17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਚਾਈਨਾ ਡੋਰ 'ਤੇ ਰੋਕ ਲਈ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਮੈਦਾਨ 'ਚ ਡਟੀ <br/>

Ad Position 21
No active advertisement
ਅਜੀਤ ਡੈਸਕ 22-01-2026
ਰੂਪਨਗਰ, 21 ਜਨਵਰੀ (ਸਤਨਾਮ ਸਿੰਘ ਸੱਤੀ)-ਚਾਈਨਾ ਡੋਰ ਦਾ ਖ਼ੌਫ਼ ਲਗਾਤਾਰ ਰਾਹਗੀਰਾਂ-ਵਿਸ਼ੇਸ਼ ਕਰਕੇ ਦੋ-ਪਹੀਆ ਵਾਹਨ ਚਾਲਕਾਂ ਲਈ ਜਾਨਲੇਵਾ ਬਣਿਆ ਹੋਇਆ ਹੈ | ਗਲੇ ਕੱਟਣ, ਬਾਂਹਾਂ ਤੇ ਹੋਰ ਅੰਗ ਜ਼ਖ਼ਮੀ ਹੋਣ ਦੇ ਬੇਸ਼ੁਮਾਰ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਇਸ ਡੋਰ ਦੀ ਵਿੱਕਰੀ ਅਤੇ ਵਰਤੋਂ ਰੁਕ ਨਹੀਂ ਰਹੀ | ਸਰਕਾਰ, ਪ੍ਰਸ਼ਾਸਨ ਅਤੇ ਹੋਰ ਅਦਾਰਿਆਂ ਵਲੋਂ ਕਈ ਪਾਬੰਦੀਆਂ ਦੇ ਬਾਵਜੂਦ ਇਸ ਮਾਰੂ ਡੋਰ 'ਤੇ ਪੂਰੀ ਤਰ੍ਹਾਂ ਲਗਾਮ ਨਹੀਂ ਲੱਗ ਸਕੀ | ਪਰ ਹੁਣ ਰੂਪਨਗਰ ਦੀ ਸੀਨੀਅਰ ਸਿਟੀਜ਼ਨ ਕੌਂਸਲ ਰਜਿ. ਰੂਪਨਗਰ ਨੇ ਇਸ ਖ਼ਤਰਨਾਕ ਪ੍ਰਵਿਰਤੀ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਕੇ ਮਿਸਾਲ ਕਾਇਮ ਕੀਤੀ ਹੈ | ਕੌਂਸਲ ਦੇ ਬਜ਼ੁਰਗ ਮੈਂਬਰਾਂ ਨੇ ਖੁਦ ਮੈਦਾਨ ਵਿਚ ਉਤਰ ਕੇ ਪਤੰਗਾਂ ਅਤੇ ਡੋਰ ਵੇਚਣ ਵਾਲੇ ਦੁਕਾਨਦਾਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਚਾਈਨਾ ਡੋਰ ਦੀ ਵਿਕਰੀ ਬੰਦ ਕਰਨ ਲਈ ਪ੍ਰੇਰਿਤ ਕੀਤਾ | ਇਸ ਮੁਹਿੰਮ ਤਹਿਤ ਸੁਰਿੰਦਰ ਸਿੰਘ ਤੋਗੜ (ਪ੍ਰਧਾਨ), ਪ੍ਰਮਿੰਦਰਬੀਰ ਸਿੰਘ ਚੀਮਾ (ਸੀਨੀਅਰ ਮੀਤ ਪ੍ਰਧਾਨ), ਜਗਨੰਦਨ ਸਿੰਘ ਰੀਹਲ (ਅਡਵਾਈਜ਼ਰ), ਗੁਰਨਾਮ ਸਿੰਘ ਧਾਮੀ ਅਤੇ ਦਿਦਾਰ ਸਿੰਘ (ਕਾਰਜਕਾਰੀ ਮੈਂਬਰ) ਨੇ ਵਿਸ਼ੇਸ਼ ਤੌਰ 'ਤੇ ਸ਼ੇਖਾਂ ਮੁਹੱਲਾ ਅਤੇ ਚਾਰ ਹੱਟੀਆਂ ਵਿਖੇ ਪਤੰਗਾਂ ਦੀਆਂ ਦੁਕਾਨਾਂ 'ਤੇ ਪਹੁੰਚ ਕੀਤੀ | ਆਹੁਦੇਦਾਰਾਂ ਨੇ ਦੁਕਾਨਦਾਰਾਂ ਨੂੰ ਸਮਝਾਇਆ ਕਿ ਚਾਈਨਾ ਡੋਰ ਨਾ ਸਿਰਫ਼ ਕਾਨੂੰਨੀ ਤੌਰ 'ਤੇ ਮਨਾਹੀਤ ਹੈ, ਸਗੋਂ ਇਹ ਅਣਗਿਣਤ ਮਾਸੂਮ ਜਾਨਾਂ ਲਈ ਖਤਰਾ ਬਣੀ ਹੋਈ ਹੈ | ਇਸ ਨਾਲ ਕਈ ਵਾਰ ਐਸੇ ਡੂੰਘੇ ਜ਼ਖ਼ਮ ਲੱਗਦੇ ਹਨ ਕਿ ਜਾਨ ਤੱਕ ਚਲੀ ਜਾਂਦੀ ਹੈ | ਕੌਂਸਲ ਦੀ ਨਿਰੰਤਰ ਬੇਨਤੀ ਅਤੇ ਸਮਾਜਕ ਸਨੇਹੇ ਨੂੰ ਪ੍ਰਵਾਨ ਕਰਦੇ ਹੋਏ, ਪਤੰਗ ਵਿਕਰੇਤਾਵਾਂ ਨੇ ਚਾਈਨਾ ਡੋਰ ਨਾ ਵੇਚਣ ਦਾ ਵਾਅਦਾ ਕੀਤਾ ਅਤੇ ਇਸ ਮੁਹਿੰਮ ਨੂੰ ਪੂਰਾ ਸਮਰਥਨ ਦੇਣ ਦਾ ਫ਼ੈਸਲਾ ਲਿਆ | ਸੀਨੀਅਰ ਸਿਟੀਜਨ ਕੌਂਸਲ ਦੇ ਅਹੁਦੇਦਾਰਾਂ ਨੇ ਦੁਕਾਨਦਾਰਾਂ ਦੇ ਇਸ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਕੌਂਸਲ ਨੇ ਕਿਹਾ ਕਿ ਜੇ ਸਮਾਜ ਦੇ ਹਰ ਵਰਗ ਦੇ ਲੋਕ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਾਲ ਆਪਣਾ ਯੋਗਦਾਨ ਪਾਓਣ, ਤਾਂ ਚਾਈਨਾ ਡੋਰ ਵਰਗੀਆਂ ਮੁਸੀਬਤਾਂ ਤੋਂ ਜ਼ਿਲ੍ਹੇ ਨੂੰ ਮੁਕਤ ਕਰਨਾ ਸੰਭਵ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਚਾਈਨਾ ਡੋਰ ਦੀ ਵਿਕਰੀ ਜ਼ੋਰਾਂ 'ਤੇ, ਉਲਝੀ ਔਰਤ ਗੰਭੀਰ ਜਖਮੀ <br/> ਅਗਲੀ ਖ਼ਬਰ ਡਾ. ਚੀਮਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਦੀ ਹੋਈ ਮੀਟਿੰਗ <br/>
Ad Position 24