08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮੈਡਮ ਅਮਰਜੀਤ ਕੌਰ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ <br/>

Ad Position 21
No active advertisement
ਆਪਣੇ ਪਰਿਵਾਰਕ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਨਾਲ ਮੈਡਮ ਅਮਰਜੀਤ ਕੌਰ | <br/> 12-04-2026
ਰੂਪਨਗਰ, 11 ਅਪ੍ਰੈਲ (ਸਟਾਫ਼ ਰਿਪੋਰਟਰ)-ਮੈਡਮ ਅਮਰਜੀਤ ਕੌਰ ਦੇ ਸੇਵਾਮੁਕਤ ਹੋਣ ਉਪਰੰਤ ਉਨ੍ਹਾਂ ਦੇ ਸਨਮਾਨ ਵਿਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਮੈਡਮ ਅਮਰਜੀਤ ਕੌਰ ਨੇ ਸਿੱਖਿਆ ਵਿਭਾਗ ਵਿਚ ਬਤੌਰ ਸਾਇੰਸ ਮਿਸਟਰੈੱਸ 20 ਮਈ 1994 ਨੂੰ ਸਰਕਾਰੀ ਹਾਈ ਸਕੂਲ ਟਿੱਬਾ ਟੱਪਰੀਆਂ, ਜ਼ਿਲ੍ਹਾ ਰੋਪੜ ਵਿਖੇ ਸੇਵਾ ਸ਼ੁਰੂ ਕੀਤੀ ਸੀ, ਬਾਅਦ ਵਿਚ ਬਦਲੀ ਹੋਣ ਉਪਰੰਤ 31 ਮਾਰਚ 2019 ਨੂੰ ਸਕੂਲ ਆਫ ਐਮੀਨੈਂਸ, ਰੂਪਨਗਰ ਵਿਖੇ ਬਤੌਰ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ 31 ਮਾਰਚ 2026 ਨੂੰ ਸੇਵਾਮੁਕਤ ਹੋ ਗਏ | ਉਨ੍ਹਾਂ ਦੇ ਪਤੀ ਡਾ. ਦਿਲਾਵਰ ਸਿੰਘ ਵੀ ਡੀ.ਐਸ.ਸੀ.ਓ ਅਹੁਦੇ ਤੋਂ ਸੇਵਾਮੁਕਤ ਹੋਏ ਹਨ | ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਹਰਮਨ ਸਿੰਘ ਅਤੇ ਧੀ ਡਾ. ਹਰਲੀਨ ਕੌਰ ਹਨ, ਜੋ ਕਿ ਡੈਂਟਿਸਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਮੈਡਮ ਅਮਰਜੀਤ ਕੌਰ ਆਪਣੇ ਮਿੱਠੇ ਸੁਭਾਅ ਅਤੇ ਨਿਮਰ ਵਿਹਾਰ ਲਈ ਜਾਣੇ ਜਾਂਦੇ ਹਨ | ਉਨ੍ਹਾਂ ਦੇ ਸੇਵਾ ਮੁਕਤੀ ਸਮਾਗਮ ਵਿਚ ਹਰਬੰਸ ਸਿੰਘ ਕੰਧੋਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਗੁਰਮੀਤ ਸਿੰਘ ਮਕੜੋਨਾ, ਤੇਜਪਾਲ ਸਿੰਘ ਸਿੱਧੂ ਪ੍ਰੈੱਸ ਸਕੱਤਰ ਜ਼ਿਲ੍ਹਾ ਰੋਪੜ, ਗੁਰਿੰਦਰ ਸਿੰਘ ਗੋਗੀ, ਹਰਪ੍ਰੀਤ ਸਿੰਘ ਬਸੰਤ ਆਦਿ ਆਗੂਆਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਤਖਤਗੜ੍ਹ ਵਿਖੇ ਕਣਕ ਦੀ ਆਮਦ ਸ਼ੁਰੂ <br/> ਅਗਲੀ ਖ਼ਬਰ ਐਚ.ਡੀ.ਐਨ. ਸਕੂਲ ਭਨੁਪਲੀ ਦਾ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ <br/>
Ad Position 24