16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਯੁੱਧ ਨਸ਼ਿਆਂ ਵਿਰੁੱਧ ਵਾਲਿਓ ਪੰਜਾਬ ਦੀ ਹਕੀਕਤ ’ ਤੇ ਝਾਤ ਮਾਰੋ ਫਲੈਕਸ ਬੋਰਡਾਂ ’ ਤੇ ਨਹੀਂ - ਨੰਦਾ

ਢੇਰ, 15 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਪੰਜਾਬ ਲੰਬਾ ਸਮਾਂ ਮੁਗਲਾਂ, ਅੰਗਰੇਜ਼ਾਂ ਦਾ ਗੁਲਾਮ ਰਿਹਾ ਪਰ ਫਿਰ ਵੀ ਅਸੀਂ ਗੁਰੂਆਂ ਪੀਰਾਂ ਪੈਗੰਬਰਾਂ ਦੇ ਆਸ਼ੀਰਵਾਦ ਦੇ ਨਾਲ ਹੱਸਦੇ ਵੱਸਦੇ ਰਹੇ ਹਨ। ਪੰਜਾਬ ਨੂੰ ਕਈ ਵਾਰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੰਜਾਬ ਨੂੰ ਉਜਾੜਨ ਵਾਲੇ ਅੱਜ ਖੁਦ ਹੀ ਉਜੜ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 16-10-2026
ਢੇਰ, 15 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਪੰਜਾਬ ਲੰਬਾ ਸਮਾਂ ਮੁਗਲਾਂ, ਅੰਗਰੇਜ਼ਾਂ ਦਾ ਗੁਲਾਮ ਰਿਹਾ ਪਰ ਫਿਰ ਵੀ ਅਸੀਂ ਗੁਰੂਆਂ ਪੀਰਾਂ ਪੈਗੰਬਰਾਂ ਦੇ ਆਸ਼ੀਰਵਾਦ ਦੇ ਨਾਲ ਹੱਸਦੇ ਵੱਸਦੇ ਰਹੇ ਹਨ। ਪੰਜਾਬ ਨੂੰ ਕਈ ਵਾਰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੰਜਾਬ ਨੂੰ ਉਜਾੜਨ ਵਾਲੇ ਅੱਜ ਖੁਦ ਹੀ ਉਜੜ ਚੁੱਕੇ ਹਨ। ਪਰ ਲੱਗਦਾ ਹੈ ਅੱਜ ਪੰਜਾਬ ਆਪਣਿਆਂ ਦੇ ਹੱਥੋਂ ਹੀ ਹਾਰ ਰਿਹਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਇਲਾਕੇ ਦੇ ਸਰਗਰਮ ਆਗੂ ਸ੍ਰੀ ਨਿਤਿਨ ਨੰਦਾ ਨੇ ਇੱਕ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਅੰਦਰ ਹੋਈ ਪਰਮਿੰਦਰ ਝੋਟਾ ਦੀ ਮੌਤ ਇਨਸਾਨੀਅਤ ਦਾ ਕਤਲ ਹੈ। ਨਸ਼ੇ ਦੇ ਸੌਦਾਗਰ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਵੀ ਉੱਪਰ ਹੋ ਚੁੱਕੇ ਹਨ ਉਹਨਾਂ ਦੇ ਹੌਸਲੇ ਬੁਲੰਦ ਹਨ ਜਿਸ ਤੇ ਸਰਕਾਰ ਦੀ ਕਮਜ਼ੋਰ ਮਾਨਸਿਕਤਾ ਸਾਫ ਨਜ਼ਰ ਆਉਂਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਦਾ ਭਾਰੀ ਅਫਸੋਸ ਹੈ ਕਿ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਵਿਅਸਤ ਹੈ ਅਤੇ ਨਸ਼ਾ ਵੇਚਣ ਵਾਲੇ ਨਸ਼ਾ ਵੇਚਣ ਵਿਚ ਪਰੰਤੂ ਨਸ਼ੇ ਪ੍ਰਤੀ ਜੋ ਪੰਜਾਬ ਦੀ ਸਥਿਤੀ ਬਣਦੀ ਜਾ ਰਹੀ ਹੈ ਉਹ ਕਿਸੇ ਤੋਂ ਛੁਪੀ ਨਹੀਂ ਚਿੱਟਾ ਹੁਣ ਆਮ ਘਰਾਂ ਦੇ ਅੰਦਰ ਵੀ ਵੜ ਗਿਆ ਹੈ। ਬੰਦੇ ਨੂੰ ਨਿੱਤ ਜੀਵਨ ਵਿਚ ਵਰਤਣ ਦੇ ਲਈ ਕੰਮ ਆਉਣ ਵਾਲੀਆਂ ਚੀਜ਼ਾਂ ਭਾਵੇਂ ਨਾ ਮਿਲੇ ਪ੍ਰੰਤੂ ਬਾਜ਼ਾਰਾਂ ਦੇ ਵਿਚ ਚਿੱਟਾ ਜਿੰਨਾ ਮਰਜ਼ੀ ਖਰੀਦ ਸਕਦੇ ਹੋ। ਪਰ ਸਰਕਾਰਾਂ ਸਿਰਫ ਸੋਸ਼ਲ ਮੀਡੀਆ ਅਤੇ ਫਲੈਕਸ ਬੋਰਡਾਂ ਦੇ ਵਿਚ ਰੁੱਝ ਕੇ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੀ ਹੈ ਜਦਕਿ ਪੰਜਾਬ ਅਸਲ ਹਕੀਕਤ ਦੇ ਵਿਚ ਰੰਗਲਾ ਨਹੀਂ ਗੰਦਲਾ ਪੰਜਾਬ ਬਣਦਾ ਜਾ ਰਿਹਾ ਹੈ। ਜੋ ਪੰਜਾਬ ਦੀ ਨੌਜਵਾਨੀ ਲਈ ਵੱਡਾ ਖਤਰਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ ਯੋਗ ਉਮੀਦਵਾਰਾਂ ਨੂੰ ਮਿਲੇਗੀ 18,500 ਰੁਪਏ... ਅਗਲੀ ਖ਼ਬਰ ਗੁ : ਬਾਣਗੜ੍ਹ ਸਾਹਿਬ ਜੇਤੇਵਾਲ ਵਿਖੇ 19 ਵਾਂ ਮਹਾਨ ਗੁਰਮੀਤ ਸਮਾਗਮ ਭਲਕੇ ਉੱਘੇ ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਲੁਧਿ...
Ad Position 24