25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਰਹੇ ਪ੍ਰਬੰਧਕ ਤੇ ਪਤਵੰਤੇ। ‘ ਏਕ ਵਿਸ਼ਵ, ਏਕ ਖ਼ੂਨ” ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਰੂਪਨਗਰ, 23 ਅਗਸਤ (ਯਸ਼ਵੰਤ ਬੱਸੀ)- ਬ੍ਰਹਮਕੁਮਾਰੀ ਸਦਭਾਵਨਾ ਸੈਂਟਰ ਰੂਪਨਗਰ ਵਿਖੇ ਵਿਸ਼ਵ ਭਾਈਚਾਰਾ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 22 ਖ਼ੂਨਦਾਨੀ ਸ਼ਾਮਿਲ ਹੋਏ, ਬਲੱਡ ਬੈਂਕ, ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਡਾ.

Ad Position 21
No active advertisement
ਅਜੀਤ ਡੈਸਕ 24-08-2026
ਰੂਪਨਗਰ, 23 ਅਗਸਤ (ਯਸ਼ਵੰਤ ਬੱਸੀ)- ਬ੍ਰਹਮਕੁਮਾਰੀ ਸਦਭਾਵਨਾ ਸੈਂਟਰ ਰੂਪਨਗਰ ਵਿਖੇ ਵਿਸ਼ਵ ਭਾਈਚਾਰਾ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 22 ਖ਼ੂਨਦਾਨੀ ਸ਼ਾਮਿਲ ਹੋਏ, ਬਲੱਡ ਬੈਂਕ, ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਡਾ.ਹਰਲੀਨ ਕੌਰ ਦੀ ਅਗਵਾਈ ਵਿਚ ਜਾਂਚ ਉਪਰੰਤ 17 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ । ਰੋਟਰੀ ਕਲੱਬ ਰੋਪੜ ਸੈਂਟਰਲ ਅਤੇ ਜ਼ਿਲ੍ਹਾ ਯੂਥ ਕਲੱਬਜ਼ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰਨ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਰੋਟਰੀ ਸੈਂਟਰਲ ਦੇ ਪ੍ਰਧਾਨ ਡਾ.ਸ਼ੈਲੇਸ਼ ਸ਼ਰਮਾ, ਬੀ .ਕੇ.ਅੰਜਨੀ, ਬੀ .ਕੇ.ਤੁਲਿਕਾ ਅਤੇ ਸਟੇਟ ਐਵਾਰਡੀ ਗੁਰਬਚਨ ਸਿੰਘ ਸੋਢੀ ਵਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਗਈ । ਕੈਂਪ ਦੌਰਾਨ ਜ਼ਿਲ੍ਹਾ ਯੂਥ ਕਲੱਬਜ਼ ਕੋਆਰਡੀਨੇਸ਼ਨ ਕਮੇਟੀ ਦੇ ਉਪ ਚੇਅਰਮੈਨ ਨੈਸ਼ਨਲ ਐਵਾਰਡੀ ਚਰਨਜੀਤ ਸਿੰਘ ਚੰਨੀ, ਸੀਨੀਅਰ ਮੀਤ ਪ੍ਰਧਾਨ ਅਵਿੰਦਰ ਸਿੰਘ ਰਾਜੂ, ਅਸ਼ਵਨੀ ਸ਼ਰਮਾ, ਓਂਕਾਰ ਸਿੰਘ ਥਲੀ, ਰਿੰਕੂ ਸੈਣੀ ਤੋਂ ਇਲਾਵਾ ਕੌਂਸਲਰ ਮਨਜੀਤ ਕੌਰ, ਜਸਪ੍ਰੀਤ ਕੌਰ, ਸੌਰਵ ਕੁਮਾਰ, ਵੈਸ਼ਨੂੰ ਕੁਮਾਰ ਸ਼ਰਮਾ ਅਤੇ ਵੱਖ-ਵੱਖ ਕੇਂਦਰਾਂ ਤੋਂ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੈਦਪੁਰਾ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ
Ad Position 24