08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨਿਊ ਗਾਰਡਨ ਕਲੋਨੀ ਨੇੜੇ ਜਮ੍ਹਾਂ ਬਰਸਾਤੀ ਪਾਣੀ ਬਣਿਆ ਮੁਸੀਬਤ <br/>

Ad Position 21
No active advertisement
ਅਜੀਤ ਡੈਸਕ 30-01-2026
ਰੂਪਨਗਰ, 29 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਨਿਊ ਗਾਰਡਨ ਕਲੋਨੀ ਦੇ ਨੇੜੇ ਜੇ. ਐੱਸ. ਰਿਜ਼ੋਰਟ ਨੇੜੇ ਸੜਕ 'ਤੇ ਮੀਂਹ ਦਾ ਪਾਣੀ ਜਮ੍ਹਾਂ ਹੋਣ 'ਤੇ ਕਲੋਨੀ ਵਾਸੀ ਡਾਢੇ ਪ੍ਰੇਸ਼ਾਨ ਹਨ | ਵਸਨੀਕਾਂ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਬਾਰਸ਼ ਕਾਰਨ ਸੜਕ 'ਤੇ ਪਾਣੀ ਭਰ ਗਿਆ ਸੀ, ਜਿਸ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਸੀ | ਇਸ ਮੌਕੇ ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸੜਕ ਲੰਬੇ ਸਮੇਂ ਤੋਂ ਮਾੜੀ ਹਾਲਤ ਵਿਚ ਹੈ | ਵੱਖ-ਵੱਖ ਥਾਵਾਂ 'ਤੇ ਡੂੰਘੇ ਟੋਏ ਪਏ ਹਨ, ਜੋ ਥੋੜ੍ਹੀ ਜਿਹੀ ਬਾਰਸ਼ ਨਾਲ ਵੀ ਪਾਣੀ ਨਾਲ ਭਰ ਜਾਂਦੇ ਹਨ | ਪਾਣੀ ਭਰਨ ਨਾਲ ਸੜਕ ਛੱਪੜ ਵਿਚ ਬਦਲ ਜਾਂਦੀ ਹੈ, ਕਈ ਦੋਪਹੀਆ ਵਾਹਨ ਸਵਾਰ ਡਿੱਗ ਕੇ ਜ਼ਖਮੀ ਹੋ ਗਏ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਭਰਨ ਨਾਲ ਨਾ ਸਿਰਫ਼ ਡਰਾਈਵਰਾਂ ਲਈ ਸਗੋਂ ਪੈਦਲ ਚੱਲਣ ਵਾਲਿਆਂ ਤੇ ਨੇੜਲੇ ਨਿਵਾਸੀਆਂ ਲਈ ਵੀ ਮੁਸ਼ਕਲਾਂ ਪੈਦਾ ਹੁੰਦੀਆਂ ਹਨ | ਮੀਂਹ ਤੋਂ ਬਾਅਦ ਸੜਕ 'ਤੇ ਇਕੱਠਾ ਹੋਣ ਵਾਲਾ ਗੰਦਾ ਪਾਣੀ ਬਦਬੂ ਛੱਡਦਾ ਹੈ, ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ | ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ, ਸੜਕ ਦੀ ਮੁਰੰਮਤ ਅਤੇ ਨਿਕਾਸੀ ਲਈ ਕੋਈ ਸਥਾਈ ਪ੍ਰਬੰਧ ਨਹੀਂ ਕੀਤੇ ਗਏ ਹਨ | ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਸੜਕ ਜਲਦੀ ਟੁੱਟ ਗਈ ਅਤੇ ਟੋਇਆਂ ਵਿਚ ਬਦਲ ਗਈ | ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਢੁਕਵੀਂ ਨਿਕਾਸੀ ਪ੍ਰਣਾਲੀ ਬਣਾਈ ਜਾਵੇ ਤਾਂ ਜੋ ਮੀਂਹ ਦੇ ਪਾਣੀ ਦਾ ਨਿਕਾਸ ਹੋ ਸਕੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਵਿਰੋਧ ਪ੍ਰਦਰਸ਼ਨ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਭਾਜਪਾ ਆਗੂ ਜਗਦੀਸ਼ ਚੰਦਰ ਕਾਜਲਾ, ਹਿੰਮਤ ਸਿੰਘ, ਹਰੀਸ਼ ਚੰਦਰ, ਮਨੋਜ ਕੁਮਾਰ, ਸੰਦੀਪ ਕੁਮਾਰ, ਯੋਗ ਰਾਜ, ਨਚਿਤਰ ਸਿੰਘ, ਭੂਰਾ ਸਿੰਘ, ਕਰਨੈਲ ਸਿੰਘ ਤੇ ਹੋਰ ਕਲੋਨੀ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਾਊਡਰ, 11 ਸਰਿੰਜਾਂ ਤੇ ਨਸ਼ੀਲੇ ਪਦਾਰਥ ਸਮੇਤ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਕਾਂਗਰਸ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/>
Ad Position 24