28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੰਜਾਬ ’ ਚ ਘਟ ਰਿਹਾ ਜੰਗਲੀ ਰਕਬਾ ਖਤਰੇ ਦੀ ਘੰਟੀ - ਡਾ . ਚੱਠਾ

ਸੁਖਸਾਲ, 27 ਅਗਸਤ (ਧਰਮਪਾਲ)- 50,362 ਵਰਗ ਕਿ. ਮੀ.

Ad Position 21
No active advertisement
ਅਜੀਤ ਡੈਸਕ 28-08-2026
ਸੁਖਸਾਲ, 27 ਅਗਸਤ (ਧਰਮਪਾਲ)- 50,362 ਵਰਗ ਕਿ. ਮੀ. ’ਚ ਫੈਲੇ ਪੰਜਾਬ ’ਚ ਜੰਗਲਾਂ ਹੇਠ ਰਕਬਾ ਨਿਰੰਤਰ ਘੱਟ ਰਿਹਾ ਹੈ ਅਤੇ ਅਸੀ ਕੰਕਰੀਟ ਦਾ ਜੰਗਲ ਬਣਾ ਰਹੇ ਹਾਂ। ਇਹ ਵਿਚਾਰ ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਬਰ ਡਾ: ਗੁਲਜੀਤ ਸਿੰਘ ਚੱਠਾ ਨੇ ਕੈਂਬਰਿਜ਼ ਇਨੋਵੇਟਿਵ ਸਕੂਲ ਪਿੰਡ ਨਾਨਗਰਾਂ ’ਚ ‘ਏਕ ਪੇੜ ਮਾਂ ਕੇ ਨਾਮ’ ਸਮਾਗਮ ’ਚ ਆਏ ਪਤਵੰਤੇ ਸੱਜਣਾ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਪੰਜਾਬੀਆਂ ਦੀ ਸਿਹਤ ਦਾ ਸੱਤਿਆਨਸ਼ ਹੋਣ ਦਾ ਵੱਡਾ ਕਾਰਨ ਹਵਾ ਅਤੇ ਪਾਣੀ ਪ੍ਰਦੂਸ਼ਿਤ ਹੋਣਾ ਹੈ। ਪ੍ਰਿੰਸੀਪਲ ਲਕਸ਼ਮੀਕਾਂਤ ਭਾਟੀਆ, ਚੇਅਰਮੈਨ ‘ਜਾਗਰਤੀ’ ਪ੍ਰਭਾਤ ਭੱਟੀ, ਸਾਹਿਤਕਾਰ ਗੁਰਪ੍ਰੀਤ ਸਿੰਘ ਗਰੇਵਾਲ, ਆਰ.ਟੀ.ਆਈ ਕਾਰਕੁਨ ਯੋਗੇਸ਼ ਸੱਚਦੇਵਾ ਨੇ ਵੀ ਵਿਚਾਰ ਪੇਸ਼ ਕੀਤੇ। ਸਕੂਲ ਪ੍ਰਸ਼ਾਸਨ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਪ੍ਰੋਗਰਾਮ ‘ਏਕ ਪੇੜ ਮਾਂ ਕੇ ਨਾਮ’ ਅਧੀਨ ਬੂਟੇ ਵੀ ਵੰਡੇ ਗਏ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 107 ਕਿੱਲੋ ਚੂਰਾ ਪੋਸਤ ਤੇ 17 ਕਿੱਲੋ ਡੋਡੇ ਬਰਾਮਦ ਕੀਤੇ , ਡਰਾਈਵਰ ਗ੍ਰਿਫ਼ਤਾਰ ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ
Ad Position 24