18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸ਼ਿਵਾਲਿਕ ਕਾਲਜ ਵਿਖੇ ਮਨਾਇਆ ਰਾਸ਼ਟਰੀ ਸਾਇੰਸ ਦਿਵਸ <br/>

Ad Position 21
No active advertisement
ਅਜੀਤ ਡੈਸਕ 01-03-2026
ਨੰਗਲ, 28 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪਿ੍ੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਸਾਇੰਸ, ਕੰਪਿਊਟਰ ਅਤੇ ਜੌਗਰਫੀ ਵਿਭਾਗ ਵਲੋਂ ''ਰਾਸ਼ਟਰੀ ਸਾਇੰਸ ਦਿਵਸ'' ਮਨਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਰਿਟਾਇਰਡ ਪਿ੍ੰਸੀਪਲ ਡਾ. ਬਿੱਕਰ ਸਿੰਘ, ਰਿਟਾਇਰਡ ਡਾ. ਗੁਲਜੀਤ ਸਿੰਘ ਚੱਠਾ, ਰਿਟਾਇਰਡ ਡਾ. ਹਰਮੀਤ ਕੌਰ ਚੱਠਾ ਅਤੇ ਫਾਰਮੇਸੀ ਸ਼ਿਵਾਲਿਕ ਕਾਲਜ ਨਯਾ ਨੰਗਲ ਦੇ ਪਿ੍ੰਸੀਪਲ ਜਗਦੀਪ ਸਿੰਘ ਸਿੰਘ ਦੂਆ ਸਨ | ਇਸ ਸਮਾਗਮ ਵਿਚ ਕਾਲਜ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਹੋਰ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵਿਭਿੰਨ-ਵਿਭਿੰਨ ਵਿਸ਼ਿਆਂ ਉੱਤੇ ਮਾਡਲ ਬਣਾ ਕੇ ਹਿੱਸਾ ਲਿਆ | ਇਸ ਸਮਾਗਮ ਦਾ ਆਯੋਜਨ ਇਸ ਪ੍ਰੋਗਰਾਮ ਦੇ ਕਨਵੀਨਰ ਨੇ ਕੀਤਾ | ਪ੍ਰੋਫ਼ੈਸਰ ਦਰਸ਼ਨ ਕੌਰ ਨੇ ਮੰਚ ਦਾ ਸੰਚਾਲਨ ਕੀਤਾ | ਇਸ ਪ੍ਰੋਗਰਾਮ ਦਾ ਵਿਸ਼ਾ ''ਸਾਇੰਸ ਵਿਚ ਔਰਤ ਦੀ ਭੂਮਿਕਾUਕਾਲਜ ਦੇ ਬੋਟਨੀ,/ਫਿਜ਼ਿਕਸ,ਕੈਮਿਸਟਰੀ, ਜੁਆਲੋਜੀ, ਮੈਥ, ਕੰਪਿਊਟਰ ਸਾਇੰਸ, ਜੋਗਰਫੀ, ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਮਾਡਲ ਮੇਕਿੰਗ ਅਤੇ ਸਾਇੰਟਿਫਿਕ ਰੰਗੋਲੀ ਮੁਕਾਬਲੇ ਵਿਚ ਭਾਗ ਲਿਆ, ਕੁੱਲ 40 ਮਾਡਲ ਪੇਸ਼ ਕੀਤੇ ਗਏ | ਇਸ ਦੀ ਜੱਜਮੈਂਟ ਸ਼ਿਵਾਲਿਕ ਫਾਰਮੈਸੀ ਕਾਲਜ ਨਯਾ ਨੰਗਲ ਦੇ ਪ੍ਰੋਫ਼ੈਸਰ ਮੋਨਿਕਾ ਸ਼ਰਮਾ ਅਤੇ ਪ੍ਰੋਫ਼ੈਸਰ ਸਤੀਸ਼ ਕੁਮਾਰੀ ਨੇ ਕੀਤੀ | ਕਾਲਜ ਦੇ ਮੈਥ ਵਿਭਾਗ ਅਤੇ ਐਚ.ਈ.ਆਈ.ਐੱਸ. ਵਿਭਾਗ ਦੇ ਵਿਦਿਆਰਥੀਆਂ ਵਲੋਂ ਪੀ.ਪੀ.