ਪਿੰਡ ਡਹਿਰ ’ਚ ਕਰਵਾਇਆ ਤੀਆਂ ਦਾ ਮੇਲਾ
ਸ੍ਰੀ ਚਮਕੌਰ ਸਾਹਿਬ,19 ਅਗਸਤ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਡਹਿਰ ਵਿਖੇ ਗ੍ਰਾਮ ਪੰਚਾਇਤ, ਆਂਗਨਵਾੜੀ ਕੇਂਦਰ ਅਤੇ ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ ਵਲੋਂ ਸਕੂਲ ਦੇ ਖੁੱਲੇ ਮੈਦਾਨ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਸ੍ਰੀਮਤੀ ਸਤਵਿੰਦਰ ਕੌਰ ਨੇ ਕਰਦਿਆਂ ਕਿਹਾ ਕਿ ਤੀਆਂ ਸਾਡੀ ਪੁਰਾਤਨ ਸਭਿਅਤਾ ਦਾ ਹਿੱਸਾ ਹਨ, ਜਿਸ ਨੂੰ ਪਿੰਡਾਂ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਅੱਜ ਦੇ ਅਧੁਨਿਕ ਯੁੱਗ ਨੇ ਇਸ ਤਿਉਹਾਰ ਨੂੰ ਖੁੱਲੀਆਂ ਥਾਵਾਂ ਦੇ ਨਾਲ ਵੱਡੇ ਹਾਲਾਂ ਵਿਚ ਮਨਾਉਣ ਦੀ ਰੀਤ ਵੀ ਸ਼ੁਰੂ ਹੋ ਗਈ ਹੈ।
ਸ੍ਰੀ ਚਮਕੌਰ ਸਾਹਿਬ,19 ਅਗਸਤ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਡਹਿਰ ਵਿਖੇ ਗ੍ਰਾਮ ਪੰਚਾਇਤ, ਆਂਗਨਵਾੜੀ ਕੇਂਦਰ ਅਤੇ ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ ਵਲੋਂ ਸਕੂਲ ਦੇ ਖੁੱਲੇ ਮੈਦਾਨ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਸ੍ਰੀਮਤੀ ਸਤਵਿੰਦਰ ਕੌਰ ਨੇ ਕਰਦਿਆਂ ਕਿਹਾ ਕਿ ਤੀਆਂ ਸਾਡੀ ਪੁਰਾਤਨ ਸਭਿਅਤਾ ਦਾ ਹਿੱਸਾ ਹਨ, ਜਿਸ ਨੂੰ ਪਿੰਡਾਂ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਅੱਜ ਦੇ ਅਧੁਨਿਕ ਯੁੱਗ ਨੇ ਇਸ ਤਿਉਹਾਰ ਨੂੰ ਖੁੱਲੀਆਂ ਥਾਵਾਂ ਦੇ ਨਾਲ ਵੱਡੇ ਹਾਲਾਂ ਵਿਚ ਮਨਾਉਣ ਦੀ ਰੀਤ ਵੀ ਸ਼ੁਰੂ ਹੋ ਗਈ ਹੈ। ਆਂਗਨਵਾੜੀ ਕੇਂਦਰ ਦੀ ਇੰਚਾਰਜ ਚਰਨਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੀ ਲੜਕੀਆਂ/ਔਰਤਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਸਭਿਅਕ ਤਰੀਕੇ ਨਾਲ ਸਬੰਧਿਤ ਗੀਤ, ਕੋਰਿਓਗਰਾਫੀ, ਗਿੱਧਾ, ਚੂੜੀਆਂ ਚੜ੍ਹਾਉਣ, ਮਹਿੰਦੀ ਲਗਾਉਣ ਅਤੇ ਪੀਂਘ ਚੜ੍ਹਾਉਣ ਸਮੇਤ ਹੋਰ ਵੰਨਗੀਆਂ ਵਿਚ ਹਿੱਸਾ ਲੈ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਵਲੋਂ ਛੋਲੇ ਪੂਰੀਆਂ ਦਾ ਲੰਗਰ ਵੀ ਲਗਾਇਆ ਗਿਆ। ਮੇਲੇ ਦੌਰਾਨ ਤੀਆਂ ਦਾ ਸੰਧਾਰਾ ਪਿੰਡ ਦੀ ਸਰਪੰਚ ਸ੍ਰੀਮਤੀ ਸਤਵਿੰਦਰ ਕੌਰ ਦੇ ਪਤੀ ਜਸਵੀਰ ਸਿੰਘ ਮਿੰਦੂ ਵਲੋਂ ਲਿਆਂਦਾ ਗਿਆ ਜੋ ਪੰਡਾਲ ਵਿਚ ਵੰਡਿਆ ਗਿਆ। ਇਸ ਮੌਕੇ ਗੁਰਿੰਦਰ ਸਿੰਘ, ਹਰਤੇਜ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਕੌਰ, ਸੁਖਵੀਰ ਸਿੰਘ, ਸੰਜੀਤ ਕੌਰ ਤੇ ਜਸਵੀਰ ਕੌਰ (ਸਾਰੇ ਮੈਂਬਰ ਪੰਚਾਇਤ), ਅਧਿਆਪਕ ਸਤਵੀਰ ਕੌਰ, ਮੈਡਮ ਅਰੁਣ, ਗਗਨ, ਰਿਟਾ: ਕੈਪਟਨ ਚਰਨ ਸਿੰਘ ਭੰਗੂ, ਕਿਸਾਨ ਆਗੂ ਸ਼ੇਰ ਸਿੰਘ ਭੰਗੂ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਭੀਮ ਸਿੰਘ, ਨਰੰਗ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਮੋਜੂਦ ਸਨ।