07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਔਲਖ ਵਿਖੇ ਝੰਡੀ ਦੀ ਕੁਸ਼ਤੀ ਰੋਮਾਂਚਕ ਮੁਕਾਬਲੇ ’ ਚ ਅਰਜੁਨ ਜੰਮੂ ਨੇ ਪੱਪੂ ਨੈਣਾਂ ਦੇਵੀ ਨੂੰ ਹਰਾ ਕੇ ਜਿੱਤੀ

ਨੂਰਪੁਰ ਬੇਦੀ, 6 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਗੁੱਗਾ ਜਾਹਰ ਪੀਰ ਦੇ ਪਵਿੱਤਰ ਅਸਥਾਨ ਔਲਖ ਵਿਖੇ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ‘ਚ ਛਿੰਜ ਮੇਲਿਆਂ ਦਾ ਆਗਾਜ਼ ਕਰਵਾਇਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਔਲਖ ਅਤੇ ਛਿੰਝ ਕਮੇਟੀ ਗੁੱਗਾ ਮਾੜੀ ਵਲੋਂ ਕਰਵਾਏ ਗਏ ਛਿੰਝ ਮੇਲੇ ‘ਚ ਇਲਾਕੇ ਸਮੇਤ ਵੱਖ-ਵੱਖ ਖ਼ਿੱਤਿਆਂ ਤੋਂ ਵੱਡੀ ਗਿਣਤੀ ਵਿਚ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਨੂਰਪੁਰ ਬੇਦੀ, 6 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਗੁੱਗਾ ਜਾਹਰ ਪੀਰ ਦੇ ਪਵਿੱਤਰ ਅਸਥਾਨ ਔਲਖ ਵਿਖੇ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ‘ਚ ਛਿੰਜ ਮੇਲਿਆਂ ਦਾ ਆਗਾਜ਼ ਕਰਵਾਇਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਔਲਖ ਅਤੇ ਛਿੰਝ ਕਮੇਟੀ ਗੁੱਗਾ ਮਾੜੀ ਵਲੋਂ ਕਰਵਾਏ ਗਏ ਛਿੰਝ ਮੇਲੇ ‘ਚ ਇਲਾਕੇ ਸਮੇਤ ਵੱਖ-ਵੱਖ ਖ਼ਿੱਤਿਆਂ ਤੋਂ ਵੱਡੀ ਗਿਣਤੀ ਵਿਚ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ। ਪਹਿਲਵਾਨਾਂ ਨੇ ਅਖਾੜੇ ਵਿਚ ਆਪਣੀ ਤਾਕਤ, ਫੁਰਤੀ ਅਤੇ ਕੁਸ਼ਤੀ ਦੇ ਜੌਹਰ ਦਿਖਾ ਕੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਛਿੰਜ ਮੇਲੇ ‘ਚ ਵੱਡੀ ਗਿਣਤੀ ਵਿਚ ਦਰਸ਼ਕ ਕੁਸ਼ਤੀਆਂ ਦੇਖਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਪਹਿਲਵਾਨਾਂ ਦਾ ਹੌਸਲਾ ਵਧਾਇਆ। ਝੰਡੀ ਦੀ ਕੁਸ਼ਤੀ ਅਰਜੁਨ ਜੰਮੂ ਅਤੇ ਪੱਪੂ ਨੈਣਾਂ ਦੇਵੀ ਵਿਚਕਾਰ ਕਰਵਾਈ ਗਈ। ਦੋਵਾਂ ਪਹਿਲਵਾਨਾਂ ਨੇ ਅਖਾੜੇ ਵਿਚ ਕਰੀਬ ਅੱਧਾ ਘੰਟਾ ਸ਼ਾਨਦਾਰ ਮੁਕਾਬਲਾ ਕੀਤਾ, ਜਿਸ ਦੌਰਾਨ ਅਰਜੁਨ ਜੰਮੂ ਨੇ ਬਾਜ਼ੀ ਮਾਰਦਿਆਂ ਪੁਆਇੰਟਾਂ ਦੇ ਆਧਾਰ ਤੇ ਪੱਪੂ ਨੈਣਾਂ ਦੇਵੀ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਆਪਣੇ ਨਾਮ ਕੀਤੀ। ਜੇਤੂ ਪਹਿਲਵਾਨ ਅਰਜੁਨ ਜੰਮੂ ਨੂੰ ਸਜਾਵਲਪੁਰ ਦੇ ਨਿਵਾਸੀਆਂ ਵਲੋਂ ਸੁਨੱਖੀ ਝੋਟੀ ਜਦਕਿ ਉਪ ਜੇਤੂ ਪਹਿਲਵਾਨ ਪੱਪੂ ਨੈਣਾਂ ਦੇਵੀ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਪਹਿਲਵਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਛਿੰਜ ਮੇਲੇ ਪੰਜਾਬ ਦੀ ਰਵਾਇਤੀ ਕੁਸ਼ਤੀ ਅਤੇ ਪੇਂਡੂ ਖੇਡ ਸਭਿਆਚਾਰ ਨੂੰ ਜਿਊਂਦਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਗੁੱਗਾ ਜ਼ਾਹਰ ਵੀਰ ਮੰਦਰ ਵਿਖੇ ਕਰਵਾਇਆ ਸਾਲਾਨਾ ਗਾਇਨ ਦਰਬਾਰ ਅਤੇ ਭੰਡਾਰਾ ਸਿਰਮੌਰ ਗਾਇਕਾਂ ਨੇ ਤੜਕਸਾਰ ਤੱਕ ਆਪਣੀ ਦਮਦਾਰ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਾਮਪੁਰਾ ਤੋਂ ਸ੍ਰੀ ਦਰਬਾਰ ਸਾਹਿਬ ਲਈ ਬੱਸ ਰਵਾਨਾ ਵਿਧਾਇਕ ਦਿਨੇਸ਼ ਚੱਢਾ ਨੇ ਹਰੀ ਝੰਡੀ ਦ...
Ad Position 24