16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਦੋ ਬੱਚਿਆਂ ਦੀ ਮਾਂ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ

ਐਸ.ਬੀ.ਐਸ. ਨਗਰ, 16 ਅਕਤੂਬਰ- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਅਧੀਨ ਪੈਂਦੇ ਪਿੰਡ ਰਹਿਣ ਦੀ ਔਰਤ ਹਰਜੀਤ ਕੌਰ ਉਮਰ ਕਰੀਬ 60 ਸਾਲ ਪਤਨੀ ਸਤਨਾਮ ਸਿੰਘ ਦੀ ਲਾਸ਼ ਨਹਿਰ ’ਚੋਂ ਮਿਲਣ ’ਤੇ ਇਲਾਕੇ ਵਿਚ ਸਨਸਨੀ ਫੈਲ ਗਈ।

Ad Position 21
No active advertisement
ਅਜੀਤ ਡੈਸਕ 16-10-2026

ਐਸ.ਬੀ.ਐਸ. ਨਗਰ, 16 ਅਕਤੂਬਰ- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਅਧੀਨ ਪੈਂਦੇ ਪਿੰਡ ਰਹਿਣ ਦੀ ਔਰਤ ਹਰਜੀਤ ਕੌਰ ਉਮਰ ਕਰੀਬ 60 ਸਾਲ ਪਤਨੀ ਸਤਨਾਮ ਸਿੰਘ ਦੀ ਲਾਸ਼ ਨਹਿਰ ’ਚੋਂ ਮਿਲਣ ’ਤੇ ਇਲਾਕੇ ਵਿਚ ਸਨਸਨੀ ਫੈਲ ਗਈ। ਪੀੜਤ ਪਤੀ ਵਲੋਂ ਮੌਕੇ ’ਤੇ ਦਿੱਤੀ ਜਾਣਕਾਰੀ ਅਨੁਸਾਰ ਉਹ 11 ਤਰੀਕ ਨੂੰ ਸੰਗਰੂਰ ਜ਼ਿਲ੍ਹੇ ਵਿਚ ਸੰਗਤ ਰੂਪ ਵਿਚ ਅਲੀ ਸ਼ੇਰ ਪਿੰਡ ਦੇ ਗੁਰੂ ਘਰ ਵਿਖੇ ਨਤਮਸਤਕ ਹੋਣ ਗਏ ਸਨ। ਮੇਰੀ ਪਤਨੀ ਤੇ ਮੇਰੀ ਨੂੰਹ ਦੋਵੇਂ ਘਰ ਵਿਚ ਸਨ ਤੇ ਘਰੋਂ ਪੈਨਸ਼ਨ ’ਤੇ ਦਵਾਈ ਲੈਣ ਦਾ ਦੱਸ ਕੇ ਵਾਪਸ ਘਰ ਨਹੀਂ ਪਰਤੀ ਘਰਦਿਆਂ ਵਲੋਂ ਫੇਸਬੁੱਕ ਤੇ ਹੋਰ ਗਰੁੱਪਾਂ ’ਚ ਲਾਪਤਾ ਹੋਣ ਦੀ ਖਬਰ ਦਿੱਤੀ ਪ੍ਰੰਤੂ ਕੋਈ ਥਹੁ ਪਤਾ ਨਾ ਮਿਲਿਆ। ਅੱਜ 16 ਅਕਤੂਬਰ ਨੂੰ ਨਹਿਰ ਵਿਚ ਪਾਣੀ ਬੰਦ ਹੋਣ ਕਰਕੇ ਕਿਸੇ ਨੇ ਵੇਖਿਆ ਕਿ ਔਰਤ ਦੀ ਮੂਧੇ ਮੂੰਹ ਲਾਸ਼ ਪਈ ਹੈ। ਘਰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਮੁਕੰਦਪੁਰ ਨੂੰ ਇਤਲਾਹ ਦਿੱਤੀ, ਇਸ ਸਲਾਹ ਇਤਲਾਹ ਮਿਲਦਿਆਂ ਸਾਰ ਥਾਣਾ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਟੀਮ ਮੌਕੇ ’ਤੇ ਪਹੁੰਚੇ ਤੇ ਲਾਸ਼ ਨਹਿਰ ਵਿਚੋਂ ਕਢਵਾ ਕੇ ਪੋਸਟਮਾਰਟਮ ਕਰਵਾਉਣ ਲਈ ਅਗਲੀ ਕਾਰਵਾਈ ਆਰੰਭ ਦਿੱਤੀ। ਪੁਲਿਸ ਵਲੋਂ ਬਿਆਨ ਕਲਮਬੰਦ ਕਰਵਾਏ ਜਾਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ I ਮ੍ਰਿਤਕ ਦਾ ਪੁੱਤਰ ਅਮਰੀਕਾ ਵਿਚ ਰਹਿੰਦਾ ਹੈ। ਘਰ ਵਿਚ ਨੂੰਹ ਅਤੇ ਸੰਗਰੂਰ ਵਿਖੇ ਵਿਆਹੀ ਹੋਈ ਸੀ ਤੇ ਧੀ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈI

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਜੀ ਮੇਰੇ ਬਾਰੇ ਬੋਲਣ ਤੋਂ ਪਹਿਲਾਂ ਆਪਣੇ ਚਮਚਿਆਂ ਨਾਲ ਕਰ ਲਓ ਸਲਾਹ ਮਸ਼ਵਰਾ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਸ਼ਮਸ਼ਾਨ ਘਾਟ ਤੋਂ ਭੇਦ ਭਰੇ ਹਾਲਾਤ ’ਚ ਲਾਸ਼ ਬਰਾਮਦ
Ad Position 24