ਟੀ. ਪ੍ਰੈਜਨਟੇਸ਼ਨ ਕੀਤੀ ਗਈ | ਪਿ੍ੰਸੀਪਲ ਸੀਮਾ ਸੈਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਗਿਆਨ ਦੇ ਯੁੱਗ ਵਿਚ ਵਿਗਿਆਨਕ ਸੋਚ ਨੂੰ ਅਪਣਾਉਣਾ ਵੀ ਬਹੁਤ ਜ਼ਰੂਰੀ ਹੈ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਜਿਹੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਵੱਖ-ਵੱਖ ਵਿਭਾਗਾਂ ਦੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਏ | ਇਸ ਮੌਕੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ, ਡਾ. ਨਿਸ਼ਾਂਤ ਕੁਮਾਰ ਗੋਇਲ, ਪ੍ਰੋਫ਼ੈਸਰ ਅਰਸ਼ਦ ਅਲੀ, ਡਾ. ਪਰਵਿੰਦਰ ਸਿੰਘ ਡਾ ਬਿੰਦੂ ਸ਼ਰਮਾ, ਡਾ. ਕਮਲੇਸ਼ ਕੁਮਾਰੀ, ਡਾ. ਹੇਮੰਤ ਕੁਮਾਰੀ , ਡਾ. ਪਿ੍ਆ ਬਧਵਾ, ਡਾ ਸੂਨੀਤਾ ਸੈਣੀ, ਡਾ. ਅੰਜੂ ਪ੍ਰੋਫ਼ੈਸਰ ਬਲਜਿੰਦਰ ਕੌਰ, ਡਾ. ਪਿ੍ਅੰਕਾ ਕੁਮਾਰੀ ਪ੍ਰੋਫ਼ੈਸਰ ਦਿਕਸ਼ਾ ਕੁਮਾਰੀ, ਡਾ. ਬਲਵਿੰਦਰ ਕੌਰ, ਪ੍ਰੋਫੈਸਰ ਜਗਪਾਲ ਸਿੰਘ, ਪ੍ਰੋਫ਼ੈਸਰ ਜੋਤੀ ਭਰਦਵਾਰ, ਡਾ. ਪਾਇਲ ਜਸਵਾਲ, ਪ੍ਰੋਫ਼ੈਸਰ ਗੁਰਲੀਨ ਕੌਰ, ਪ੍ਰੋਫ਼ੈਸਰ ਨੀਰੂ ਚੌਧਰੀ, ਡਾ. ਦਲਜੀਤ ਕੌਰ, ਪ੍ਰੋਫ਼ੈਸਰ ਕਮਲੇਸ਼ ਰਾਣੀ, ਐੱਚ.ਈ.ਆਈ. ਐੱਸ ਤੋਂ ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਨਿਧੀ ਪਰਮਾਰ, ਪ੍ਰੋਫ਼ੈਸਰ ਪੂਜਾ ਡਡਵਾਲ, ਪ੍ਰੋਫ਼ੈਸਰ ਰਮਿੰਦਰਜੀਤ ਕੌਰ ਪ੍ਰੋਫ਼ੈਸਰ ਬਲਵਿੰਦਰ ਕੌਰ ਪ੍ਰੋਫ਼ੈਸਰ ਮਮਤਾ ਦੇਵੀ, ਪ੍ਰੋਫ਼ੈਸਰ ਸਾਹਿਲ ਗੌਤਮ, ਡਾ. ਹਰਜੀਤ ਕੌਰ, ਪ੍ਰੋਫ਼ੈਸਰ ਤਜਿੰਦਰ ਕੌਰ, ਪ੍ਰੋਫ਼ੈਸਰ ਦਿਨੇਸ਼ ਕੁਮਾਰ, ਪ੍ਰੋਫ਼ੈਸਰ ਬ੍ਰਤਤੀ, ਪ੍ਰੋਫ਼ੈਸਰ ਨੀਰਜ, ਪ੍ਰੋਫ਼ੈਸਰ ਨੀਤੂ, ਮੁਬਾਰਕ ਸਿੰਘ, ਲਾਇਬਰੇਰੀ ਰਿਸਟੋਰਰ ਵੀਨਾ ਕੁਮਾਰੀ, ਸ੍ਰੀਮਤੀ ਅਪਨੀਤ ਕੌਰ, ਐੱਸ.ਐਲ.ਏ, ਅਮਰਜੀਤ ਸਿੰਘ ਨਾਨ ਟੀਚਿੰਗ ਸਟਾਫ਼ ਵਿਚੋਂ ਭਵੀਖਣ ਕੁਮਾਰ, ਸ੍ਰੀ ਆਜ਼ਾਦ, ਸ੍ਰੀਮਤੀ ਹਰਪ੍ਰੀਤ ਕੌਰ, ਅਭਿਸ਼ੇਕ ਕੁਮਾਰ, ਸੰਜੀਵ ਕੁਮਾਰ, ਰੋਹਿਤ ਕੁਮਾਰ, ਸ੍ਰੀ ਚੰਦ ਅਤੇ ਡਾ. ਕਮਲ ਕੁਮਾਰ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਘਨੌਲੀ ਵਲੋਂ ਘਨੌਲੀ ਰੇਲਵੇ ਸਟੇਸ਼ਨ ਤੋਂ ਲੰਗਰ ਵਰਤਾਉਣ ਦੀ ਸੇਵਾ ਅੱਜ ਤੋਂ ਸ਼ੁਰੂ <br/... ਅਗਲੀ ਖ਼ਬਰ ਐੱਮ.ਪੀ. ਮਲਵਿੰਦਰ ਕੰਗ ਵਲੋਂ ਰੋਪੜ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ 27 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਓਪਨ ਜ਼ਿੰਮ ਦਾ...
Ad Position 24