03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜਥੇ. ਭਿੰਡਰ ਦੀ ਕੋਸ਼ਿਸ਼ ਸਦਕਾ ਇਸ ਵਾਰ ਫਿਰ ਸੰਗਤਾਂ ਲਈ ਮੁਫ਼ਤ ਰਿਹਾ ਟੋਲ ਬੈਰੀਅਰ ਗੁਰੂ ਕਾ ਲਾਹੌਰ <br/>

Ad Position 21
No active advertisement
ਅਜੀਤ ਡੈਸਕ 23-01-2026
ਗੁਰੂ ਕਾ ਲਾਹੌਰ, 22 ਜਨਵਰੀ (ਸ਼ਿਵ ਕੁਮਾਰ ਕਾਲੀਆ)-ਦਸਮੇਸ਼ ਵਿਆਹ ਪੁਰਬ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਰ ਦੇ ਵਿਚ ਸੰਗਤਾਂ ਗੁਰੂ ਕਾ ਲਾਹੌਰ ਵਿਖੇ ਪਹੁੰਚਦੀਆਂ ਹਨ, ਇੱਥੇ ਪਹੁੰਚਣ ਦੇ ਲਈ ਹਿਮਾਚਲ ਸਰਕਾਰ ਵਲੋਂ ਲਗਾਇਆ ਗਿਆ ਟੋਲ ਵੈਰੀਅਰ ਜੋ ਕਿ ਸੁਹੇਲਾ ਘੋੜਾ ਦੇ ਨਜ਼ਦੀਕ ਪੈਂਦਾ ਹੈ | ਹਮੇਸ਼ਾ ਹੀ ਲੜਾਈ ਝਗੜਿਆਂ ਦਾ ਕਾਰਨ ਬਣਦਾ ਸੀ | ਜਿਸ ਨੂੰ ਵੇਖਦੇ ਹੋਏ ਡਾਕਟਰ ਦਲਜੀਤ ਸਿੰਘ ਭਿੰਡਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਮਾਚਲ ਪ੍ਰਦੇਸ਼ ਵਲੋਂ ਇਸ ਟੋਲ ਵੈਰੀਅਰ ਨੂੰ ਮੇਲੇ ਦੌਰਾਨ ਬੰਦ ਕਰਵਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ | ਜਿਨ੍ਹਾਂ ਕੋਸ਼ਿਸ਼ਾਂ ਦੇ ਕਾਰਨ ਇਹ ਟੋਲ ਵੈਰੀਅਰ ਦਸਮੇਸ਼ ਵਿਆਹ ਪੁਰਬ ਸਮਾਗਮ 'ਤੇ ਗੁਰੂ ਕਾ ਲਾਹੌਰ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਮੁਫ਼ਤ ਹੁੰਦਾ ਹੈ | ਅੱਜ ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਜਥੇਦਾਰ ਦਲਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਉਹ ਇਸ ਕਾਰਜ ਦੇ ਲਈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਆਪਣੀ ਕੋਸ਼ਿਸ਼ ਸਦਕਾ ਇਹ ਟੋਲ ਵੈਰੀਅਲ ਸੰਗਤਾਂ ਦੇ ਲਈ ਮੁਫ਼ਤ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਇਹ ਟੋਲ ਵੈਰੀਅਲ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਅਣਥੱਕ ਕੋਸ਼ਿਸ਼ ਦੇ ਨਾਲ ਬੰਦ ਕਰਵਾਇਆ ਜਾ ਰਿਹਾ ਹੈ ਤਾਂ ਜੋ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਏ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਸਮਾਰੋਹ ਦੀ ਚਰਨ ਗੰਗਾ ਸਟੇਡੀਅਮ ਵਿਖੇ ਹੋਈ ਦੂਜੀ ਰਿਹਰਸਲ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਸਕੱਤਰ ਮੰਨਣ ਨੇ ਸੰਗਤਾਂ ਨੂੰ ਦਿੱਤੀਆਂ ਵਧਾਈਆਂ <br/>
Ad Position 24