08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੋਲਟਰੀ ਫਾਰਮ ਦੀ ਇਮਾਰਤ ਡਿੱਗਣ ਕਾਰਨ 40 ਹਜ਼ਾਰ ਦੇ ਕਰੀਬ ਮੁਰਗ਼ੀਆਂ ਮਰੀਆਂ <br/>

Ad Position 21
No active advertisement
ਅਜੀਤ ਡੈਸਕ 30-01-2026
ਪੁਰਖਾਲੀ, 29 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਬੀਤੇ ਦਿਨੀਂ ਆਏ ਤੇਜ਼ ਤੁਫ਼ਾਨ ਅਤੇ ਮੀਂਹ ਕਾਰਨ ਪਿੰਡ ਸੁਲਤਾਨਪੁਰ ਵਿਖੇ ਪੋਲਟਰੀ ਫਾਰਮ ਦੀ ਇਮਾਰਤ ਡਿੱਗਣ ਕਾਰਨ ਪੋਲਟਰੀ ਫਾਰਮ ਮਾਲਕ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਸਬੰਧੀ ਪੋਲਟਰੀ ਫਾਰਮ ਐੱਸ. ਐੱਸ. ਅਲਾਈਟ ਐਗਰੋ ਫਾਰਮ ਦੇ ਮਾਲਕ ਤੁਸ਼ਾਰ ਗਰਗ ਨੇ ਦੱਸਿਆ ਕਿ ਬੀਤੇ ਦਿਨੀ ਆਏ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਉਨ੍ਹਾਂ ਦੇ ਪੋਲਟਰੀ ਫਾਰਮ ਦੀ ਇਮਾਰਤ ਢਹਿ ਢੇਰੀ ਹੋ ਗਈ | ਉਨ੍ਹਾਂ ਨੇ ਦੱਸਿਆ ਕਿ ਤੂਫ਼ਾਨ ਅਤੇ ਪਏ ਮੀਂਹ ਕਾਰਨ ਪੋਲਟਰੀ ਫਾਰਮ ਦੇ ਪਿੱਲਰ ਬੈਠ ਗਏ ਜਿਸ ਕਾਰਨ ਪੋਲਟਰੀ ਫਾਰਮ ਦੀ ਛੱਤ ਵੀ ਡਿਗ ਗਈ | ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ 40 ਹਜ਼ਾਰ ਦੇ ਕਰੀਬ ਮੁਰਗ਼ੀਆਂ ਮਰ ਗਈਆਂ, ਜਿਸ ਨਾਲ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪੁੱਜ ਗਿਆ | ਉਨ੍ਹਾਂ ਦੱਸਿਆ ਕਿ ਉਹ ਹੌਲੀ ਹੌਲੀ ਕਰਕੇ ਪੋਲਟਰੀ ਫਾਰਮ ਦਾ ਮਲਬਾ ਉਠਾਉਣ ਲੱਗੇ ਹੋਏ ਹਨ ਅਤੇ ਮਰੀਆਂ ਮੁਰਗ਼ੀਆਂ ਨੂੰ ਬਾਹਰ ਕੱਢ ਕੇ ਦਫ਼ਨਾਉਣ ਲੱਗੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਦੀ ਡੀ. ਸੀ. ਵਲੋਂ ਸਮੀਖਿਆ <br/>
Ad Position 24