ਪਿੰਡ ਸੈਦਪੁਰਾ ’ਚ ਤੀਆਂ ਦਾ ਤਿਉਹਾਰ ਮਨਾਇਆ
ਡੇਰਾਬੱਸੀ, 23 ਅਗਸਤ (ਗੁਰਮੀਤ ਸਿੰਘ)- ਪਿੰਡ ਸੈਦਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੀਆਂ ਰਵਾਇਤੀ ਪੁਸ਼ਾਕਾਂ ‘ਚ ਸਜੀਆਂ ਮਹਿਲਾਵਾਂ ਨੇ ਸਮਾਗਮ ‘ਚ ਵੱਧ ਚੜ੍ਹ ਕੇ ਹਿੱਸਾ ਲਿਆ।
ਡੇਰਾਬੱਸੀ, 23 ਅਗਸਤ (ਗੁਰਮੀਤ ਸਿੰਘ)- ਪਿੰਡ ਸੈਦਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੀਆਂ ਰਵਾਇਤੀ ਪੁਸ਼ਾਕਾਂ ‘ਚ ਸਜੀਆਂ ਮਹਿਲਾਵਾਂ ਨੇ ਸਮਾਗਮ ‘ਚ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਆਸ਼ੂ ਮਹਿਰਾ ਵਲੋਂ ਕੀਤੀ ਗਈ। ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬੀ ਸੱਭਿਆਚਾਰ ਅਨੁਸਾਰ ਪੀਂਘਾਂ ਵੀ ਝੂਟੀਆਂ। ਇਸ ਮੌਕੇ ਔਰਤਾਂ ਲਈ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਭਾਜਪਾ ਆਗੂ ਨਿਰਮਲ ਨਿੰਮਾ ਵਲੋਂ ਕਰਵਾਏ ਗਏ ਇਸ ਸਮਾਗਮ ‘ਚ ਪਿੰਡ ਸੈਦਪੁਰਾ ਦੀ ਮਹਿਲਾ ਮੰਡਲੀ ਨੇ ਹਿੱਸਾ ਲਿਆ। ਇਸ ਮੌਕੇ ਪਰਮਜੀਤ ਕੌਰ, ਸੀਮਾ ਰਾਣੀ ਅਤੇ ਦਲਬੀਰ ਕੌਰ ਸਮੇਤ ਵਾਰਡ ਦੀਆਂ ਹੋਰ ਮਹਿਲਾਵਾਂ ਵੀ ਹਾਜ਼ਰ ਸਨ। ਅੰਤ ‘ਚ ਘਿਓਰ ਨਾਮਕ ਮਠਿਆਈ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਛੋਲੇ-ਪੂਰੀਆਂ ਤੇ ਖੀਰ ਦਾ ਲੰਗਰ ਲਗਾਇਆ ਗਿਆ।