16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਏ . ਟੀ . ਐੱਸ . ਨੇ ਦੋ ਹੋਰ ਇਨਾਮੀ ਮੁਲਜ਼ਮ ਕੀਤੇ ਕਾਬੂ

ਪੰਚਕੂਲਾ, 16 ਨਵੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-11 ਸਥਿਤ ਅਲੀਫ਼ ਲੈਲਾ ਕਲੱਬ ’ਚ ਹੋਈ ਗੋਲੀਬਾਰੀ ਦੇ ਮਾਮਲੇ ’ਚ ਹਰਿਆਣਾ ਐਂਟੀ ਟੈਰਰਿਸਟ ਸਕੁਐਡ (ਏ. ਟੀ.

Ad Position 21
No active advertisement
ਅਜੀਤ ਡੈਸਕ 17-11-2026
ਪੰਚਕੂਲਾ, 16 ਨਵੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-11 ਸਥਿਤ ਅਲੀਫ਼ ਲੈਲਾ ਕਲੱਬ ’ਚ ਹੋਈ ਗੋਲੀਬਾਰੀ ਦੇ ਮਾਮਲੇ ’ਚ ਹਰਿਆਣਾ ਐਂਟੀ ਟੈਰਰਿਸਟ ਸਕੁਐਡ (ਏ. ਟੀ. ਐੱਸ.) ਨੇ ਵੱਡੀ ਕਾਰਵਾਈ ਕਰਦਿਆਂ ਦੋ ਹੋਰ ਇਨਾਮੀ ਮੁਲਜ਼ਮਾਂ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਫਾਜ਼ਿਲਕਾ ਵਾਸੀ ਬਲਵਿੰਦਰ ਸਿੰਘ ਉਰਫ਼ ਛਨਕੂ ਤੇ ਸੁਖਵਿੰਦਰ ਸਿੰਘ ਉਰਫ਼ ਸੋਨੂੰ ਵਜੋਂ ਹੋਈ ਹੈ। ਬਲਵਿੰਦਰ ਸਿੰਘ ’ਤੇ 50 ਹਜ਼ਾਰ ਰੁ. ਤੇ ਸੁਖਵਿੰਦਰ ਸਿੰਘ ’ਤੇ 10 ਹਜ਼ਾਰ ਰੁ. ਦਾ ਇਨਾਮ ਐਲਾਨਿਆ ਗਿਆ ਸੀ। ਦੋਵੇਂ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਤੇ ਪਛਾਣ ਬਦਲ ਰਹੇ ਸਨ। ਐੱਸ. ਓ. ਜੀ. ਅੰਬਾਲਾ ਦੀ ਵਿਸ਼ੇਸ਼ ਟੀਮ ਨੇ 14 ਨਵੰਬਰ ਨੂੰ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕੀਤਾ। ਅਦਾਲਤ ਵਲੋਂ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਏ. ਟੀ. ਐੱਸ. ਦੇ ਐੱਸ.ਪੀ. ਕੁਲਦੀਪ ਸਿੰਘ ਅਨੁਸਾਰ 13 ਸਤੰਬਰ ਨੂੰ ਕਲੱਬ ’ਚ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਕੌਮਾਂਤਰੀ ਨਾਰਕੋ-ਟੈਰਰ ਨੈੱਟਵਰਕ ਦਾ ਪਰਦਾਫਾਸ਼ ਹੋਇਆ ਸੀ। ਜਾਂਚ ’ਚ ਅਮਰੀਕਾ ’ਚ ਬੈਠੇ ਹੈਂਡਲਰਾਂ ਨਾਲ ਸੰਪਰਕ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਤੇ ਡਰੱਗ ਮਨੀ ਦੇ ਲੈਣ-ਦੇਣ ਸੰਬੰਧੀ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਸ ਮਾਮਲੇ ’ਚ ਹੁਣ ਤੱਕ ਕੁੱਲ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਤਿੰਨ ਗੱਡੀਆਂ, ਇਕ ਮੋਟਰਸਾਈਕਲ, ਦੋ ਨਾਜਾਇਜ਼ ਪਿਸਤੌਲ, 11 ਕਾਰਤੂਸ, 529 ਗ੍ਰਾਮ ਹੈਰੋਇਨ ਤੇ ਨਕਦੀ ਗਿਣਨ ਵਾਲੀਆਂ ਤਿੰਨ ਮਸ਼ੀਨਾਂ ਬਰਾਮਦ ਕੀਤੀਆਂ ਗਈਆਂ ਸਨ. ਫਿਲਹਾਲ ਏ. ਟੀ. ਐੱਸ. ਵਲੋਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ, ਵਿੱਤੀ ਲੈਣ-ਦੇਣ ਤੇ ਵਿਦੇਸ਼ੀ ਹੈਂਡਲਰਾਂ ਨਾਲ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਫਾਜ਼ਿਲਕਾ - ਫਿਰੋਜ਼ਪੁਰ ਹਾਈਵੇ ਹਾਦਸਾ ਬੇਹੱਦ ਦੁਖਦਾਈ , ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ - ਤਰੁਣ ਚੁੱਘ ਜ਼ਖ਼ਮੀਆਂ ਦੇ ਜਲਦ... ਅਗਲੀ ਖ਼ਬਰ ਧਨਾਸ ਦੀ ਕੱਚੀ ਕਾਲੋਨੀ ਦੇ ਤਿੰਨ ਨੌਜਵਾਨ ਨਜਾਇਜ਼ ਚਾਕੂਆਂ ਸਮੇਤ ਕਾਬੂ
Ad Position 24