10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੇਵਾ ਦਿਵਸ ਵਜੋਂ ਮਨਾਇਆ

ਨੰਗਲ, 9 ਅਗਸਤ (ਪ੍ਰੀਤਮ ਸਿੰਘ ਬਰਾਰੀ)-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਾ ਦਿਵਸ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ, ਨਯਾ ਨੰਗਲ ਵਲੋਂ ਪੂਰਨ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ।

Ad Position 21
No active advertisement
ਸੇਵਾ ਦਿਵਸ ਮੌਕੇ ਹਸਪਤਾਲ ਵਿਚ ਮਰੀਜ਼ਾਂ ਸਮਾਨ ਵੰਡਣ ਵਾਸਤੇ ਰਵਾਨਾ ਹੁਣ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰ। ਅਜੀਤ ਤਸਵੀਰ 10-08-2026
ਨੰਗਲ, 9 ਅਗਸਤ (ਪ੍ਰੀਤਮ ਸਿੰਘ ਬਰਾਰੀ)-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਾ ਦਿਵਸ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ, ਨਯਾ ਨੰਗਲ ਵਲੋਂ ਪੂਰਨ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨਾਲ ਜੋੜਿਆ। ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਰ ਸਾਲ ਗੁਰਪੁਰਬ ਨੂੰ ਸੇਵਾ ਦਿਵਸ ਵਜੋਂ ਮਨਾਉਂਦਿਆਂ ਹਸਪਤਾਲਾਂ ਤੇ ਬਿਰਧ ਆਸ਼ਰਮਾਂ ਵਿਚ ਜਾ ਕੇ ਮਰੀਜ਼ਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਪਰੰਪਰਾ ਨਿਭਾਈ ਜਾਂਦੀ ਹੈ। ਇਸੇ ਤਹਿਤ ਇਸ ਵਾਰ ਵੱਖ-ਵੱਖ ਇਲਾਕਿਆਂ ਲਈ ਟੀਮਾਂ ਗਠਿਤ ਕਰਕੇ ਹਸਪਤਾਲਾਂ ਵਿਚ ਪਹੁੰਚ ਕੀਤੀ ਗਈ। ਸੇਵਾਦਾਰਾਂ ਵਲੋਂ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਗਿਆ, ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਅਤੇ ਪ੍ਰਸ਼ਾਦ ਤੇ ਗੁਰਮਤਿ ਸਾਹਿਤ ਵੰਡਿਆ। ਮਹਿਤਪੁਰ ਅਤੇ ਊਨਾ (ਹਿਮਾਚਲ ਪ੍ਰਦੇਸ਼) ਖੇਤਰ ਲਈ ਟੀਮ, ਨੰਗਲ ਤੋਂ ਬ੍ਰਹਮਪੁਰ ਤੱਕ ਦੇ ਹਸਪਤਾਲਾਂ ਲਈ ਦੂਜੀ ਟੀਮ ਅਤੇ ਨਯਾ ਨ ੰਗਲ ਤੋਂ ਮੋਜੋਵਾਲ ਤੱਕ ਦੇ ਹਸਪਤਾਲਾਂ ਲਈ ਤੀਜੀ ਟੀਮ ਨੇ ਸੇਵਾ ਨਿਭਾਈ। ਨੰਗਲ-ਬ੍ਰਹਮਪੁਰ ਟੀਮ ਵਿਚ ਇੰਚਾਰਜ ਜੋਗਿੰਦਰ ਸਿੰਘ ਜਨਤਾ ਸ਼ੂ ਵਾਲੇ ਤੋਂ ਇਲਾਵਾ ਹਰਚਰਨ ਸਿੰਘ, ਐੱਸ. ਡੀ. ਓ. ਤੇਜਿੰਦਰ ਸਿੰਘ, ਦਲਬੀਰ ਸਿੰਘ ਪੀ. ਸੀ. ਐਲ., ਤਰਵਿੰਦਰ ਕੌਰ, ਜਪਨੀਤ ਸਿੰਘ, ਬਖ਼ਸ਼ੀਸ਼ ਸਿੰਘ ਤੇ ਜਸਵਿੰਦਰ ਸਿੰਘ ਭੱਲੜੀ ਸ਼ਾਮਿਲ ਸਨ। ਨਯਾ ਨੰਗਲ ਟੀਮ ਵਿਚ ਪ੍ਰਧਾਨ ਤਰਲੋਚਨ ਸਿੰਘ, ਹਰਜੀਤ ਸਿੰਘ ਖ਼ਾਲਸਾ, ਹਰਜੋਤ ਸਿੰਘ, ਜਸਕੀਰਤ ਸਿੰਘ, ਮਨਪ੍ਰੀਤ ਸਿੰਘ, ਭਾਈ ਵੀਰਦਵਿੰਦਰ ਸਿੰਘ, ਮਲਕੀਤ ਸਿੰਘ, ਬੀਬੀ ਬਲਵਿੰਦਰ ਕੌਰ ਅਤੇ ਹਰਵਿੰਦਰ ਸਿੰਘ ਭਿੰਦਾ ਨੇ ਸੇਵਾ ਕੀਤੀ। ਊਨਾ ਖੇਤਰ ਦੀਆਂ ਟੀਮਾਂ ਵਿਚ ਇੰਚਾਰਜ ਸੋਹਣ ਸਿੰਘ, ਸੰਤੋਖ ਸਿੰਘ, ਬੀਬ ੀ ਜੋਗਿੰਦਰ ਕੌਰ, ਸੋਨੀਆ ਸੈਣੀ, ਬਲਬੀਰ ਸਿੰਘ, ਸਰਬਜੋਤ ਸਿੰਘ, ਇੰਦਰਜੀਤ ਸਿੰਘ, ਸਰਗੁਣ ਕੌਰ, ਸਤਨਾਮ ਸਿੰਘ, ਇਸ਼ਾਨ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਐਡਵੋਕੇਟ, ਬੀਬੀ ਸਤਿੰਦਰ ਪਾਲ ਕੌਰ, ਤਰਸੇਮ ਸਿੰਘ, ਜਸਦੀਪ ਸਿੰਘ, ਮਨਦੀਪ ਕੌਰ, ਗੁਰਲੀਨ ਕੌਰ, ਚੰਚਲ ਸਿੰਘ, ਅਰਵਿੰਦਰ ਸਿੰਘ ਕਾਕੂ, ਹਰਜੀਤ ਸਿੰਘ, ਬਲਵਿੰਦਰ ਸਿੰਘ ਤੇ ਹਰਮਿੰਦਰ ਸਿੰਘ ਨੰਗਲ ਆਦਿ ਨੇ ਸੇਵਾ ਨਿਭਾਈ। ਸੇਵਾ ਦਿਵਸ ਦੇ ਸਮੁੱਚੇ ਪ੍ਰੋਗਰਾਮ ਦੀ ਕੋਆਰਡੀਨੇਸ਼ਨ ਗੁਰਪ੍ਰੀਤ ਸਿੰਘ, ਖੇਤਰੀ ਨਿਗਰਾਨ ਤੇ ਹਰਚਰਨ ਸਿੰਘ, ਜ਼ੋਨਲ ਵਿੱਤ ਸਕੱਤਰ ਵਲੋਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਮਧੂਵਨ ਵਾਟਿਕਾ ਪਬਲਿਕ ਸਕੂਲ ਵਲੋਂ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ’ਚ ਦੇਰੀ ਬਰਦਾਸ਼ਤ ਨਹੀਂ-ਬੈਂਸ
Ad Position 24