03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੀ . ਜੀ . ਆਈ . ਚੰਡੀਗੜ੍ਹ ਦੇ ਮਰੀਜ਼ਾਂ ਲਈ ਲੰਗਰ ਭੇਜਿਆ ਆਚਾਰਿਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਨੇ ਕੀਤਾ ਰਵਾਨਾ

ਨੂਰਪੁਰ ਬੇਦੀ, 2 ਸਤੰਬਰ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਪਿੱਛਲੇ ਲੰਬੇ ਸਮੇਂ ਤੋਂ ਪੀ. ਜੀ.

Ad Position 21
repet_subhas-goyals [Copy P29]
ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਤੋਂ ਲੰਗਰ ਲੈ ਕੇ ਰਵਾਨਾ ਹੁੰਦੇ ਹੋਏ ਸੇਵਾਦਾਰ। ਤਸਵੀਰ: ਵਿੰਦਰਪਾਲ ਝਾਂਡੀਆਂ। 03-09-2026
ਨੂਰਪੁਰ ਬੇਦੀ, 2 ਸਤੰਬਰ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਪਿੱਛਲੇ ਲੰਬੇ ਸਮੇਂ ਤੋਂ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ ’ਚ ਤਿਆਰ ਲੰਗਰ ਭੇਜਣ ਦੀ ਆਰੰਭੀ ਨਿਰੰਤਰ ਸੇਵਾ ਤਹਿਤ ਪਿੰਡ ਬਾਲੇਵਾਲ ਦੀ ਸਰਬ ਸੰਗਤ ਵਲੋਂ ਕਰਵਾਏ ਗਏ ਇੱਕ ਰੋਜ਼ਾ ਸੰਤ ਸਮਾਗਮ ਦੌਰਾਨ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਤੋਂ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜਾਂ ਅਤੇ ਉਨਾਂ ਦੇ ਵਾਰਿਸਾਂ ਲਈ ਦੇਸੀ ਘਿਓ ’ਚ ਤਿਆਰ ਲੰਗਰ ਭੇਜਿਆ ਗਿਆ। ਜਿਸਨੂੰ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਮਹਾਰਾਜ ਭੂਰੀ ਵਾਲਿਆ ਵਾਲਿਆ ਨੇ ਮੰਗਲਾਚਰਣ ਸ਼ਬਦ ਉਚਾਰਨ ਕਰਨ ਉਪਰੰਤ ਵਰਤਾਉਣ ਲਈ ਵਾਹਨ ਰਾਹੀ ਸੇਵਾਦਾਰਾਂ ਸਮੇਤ ਰਵਾਨਾ ਕੀਤਾ ਗਿਆ। ਇਸ ਮੌਕੇ ’ਤੇ ਵੇਦਾਂਤ ਆਚਾਰੀਆ ਜੀ ਨੇ ਕਿਹਾ ਕਿ ਅੰਨਦਾਨ ਮਹਾਂਦਾਨ ਹੈ ਅਤੇ ਸਭ ਤੋ ਉੱਤਮ ਵੱਡੀ ਸੇਵਾ ਹੈ। ਇੱਥੇ ਦੱਸਦੀਏ ਕਿ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਕੰਢੀ, ਦੂਣੀ, ਬੀਤ ਅਤੇ ਹੋਰ ਵੱਖ-ਵੱਖ ਇਲਾਕੇ ਦੇ ਪਿੰਡਾਂ ’ਚ ਸੰਗਤ ਦੀ ਰੋਜ਼ਾਨਾ ਪੀ.ਜੀ.ਆਈ. ਲਈ ਲੰਗਰ ਭੇਜਣ ਲਈ ਸੇਵਾ ਵੰਡੀਆਂ ਹੋਈਆਂ ਹਨ। ਇਹ ਸਾਰਾ ਲੰਗਰ ਦੇਸੀ ਘਿਓ ’ਚ ਤਿਆਰ ਕਰਕੇ ਰੋਜ਼ਾਨਾ ਹੀ ਵੱਖ-ਵੱਖ ਇਲਾਕਿਆਂ ਦੇ ਪਿੰਡਾਂ ਤੋਂ ਆਪਣੀ ਵਾਰੀ ਤਹਿਤ ਗੱਡੀ ਲੈ ਕੇ ਸੇਵਾਦਾਰ ਵਰਤਾ ਕੇ ਆਉਂਦੇ ਹਨ। ਲੰਗਰ ਰਵਾਨਾ ਕਰਨ ਮੌਕੇ ਤੇ ਸੇਵਾਦਾਰ, ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰ ਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ ਅਗਲੀ ਖ਼ਬਰ ਰਾਖਵਾਂਕਰਨ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ - ਭਾਰਤੀ
Ad Position 24