29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੇ. ਵੀ. ਕੇ. ਵਿਖੇ ਸੂਰ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ

ਰੂਪਨਗਰ, 28 ਅਗਸਤ (ਯਸ਼ਵੰਤ ਬੱਸੀ)- ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਵਿਖੇ ਡਾ. ਸਤਬੀਰ ਸਿੰਘ ਦੀ ਅਗਵਾਈ ਵਿਚ 7 ਰੋਜ਼ਾ ਸੂਰ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 29-08-2026
ਰੂਪਨਗਰ, 28 ਅਗਸਤ (ਯਸ਼ਵੰਤ ਬੱਸੀ)- ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਵਿਖੇ ਡਾ. ਸਤਬੀਰ ਸਿੰਘ ਦੀ ਅਗਵਾਈ ਵਿਚ 7 ਰੋਜ਼ਾ ਸੂਰ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਰੋਪੜ, ਫਤਿਹਗੜ੍ਹ ਸਾਹਿਬ, ਐਸ. ਬੀ. ਐਸ. ਨਗਰ ਤੇ ਸਿਰਮੌਰ (ਹਿਮਾਚਲ ਪ੍ਰਦੇਸ਼) ਤੋਂ 11 ਸਿਖਿਆਰਥੀਆਂ ਨੇ ਭਾਗ ਲਿਆ। ਸਿਖਲਾਈ ਪ੍ਰੋਗਰਾਮ ਦੌਰਾਨ ਸੂਰ ਪਾਲਣ ਸਬੰਧੀ ਸਮੁੱਚੀ ਅਤੇ ਵਿਗਿਆਨਕ ਪਹੁੰਚ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਪ੍ਰੋਫੈਸਰ ਕੇ.ਵੀ.ਕੇ. ਰੋਪੜ ਡਾ. ਅਪਰਨਾ ਨੇ ਦੱਸਿਆ ਕਿ ਸਿਖਲਾਈ ਦੌਰਾਨ ਖੁਰਾਕ ਪ੍ਰਬੰਧਨ, ਪ੍ਰਜਣਨ ਅਤੇ ਫਾਰਮ ਪ੍ਰਬੰਧਨ ਦੇ ਮੁੱਖ ਪਹਿਲੂਆਂ ਤੋਂ ਇਲਾਵਾ ਜੈਵ-ਸੁਰੱਖਿਆ, ਬਾਇਓਗੈਸ ਰਾਹੀਂ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ, ਸੂਰ ਪਾਲਣ ਨੂੰ ਮੱਛੀ ਪਾਲਣ ਨਾਲ ਜੋੜਨ ਅਤੇ ਜ਼ੂਨੋਟਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਿਖਲਾਈ ਪ੍ਰੋਗਰਾਮ ਦੌਰਾਨ ਸੂਰ ਦੇ ਬੱਚਿਆਂ ਦੀ ਸੰਭਾਲ ਅਤੇ ਪ੍ਰਬੰਧਨ ਸਬੰਧੀ ਸਿਖਲਾਈ ਰਾਹੀਂ ਸਿੱਖਿਆਰਥੀਆਂ ਨੂੰ ਖੇਤਰੀ ਹਾਲਾਤਾਂ ਅਨੁਸਾਰ ਅਮਲੀ ਤਜਰਬਾ ਪ੍ਰਦਾਨ ਕੀਤਾ ਗਿਆ। ਕੇ. ਵੀ. ਕੇ. ਰੋਪੜ ਦੇ ਪੁਰਾਣੇ ਸਿੱਖਿਆਰਥੀਆਂ ਨੂੰ ਵੀ ਇਸ ਉਪਰਾਲੇ ਨਾਲ ਜੋੜਿਆ ਗਿਆ, ਜਿਸ ਨਾਲ ਨਵੇਂ ਸਿੱਖਿਆਰਥੀਆਂ ਨੂੰ ਰਸਮੀ ਸਿਖਲਾਈ ਤੋਂ ਇਲਾਵਾ ਵੀ ਅਮਲੀ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਿਆ। ਇਸ ਨਾਲ ਆਪਸੀ ਸਿੱਖਿਆ, ਸਹਿਯੋਗ ਅਤੇ ਸਾਬਕਾ ਸਿੱਖਿਆਰਥੀਆਂ ਨਾਲ ਸੰਪਰਕ ਨੂੰ ਹੋਰ ਮਜ਼ਬੂਤੀ ਮਿਲੀ। ਐਸੋਸੀਏਟ ਡਾਇਰੈਕਟਰ (ਟਰੇਨਿੰਗ) ਡਾ. ਸਤਬੀਰ ਸਿੰਘ ਨੇ ਸਿਖਿਆਰਥੀਆਂ ਨਾਲ ਫਾਰਮ ਪ੍ਰਬੰਧਨ, ਉੱਦਮਤਾ ਤੇ ਮੰਡੀਕਰਨ ਨਾਲ ਜੁੜੇ ਵੱਖ-ਵੱਖ ਵਿਹਾਰਕ ਪਹਿਲੂਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਸਿਖਲਾਈ ਪੂਰੀ ਹੋਣ ਤੋਂ ਬਾਅਦ ਵੀ ਸਿੱਖਣ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਸਿੱਖਿਆਰਥੀਆਂ ਨੂੰ ਸਬੰਧਤ ਸਾਹਿਤ ਅਤੇ ਵਿੱਦਿਅਕ ਵੀਡੀਓਜ਼ ਮੁਹੱਈਆ ਕਰਵਾਈਆਂ ਗਈਆਂ। ਇਸ ਨਾਲ ਉਹ ਤਕਨੀਕੀ ਜਾਣਕਾਰੀ ਨੂੰ ਮੁੜ ਸਮਝਣ ਅਤੇ ਆਪਣੇ ਫਾਰਮਾਂ ’ਤੇ ਵਿਗਿਆਨਕ ਤਰੀਕਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਯੋਗ ਹੋਣਗੇ। ਇਹ ਸਿਖਲਾਈ ਪ੍ਰੋਗਰਾਮ ਸੂਰ ਪਾਲਣ ਸਬੰਧੀ ਗਿਆਨ ਅਤੇ ਅਮਲੀ ਤਜਰਬੇ ਵਿਚਲੇ ਪਾੜੇ ਨੂੰ ਪੂਰਾ ਕਰਨ ਵਿਚ ਸਹਾਇਕ ਸਾਬਤ ਹੋਇਆ। ਇਸ ਰਾਹੀਂ ਸਿੱਖਿਆਰਥੀਆਂ ਵਿਚ ਸੂਰ ਪਾਲਣ ਨੂੰ ਵਿਗਿਆਨਕ, ਟਿਕਾਊ ਅਤੇ ਲਾਭਦਾਇਕ ਉੱਦਮ ਵਜੋਂ ਅਪਣਾਉਣ ਲਈ ਲੋੜੀਂਦਾ ਗਿਆਨ, ਹੁਨਰ ਤੇ ਆਤਮ-ਵਿਸ਼ਵਾਸ ਵਿਕਸਿਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਐਸ. ਐਸ. ਐਫ. ਟੀਮ ਵਲੋਂ ‘’ਹਰ ਬਚਾਈ ਜਾਨ ਦੇ ਨਾਮ ਇਕ ਰੁੱਖ’’ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਤੋਂ 3 ਨੂੰ ਸਜਾਇਆ ਜਾਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ-ਚੀਮਾ
Ad Position 24