਿਰਨ ਗੁਪਤਾ ਨੇ ਕਿਹਾ ਕਿ ਹੁਣ ਵਾਰਡ ਵਿਚ ਵਿਕਾਸ ਦੇ ਕੰਮ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਨਾ ਰਹਿ ਕੇ ਜ਼ਮੀਨ ‘ਤੇ ਨਜ਼ਰ ਆਉਣ ਲੱਗੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਬੈਂਸ ਦੀ ਪਹਿਲਕਦਮੀ ਨਾਲ ਵਾਰਡ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਸਥਾਈ ਹੱਲ ਹੋਵੇਗਾ। ਇਸ ਮੌਕੇ ਪੂਜਾ, ਮੋਨਿਕਾ, ਰਾਜ ਰਾਣੀ, ਇਮਰਾਨ ਖਾਨ, ਸੁਨੀਤਾ ਦੇਵੀ, ਰੀਤਿਕਾ, ਵਿੱਕੀ ਮਹਿਤਾ ਅਤੇ ਐਡਵੋਕੇਟ ਸੰਜੀਵ ਕੁਮਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੰਗਲ ਤੋਂ ਤੀਰਥਾਂ ਵੱਲ ਚੱਲੀ ਸ਼ਰਧਾ ਦੀ ਸਵਾਰੀ ਨੂੰ ਕੈਬਨਿਟ ਮੰਤਰੀ ਬੈਂਸ ਨੇ ਕੀਤਾ ਰਵਾਨਾ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਨੂਰਪੁਰ ਬੇਦੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ 28 ਨੂੰ ਲਗਾਇਆ ਜਾਵੇਗਾ ਖ਼ੂਨਦਾਨ ਕੈਂਪ
Ad Position 24