08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 30-01-2026
ਸ੍ਰੀ ਅਨੰਦਪੁਰ ਸਾਹਿਬ, 29 ਜਨਵਰੀ (ਕਰਨੈਲ ਸਿੰਘ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਣੀ ਮਹਾਂ ਸਭਾ ਰਜਿ: ਪੰਜਾਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਡੇਰਾ ਲੋਪੋ ਵਿਖੇ ਭਾਈ ਜਮਾਲਾ ਸਿੰਘ ਨੱਨੂਆ, ਬੀਬੀ ਸ਼ਰਨ ਕੌਰ ਤੇ ਭਾਈ ਗੁਰਸ਼ਾ ਸਿੰਘ ਗਹੂਣੀਆਂ ਦੀ ਸ਼ਹਾਦਤ ਦੀ ਯਾਦ 'ਚ ਕਰਵਾਏ ਗੁਰਮਤਿ ਸਮਾਗਮ ਦੌਰਾਨ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਟੀਮ ਵਲੋਂ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਰੂਪਨਗਰ ਤੋਂ ਸਾਬਕਾ ਕੌਂਸਲਰ ਤੇ ਸਭਾ ਦੇ ਸਰਪ੍ਰਸਤ ਗੁਰਮੁੱਖ ਸਿੰਘ ਸੈਣੀ ਵਲੋਂ ਰੀਬਨ ਕੱਟ ਕੇ ਕੀਤੀ ਗਈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ | ਬਲੱਡ ਬੈਂਕ ਦੇ ਇੰਚਾਰਜ ਰਾਣਾ ਬਖਤਾਵਰ ਸਿੰਘ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਦੌਰਾਨ 23 ਯੂਨਿਟ ਇਕੱਤਰ ਕੀਤੇ ਗਏ | ਉਨ੍ਹਾਂ ਕਿਹਾ ਕਿ ਇਸ ਤੋਂ ਬਿਨ੍ਹਾਂ 31 ਜਨਵਰੀ ਤੱਕ ਯੁਵਕ ਮੁਹਿੰਮ ਚੱਲ ਰਹੀ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵਿਚ ਵੱਧ ਚੱੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਲੌਗੀਆ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਗੱਜਪੁਰ, ਜਨਰਲ ਸਕੱਤਰ ਮਦਨ ਗੋਪਾਲ ਸੈਣੀ, ਸਟੇਟ ਐਵਾਰਡੀ ਹਰੀਸ਼ ਚੰਦਰ, ਆਤਮਾ ਸਿੰਘ ਘੱਟੀਵਾਲ, ਸੁਰਿੰਦਰ ਸਿੰਘ ਮਟੌਰ, ਗੁਰਨਾਮ ਸਿੰੰਘ ਮਟੌਰ, ਜ਼ਿਲ੍ਹਾ ਯੂਥ ਤਾਲਮੇਲ ਕਮੇਟੀ ਤੋਂ ਅਸ਼ਵਨੀ ਸ਼ਰਮਾ, ਧਰਮ ਸਿੰਘ, ਡਾ. ਰਾਮ ਆਸਰਾ ਸਿੰਘ ਨਿੱਕੂਵਾਲ, ਬਲਦੇਵ ਸਿੰਘ ਨਿੱਕੂਵਾਲ, ਦੇਸ ਰਾਜ ਅਬਿਆਣਾ, ਸ਼ੇਰ ਸਿੰਘ ਬੁਰਜ, ਤਾਰਾ ਸਿੰਘ ਬੁਰਜ, ਸਰਬਜੀਤ ਕੌਰ, ਅਮਨ ਕਾਬੜਵਾਲ, ਸੁਖਵਿੰਦਰ ਸਿੰਘ ਮਟੌਰ, ਸੁਰਜੀਤ ਸਿੰਘ ਨੱਨੂਆ, ਜਰਨੈਲ ਸਿੰਘ ਗੱਜਪੁਰ, ਹਰਮੇਸ਼ ਸਿੰਘ ਬੁਰਜ, ਸੁਖਦੇਵ ਸਿੰਘ, ਮਨਮੋਹਨ ਸਿੰਘ, ਮਨਜੀਤ ਸਿੰਘ ਤੰਬੜ, ਬਾਬਾ ਮੇਜਰ ਸਿੰਘ ਲੋਪੋ, ਹਰਦੇਵ ਸਿੰਘ ਦੇਬੀ, ਨਿਰਮਲ


ਸੈਣੀ ਮਹਾਂ ਸਭਾ (ਰਜਿ:) ਪੰਜਾਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਏ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਸਰਪ੍ਰਸਤ ਤੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ ਅਤੇ ਸੈਣੀ ਮਹਾਂ ਸਭਾ ਨਾਲ ਜੁੜੀਆਂ ਹੋਰ ਸ਼ਖ਼ਸੀਅਤਾਂ ਦੀ ਤਸਵੀਰ |


Ad Position 22
No active advertisement
ਪਿਛਲੀ ਖ਼ਬਰ ਪੁਰਖਾਲੀ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਦੇ ਕਾਰਡ ਬਣਾਉਣ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ ਇੰਟਰ'ਵਰਸਿਟੀ ਮੁਕਾਬਲਿਆਂ 'ਚ ਖ਼ਾਲਸਾ ਕਾਲਜ ਦੀਆਂ ਖਿਡਾਰਨਾਂ ਨੇ ਨਾਂਅ ਚਮਕਾਇਆ <br/>
Ad Position 24