02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬ੍ਰਿਟਿਸ਼ ਕੋਲੰਬੀਆ ਸਕੂਲ ਵਲੋਂ ਏ. ਐਫ. ਐਸ. ਦੀ 8ਵੀਂ ਸਾਲਾਨਾ ਕਾਨਫ਼ਰੰਸ-26 ਵਿਚ ਸ਼ਾਨਦਾਰ ਸ਼ਮੂਲੀਅਤ

ਨੂਰਪੁਰ ਬੇਦੀ, 2 ਨਵੰਬਰ (ਹਰਦੀਪ ਸਿੰਘ ਢੀਂਡਸਾ)-ਬ੍ਰਿਟਿਸ਼ ਕੋਲੰਬੀਆ ਸਕੂਲ ਹਿਆਤਪੁਰ ਨੇ ਅੰਤਰਰਾਸ਼ਟਰੀ ਸਿੱਖਿਆ, ਸੱਭਿਆਚਾਰਕ ਸਾਂਝ ਤੇ ਵਿਸ਼ਵ ਪੱਧਰੀ ਸਿੱਖਿਆਤਮਕ ਸਹਿਯੋਗ ਦੇ ਖੇਤਰ ਵਿਚ ਆਪਣੀ ਸਰਗਰਮ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਿਆਂ 8ਵੀਂ ਏ. ਐਫ.

Ad Position 21
No active advertisement
ਅਜੀਤ ਡੈਸਕ 03-11-2026
ਨੂਰਪੁਰ ਬੇਦੀ, 2 ਨਵੰਬਰ (ਹਰਦੀਪ ਸਿੰਘ ਢੀਂਡਸਾ)-ਬ੍ਰਿਟਿਸ਼ ਕੋਲੰਬੀਆ ਸਕੂਲ ਹਿਆਤਪੁਰ ਨੇ ਅੰਤਰਰਾਸ਼ਟਰੀ ਸਿੱਖਿਆ, ਸੱਭਿਆਚਾਰਕ ਸਾਂਝ ਤੇ ਵਿਸ਼ਵ ਪੱਧਰੀ ਸਿੱਖਿਆਤਮਕ ਸਹਿਯੋਗ ਦੇ ਖੇਤਰ ਵਿਚ ਆਪਣੀ ਸਰਗਰਮ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਿਆਂ 8ਵੀਂ ਏ. ਐਫ. ਐਸ. ਸਾਲਾਨਾ ਮੀਟ ਵਿਚ ਸ਼ਾਨਦਾਰ ਸ਼ਮੂਲੀਅਤ ਕੀਤੀ। ਇਹ ਤਿੰਨ ਰੋਜ਼ਾ ਸਮਾਗਮ 30 ਅਕਤੂਬਰ ਤੋਂ 1 ਨਵੰਬਰ 2026 ਤੱਕ ਮਾਈਲਜ਼ ਬ੍ਰੌਨਸਨ ਰੈਜ਼ੀਡੈਂਸ਼ੀਅਲ ਸਕੂਲ, ਗੁਹਾਟੀ (ਅਸਾਮ) ਵਿਖੇ ਆਯੋਜਿਤ ਕੀਤਾ। ਇਸ ਮੌਕੇ ਸਕੂਲ ਦੀ ਸੰਸਥਾਪਕ ਮੈਨੇਜਿੰਗ ਡਾਇਰੈਕਟਰ-ਕਮ-ਪ੍ਰਿੰਸੀਪਲ ਮਿਸ ਪੂਜਾ ਪੁਰੀ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਸਮੇਤ ਸਰਗਰਮ ਭਾਗੀਦਾਰੀ ਕਰਦਿਆਂ ਸੰਸਥਾ ਦੀ ਵਿਸ਼ਵ-ਵਿਆਪੀ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਏ. ਐਫ. ਐਸ. ਇਕ ਪ੍ਰਸਿੱਧ ਅੰਤਰਰਾਸ਼ਟਰੀ ਗੈਰ-ਮੁਨਾਫ਼ਾ ਵਿਦਿਅਕ ਸੰਸਥਾ ਹੈ, ਜੋ ਵਿਸ਼ਵ ਪੱਧਰ ’ਤੇ ਅੰਤਰ-ਸੱਭਿਆਚਾਰਕ ਸਿੱਖਿਆ, ਵਿਦਿਆਰਥੀ ਅਦਾਨ-ਪ੍ਰਦਾਨ, ਵਿਸ਼ਵ ਨਾਗਰਿਕਤਾ ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵੱਖ-ਵੱਖ ਦੇਸ਼ਾਂ, ਭਾਸ਼ਾਵਾਂ ਤੇ ਸੱਭਿਆਚਾਰਾਂ ਨਾਲ ਸੰਬੰਧਤ ਲੋਕਾਂ ਨੂੰ ਆਪਸੀ ਸਮਝ, ਸਤਿਕਾਰ ਅਤੇ ਸਹਿਯੋਗ ਦੇ ਸਾਂਝੇ ਸੂਤਰ ਵਿਚ ਜੋੜਨਾ ਹੈ। ਸਾਲਾਨਾ ਸਮਾਗਮ ਦਾ ਉਦੇਸ਼ ਦੇਸ਼ ਭਰ ਦੀਆਂ ਸਿੱਖਿਆ ਸੰਸਥਾਵਾਂ ਨੂੰ ਇਕ ਸਾਂਝੇ ਮੰਚ ’ਤੇ ਇਕੱਠਾ ਕਰਨਾ ਹੈ। ਮਿਸ ਪੂਜਾ ਪੁਰੀ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਇਸ ਸਮਾਗਮ ਵਿਚ ਸ਼ਮੂਲੀਅਤ ਨੇ ਉਨ੍ਹਾਂ ਦੀ ਪ੍ਰਗਤੀਸ਼ੀਲ ਸੋਚ, ਨਵੀਆਂ ਸੰਭਾਵਨਾਵਾਂ ਨੂੰ ਅਪਣਾਉਣ ਦੀ ਦੂਰਦਰਸ਼ਤਾ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਸਮਰਪਣ ਨੂੰ ਉਜਾਗਰ ਕੀਤਾ। ਸਕੂਲ ਦੀ ਇਸ ਪ੍ਰਗਤੀਸ਼ੀਲ ਯਾਤਰਾ ਵਿਚ ਇਸ ਦੀ ਸੰਸਥਾਪਕ ਮੈਨੇਜਿੰਗ ਡਾਇਰੈਕਟਰ-ਕਮ-ਪ੍ਰਿੰਸੀਪਲ ਮਿਸ ਪੂਜਾ ਪੁਰੀ ਦੀ ਦੂਰਦਰਸ਼ੀ ਸੋਚ, ਅਣਥੱਕ ਮਿਹਨਤ, ਅਦੁੱਤੀ ਸਮਰਪਣ ਅਤੇ ਸੁਚੱਜੀ ਅਗਵਾਈ ਦੀ ਅਹਿਮ ਭੂਮਿਕਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਧ ਬਾਬਾ ਚਾਨੋ ਦੇ ਅਸਥਾਨ ’ਤੇ ਨਤਮਸਤਕ ਹੋਏ ਗੌਰਵ ਰਾਣਾ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਤਰ-ਕਾਲਜ ਭਾਰ ਚੁੱਕਣ ਤੇ ਸਡੋਲ ਸਰੀਰ ਚੈਂਪੀਅਨਸ਼ਿਪ ਸ਼ੁਰੂ
Ad Position 24