08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੋਰਿੰਡਾ ਵਿਚ ਸੀਵਰੇਜ ਸਪਲਾਈ ਦਾ ਮੰਦਾ ਹਾ ਸ਼ਹਿਰ ਦੇ ਜ਼ਿਆਦਾਤਰ ਮੈਨਹੋਲ ਹੋ ਰਹੇ ਓਵਰਫ਼ਲੋ

ਮੋਰਿੰਡਾ, 8 ਅਗਸਤ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸ਼ਹਿਰ ਦੇ ਸੀਵਰੇਜ ਅਤੇ ਸਫ਼ਾਈ ਪ੍ਰਬੰਧਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਦਾ ਪੰਜਾਬ ਭਰ ਚੋਂ ਗੰਦਗੀ ਪੱਖੋਂ ਪਹਿਲੇ ਪੰਜ ਸ਼ਹਿਰਾਂ ‘ਚ ਨਾਂਅ ਆ ਜਾਵੇ ਤਾਂ ਇਹ ਗ਼ਲਤ ਨਹੀਂ ਹੋਵੇਗਾ। ਨਾ ਇਸ ਸ਼ਹਿਰ ਵਿਚ ਕੂੜੇ ਨੂੰ ਡੰਪ ਕਰਨ ਲਈ ਕੋਈ ਥਾਂ ਹੈ ਤੇ ਨਾ ਹੀ ਸੀਵਰੇਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਹਨ ।

Ad Position 21
No active advertisement
ਅਜੀਤ ਡੈਸਕ 09-08-2026
ਮੋਰਿੰਡਾ, 8 ਅਗਸਤ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸ਼ਹਿਰ ਦੇ ਸੀਵਰੇਜ ਅਤੇ ਸਫ਼ਾਈ ਪ੍ਰਬੰਧਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਦਾ ਪੰਜਾਬ ਭਰ ਚੋਂ ਗੰਦਗੀ ਪੱਖੋਂ ਪਹਿਲੇ ਪੰਜ ਸ਼ਹਿਰਾਂ ‘ਚ ਨਾਂਅ ਆ ਜਾਵੇ ਤਾਂ ਇਹ ਗ਼ਲਤ ਨਹੀਂ ਹੋਵੇਗਾ। ਨਾ ਇਸ ਸ਼ਹਿਰ ਵਿਚ ਕੂੜੇ ਨੂੰ ਡੰਪ ਕਰਨ ਲਈ ਕੋਈ ਥਾਂ ਹੈ ਤੇ ਨਾ ਹੀ ਸੀਵਰੇਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਹਨ । ਸਫ਼ਾਈ ਨਾ ਹੋਣ ਕਾਰਨ ਸ਼ਹਿਰ ‘ਚ ਥਾਂ-ਥਾਂ ‘ਤੇ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ। ਸੀਵਰੇਜ ਸਿਸਟਮ ਤਾਂ ਇਸ ਸ਼ਹਿਰ ਦਾ ਕਦੇ ਠੀਕ ਹੀ ਨਹੀਂ ਚੱਲਦਾ। ਪਿਛਲੇ 35 ਸਾਲਾਂ ਤੋਂ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕਰੋੜਾਂ ਰੁਪਇਆ ਸਰਕਾਰਾਂ ਵਲੋਂ ਇਸ ਸ਼ਹਿਰ ਲਈ ਭੇਜਿਆ ਜਾ ਚੁੱਕਿਆ ਹੈ, ਪ੍ਰੰਤੂ ਪਤਾ ਨਹੀਂ ਅਜਿਹੀ ਕੀ ਸਮੱਸਿਆ ਹੈ ਕਿ ਸੀਵਰੇਜ ਵਿਭਾਗ ਇਸ ਸ਼ਹਿਰ ਦੇ ਸੀਵਰੇਜ ਨੂੰ ਠੀਕ ਠਾਕ ਚਲਾਉਣ ਲਈ ਅੱਜ ਤੱਕ ਵੀ ਕਾਮਯਾਬ ਨਹੀਂ ਹੋ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਸੱਲ੍ਹ ਸਾਬਕਾ ਪ੍ਰਧਾਨ ਰੋਟਰੀ ਕਲੱਬ, ਡਾ ਨਿਰਮਲ ਧੀਮਾਨ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਲਖਵੀਰ ਸਿੰਘ ਲਵਲੀ, ਬਲਵੀਰ ਸਿੰਘ ਸੱਲ, ਜਗਪਾਲ ਸਿੰਘ ਕੰਗ, ਜਸਵੀਰ ਸਿੰਘ ਕੰਗ, ਪ੍ਰੇਮ ਕੁਮਾਰ, ਲਖਵੀਰ ਸਿੰਘ ਗਿੱਲ, ਪਰਮਜੀਤ ਸਿੰਘ ਗਿੱਲ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਨਗਰ ਕੌਂਸਲ ਵਾਲਿਆਂ ਕੋਲ ਬਹੁਤ ਵਧੀਆ ਬਹਾਨਾ ਸੀ ਕਿ ਸਫਾਈ ਸੇਵਕਾਂ ਨੇ ਹੜਤਾਲ ਕਰ ਰੱਖੀ ਹੈ, ਤਾਂ ਹੀ ਸਫ਼ਾਈ ਪ੍ਰਬੰਧ ਨਹੀਂ ਹੋ ਰਹੇ। ਇਸਦੇ ਨਾਲ ਹੀ ਜੋ ਗੰਦਗੀ ਦੇ ਲਿਫ਼ਾਫ਼ੇ ਲੋਕੀਂ ਭਰ ਭਰ ਕੇ ਨਾਲਿਆਂ ਆਦਿ ਵਿਚ ਸੁੱਟ ਦਿੰਦੇ ਹਨ, ਉਸ ਨਾਲ ਸੀਵਰੇਜ ਚੋਕ ਹੋ ਜਾਂਦਾ ਹੈ। ਜਿਸ ਨਾਲ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਜਾਂਦਾ ਹੈ। ਪ੍ਰੇਮ ਕੁਮਾਰ ਦਾ ਕਹਿਣਾ ਹੈ ਕਿ ਉਹ ਪੁਰਾਣੀ ਬਸੀ ਰੋਡ ’ਤੇ ਕਿਰਾਏ ’ ਤੇ ਦੁਕਾਨ ਲੈ ਕੇ ਕੰਮ ਚਲਾ ਰਹੇ ਹਨ, ਪ੍ਰੰਤੂ ਉਨ੍ਹਾਂ ਦੀ ਦੁਕਾਨ ਅੱਗੇ ਅਤੇ ਗੁਰਦੁਆਰਾ ਗੁਪਤਸਰ ਦੇ ਨੇੜੇ ਸੀਵਰੇਜ ਦਾ ਪਾਣੀ ਲਗਾਤਾਰ ਹੀ ਓਵਰਫਲੋਅ ਹੋ ਕੇ ਚੱਲਦਾ ਰਹਿੰਦਾ ਹੈ। ਉਨ੍ਹਾਂ ਦੀ ਦੁਕਾਨ ਦੇ ਅੱਗੇ ਗੰਦਾ ਪਾਣੀ ਖੜਨ ਕਾਰਨ ਉਨ੍ਹਾਂ ਦੀ ਤੇ ਉਨ੍ਹਾਂ ਦੇ ਨਾਲ ਲਗਭਗ 10 ਦੁਕਾਨਾਂ ਦਾ ਕਾਰੋਬਾਰ ਬੰਦ ਵਰਗਾ ਹੈ। ਨੰਬਰਦਾਰ ਜਗਵਿੰਦਰ ਸਿੰਘ ਪੰਮੀ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਨਗਰ ਕੌਂਸਲ ਮੋਰਿੰਡਾ ਵਿਚ ਜਗਪਾਲ ਸਿੰਘ ਜੌਲੀ ਦੀ ਅਗਵਾਈ ਹੇਠ ਨਵੀਂ ਕਮੇਟੀ ਦਾ ਗਠਨ ਹੋਇਆ ਹੈ। ਜਗਪਾਲ ਸਿੰਘ ਜੌਲੀ ਵੀਹ ਸਾਲ ਤੋਂ ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਰਹੇ ਹਨ ਅਤੇ ਸ਼ਹਿਰ ਵਿਚ ਸਫ਼ਾਈ ਨੂੰ ਲੈ ਕੇ ਹਮੇਸ਼ਾ ਹੀ ਚਿੰਤਤ ਰਹੇ ਹਨ। ਇਸੇ ਕਾਰਨ ਮੋਰਿੰਡਾ ਵਾਸੀਆਂ ਨੂੰ ਇੱਕ ਬਹੁਤ ਵੱਡੀ ਉਮੀਦ ਜਾਗੀ ਕਿ ਹੁਣ ਸਾਡਾ ਸ਼ਹਿਰ ਬਿਲਕੁਲ ਸਾਫ਼ ਸੁਥਰਾ ਹੋ ਜਾਵੇਗਾ ਤੇ ਸੀਵਰੇਜ ਵੀ ਠੀਕ ਹੋ ਜਾਵੇਗਾ ਕਿਉਂਕਿ ਸੀਵਰੇਜ ਵਿਭਾਗ ਨਗਰ ਕੌਂਸਲ ਤੋਂ ਪੈਸੇ ਲੈ ਕੇ ਹੀ ਸੀਵਰੇਜ ਦੇ ਕੰਮ ਕਰਵਾਉਂਦਾ ਹੈ। ਇਸੇ ਸਬੰਧ ਵਿਚ ਜਦੋਂ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਦਾ ਕੂੜਾ ਕਰਕਟ ਇਕੱਠਾ ਹੋਇਆ ਪਿਆ ਸੀ। ਨਗਰ ਕੌਂਸਲ ਵਾਲੇ ਲਗਾਤਾਰ ਇਸਨੂੰ ਚੁੱਕਣ ਵਿਚ ਲੱਗੇ ਹੋਏ ਹਨ। ਕੂੜੇ ਦੇ ਢੇਰ ਖ਼ਤਮ ਹੁੰਦਿਆਂ ਹੀ ਉਹ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੀਵਰੇਜ ਦੇ ਪਾਣੀ ਦੇ ਨਿਕਾਸ ਦੇ ਵੀ ਪੁਖ਼ਤਾ ਪ੍ਰਬੰਧ ਕਰਵਾਉਣਗੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਨਿਵਾਸੀਆਂ ਨੂੰ ਹਰ ਘਰ ਤਿਰੰਗਾ ਅਭਿਆਨ ’ ਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ - ਡੀ . ਸੀ . ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸਕੂਲਾਂ ਦੀਆਂ ਜ਼ੋਨਲ ਖੇਡਾਂ ਸਫਲਤਾ ਪੂਰਵਕ ਸਮਾਪਤ
Ad Position 24