17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸ੍ਰੀ ਚਮਕੌਰ ਸਾਹਿਬ ਵਿਖੇ ਚਾਈਨਾ ਡੋਰ ਦੀ ਵਿਕਰੀ ਜ਼ੋਰਾਂ 'ਤੇ, ਉਲਝੀ ਔਰਤ ਗੰਭੀਰ ਜਖਮੀ <br/>

Ad Position 21
No active advertisement
ਅਜੀਤ ਡੈਸਕ 22-01-2026
ਸ੍ਰੀ ਚਮਕੌਰ ਸਾਹਿਬ, 21 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਕਮਲ ਪੈਲਸ ਨੇੜੇ ਸਕੂਟਰੀ 'ਤੇ ਸਕੂਲ ਤੋਂ ਵਾਪਿਸ ਆ ਰਹੀ ਔਰਤ ਚਾਈਨਾ ਡੋਰ ਵਿਚ ਉਲਝ ਗਈ ਤੇ ਉਸ ਦੇ ਮੂੰਹ 'ਤੇ ਗੰਭੀਰ ਕੱਟ ਲੱਗ ਗਿਆ, ਜਿਸ ਨੂੰ ਕੋਲੋ ਲੰਘ ਰਹੇ ਗਾਇਕ ਰਾਮ ਗੌੜ ਇੱਕ ਵਿਅਕੀ ਦੀ ਮੱਦਦ ਨਾਲ ਸਥਾਨਕ ਸਰਕਾਰੀ ਹਸਪਤਾਲ ਲੈ ਕੇ ਆਏ ,ਜਿਸ ਨੂੰ ਡਾਕਟਰਾਂ ਨੇ ਇਲਾਜ ਉਪਰੰਤ ਘਰ ਭੇਜ ਦਿੱਤਾ | ਉਕਤ ਮਹਿਲਾ ਨੇ ਦੱਸਿਆ ਕਿ ਉਹ ਇਥੇ ਇੱਕ ਸਕੂਲ ਵਿਚ ਅਧਿਆਪਕ ਹੈ ਅਤੇ ਛੁੱਟੀ ਤੋਂ ਬਾਅਦ ਜਦੋਂ ਉਹ ਵਾਪਿਸ ਆਪਣੇ ਘਰ ਜਾ ਰਹੀ ਸੀ ਤਾਂ ਉਹ ਚਾਈਨਾ ਡੋਰ ਦੀ ਲਪੇਟ ਵਿਚ ਆ ਗਈ | ਡਿਊਟੀ ਡਾਕਟਰ ਨੇ ਦੱਸਿਆ ਕਿ ਜੇਕਰ ਪੀੜਤ ਮਹਿਲਾ ਦੀ ਸਕੂਟਰੀ ਤੇਜ ਹੁੰਦੀ ਤਾਂ ਇਨ੍ਹਾਂ ਦਾ ਬਹੁਤ ਜਿਆਦਾ ਨੁਕਸਾਨ ਹੋਣਾ ਸੀ | ਪੀੜਤ ਮਹਿਲਾ ਦੇ ਕੱਟ ਵਾਲੀ ਥਾਂ ਡਾਕਟਰਾਂ ਨੇ ਟਾਂਕੇ ਲਗਾਉਣ ਤੋਂ ਬਾਅਦ ਵਾਪਿਸ ਘਰ ਭੇਜ ਦਿੱਤਾ | ਇਥੇ ਜਿਕਰਯੋਗ ਹੈ ਕਿ ਪਬੰਧੀ ਦੇ ਬਾਵਜੂਦ ਇਲਾਕੇ ਅੰਦਰ ਚਾਈਨਾ ਡੋਰ ਦੀ ਵਿਕਰੀ ਜੋਰਾਂ 'ਤੇ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਧਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਲ ਪ੍ਰਧਾਨਾਂ ਦਾ ਐਲਾਨ <br/> ਅਗਲੀ ਖ਼ਬਰ ਚਾਈਨਾ ਡੋਰ 'ਤੇ ਰੋਕ ਲਈ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਮੈਦਾਨ 'ਚ ਡਟੀ <br/>
Ad Position 24