19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਣੀ ਮਾਜਰਾ ਵਿਖੇ ਮਹਾਨ ਗੁਰਮਤਿ ਸਮਾਗਮ <br/>

Ad Position 21
No active advertisement
ਅਜੀਤ ਡੈਸਕ 19-02-2026
ਨੂਰਪੁਰ ਬੇਦੀ, 18 ਫਰਵਰੀ (ਹਰਦੀਪ ਸਿੰਘ ਢੀਂਡਸਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸੈਣੀ ਮਾਜਰਾ ਵਿਖੇ ਕਰਵਾਇਆ ਗਿਆ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮਹਾਨ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਸਿੱਖ ਵਿਦਵਾਨ ਕਥਾ ਵਾਚਕ ਅਤੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲਿਆਂ ਸੰਗਤਾਂ ਨੂੰ ਆਪਣੇ ਭਾਵਕ ਪ੍ਰਵਚਨਾਂ ਨਾਲ ਨਿਹਾਲ ਕੀਤਾ | ਇਸ ਮੌਕੇ ਉਨਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਫਲਸਫੇ ਅਤੇ ਸ਼ਹੀਦੀ ਬਾਰੇ ਭਾਵਕ ਤਕਰੀਰਾਂ ਨਾਲ ਜਾਣੂ ਕਰਵਾਇਆ, ਕਥਾ ਦੌਰਾਨ ਸੰਗਤਾਂ ਦੇ ਅੱਖਾਂ ਵਿਚ ਅੱਥਰੂ ਵੀ ਦੇਖੇ ਗਏ | ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਹਾਨ ਗੁਰਮਤਿ ਸਮਾਗਮਾਂ ਦੀ ਲੜੀ ਦਾ 15ਵੇਂ ਮਹਾਨ ਗੁਰਮਤਿ ਸਮਾਗਮ ਸੰਗਤਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ | ਜਿਸ ਵਿਚ ਜਿੱਥੇ ਭਾਈ ਨਿਰਮਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ, ਉੱਥੇ ਸਟੇਜ ਸਕੱਤਰ ਕਰਨੈਲ ਸਿੰਘ ਭਾਉਵਾਲ ਨੇ ਸੰਗਤਾਂ ਨੂੰ ਕਿਹਾ ਕਿ ਸਾਡੇ ਇਲਾਕੇ ਦੇ ਬਹੁਤ ਚੰਗੇ ਭਾਗ ਹਨ ਕੇ ਭਾਈ ਸਰਬਜੀਤ ਸਿੰਘ ਵਰਗੇ ਮਹਾਨ ਵਿਦਵਾਨ ਵਲੋਂ ਇਹ ਸਮਾਗਮ ਭੇਟਾ ਰਹਿਤ ਕੀਤੇ ਜਾ ਰਹੇ ਹਨ | ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਲੋਂ ਸਮਾਪਤੀ ਦੀ ਅਰਦਾਸ ਕੀਤੀ ਗਈ | ਭਾਈ ਲਖਵਿੰਦਰ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਮੁੱਖ ਸੇਵਾਦਾਰ ਭਾਈ ਲਖਵਿੰਦਰ ਸਿੰਘ, ਕਰਨੈਲ ਸਿੰਘ ਭਾਉਵਾਲ, ਭਾਈ ਧਰਮਪਾਲ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਸਿਮਰਨ ਸਿੰਘ, ਡਾ: ਅਮਰੀਕ ਸਿੰਘ ਭੱਠਲ, ਡਾ: ਪਰਮਿੰਦਰ ਸਿੰਘ, ਧਰਮਪਾਲ ਸਿੰਘ ਕਿਸਾਨ ਯੂਨੀਅਨ, ਸਰਪੰਚ ਚੰਨਣ ਸਿੰਘ ਜੇਤੇਵਾਲ, ਦਰਸ਼ਨ ਸਿੰਘ ਭੈਣੀ, ਅਰਜੁਨ ਸਿੰਘ ਰੌਲੀ, ਹੈੱਡ ਗ੍ਰੰਥੀ ਹਰਜਿੰਦਰ ਸਿੰਘ ਰੋਲੀ, ਕੇਵਲ ਸਿੰਘ, ਭਗਤ ਸਿੰਘ, ਹਰਜਿੰਦਰ ਸਿੰਘ ਭਾਉਵਾਲ,ਅਮਰੀਕ ਸਿੰਘ ਆਇਰਨ ਸਟੋਰ ਨੂਰ ਪੁਰ ਬੇਦੀ, ਜਗਤਾਰ ਸਿੰਘ ਮੂਸਾਪੁਰ, ਜੇਈ ਹਰਮਿੰਦਰ ਸਿੰਘ, ਬਲਵੀਰ ਸਿੰਘ, ਧਿਆਨ ਸਿੰਘ ਸਰਾਏ, ਭਜਨ ਸਿੰਘ, ਜਗਜੀਤ ਸਿੰਘ ਚਨੋਲੀ , ਕੇਸਰ ਸਿੰਘ, ਫੌਜ਼ੀ ਜਸਵੰਤ ਸਿੰਘ ਬਸੀ ਮਾਨਬਦੀਪ ਸਿੰਘ, ਸ਼ੇਰ ਸਿੰਘ, ਰੌਸ਼ਨ ਸਿੰਘ, ਸੁਰਿੰਦਰ ਸਿੰਘ , ਪਵਨ ਕੁਮਾਰ ਬੜਬਾ, ਹੋਰ ਬੀਬੀਆਂ, ਬੱਚੇ, ਬਜ਼ੁਰਗ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |

Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਸਾਇੰਸ ਦੀ ਸੀਨੀਅਰ ਵਰਗ ਪ੍ਰਦਰਸ਼ਨੀ 'ਚ ਸਕੂਲ ਰਾਏਪੁਰ ਨੇ ਪੰਜਾਬ 'ਚ ਕੀਤਾ ਦੂਜਾ ਸਥਾਨ ਹਾਸਿਲ <br/> ਅਗਲੀ ਖ਼ਬਰ ਜੰਗਲੀ ਜੀਵ ਸੁਰੱਖਿਆ ਵਿਭਾਗ ਰੂਪਨਗਰ ਜੰਗਲੀ ਜਾਨਵਰਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਵੱਲ ਨਹੀਂ ਦੇ ਰਿਹਾ ਕੋਈ ਧਿਆਨ...
Ad Position 24